ਵਾਈਪੀਐਸ ਸਕੂਲ ਵਿੱਚ ‘ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਨਹੀਂ’ ਦਾ ਸਫ਼ਲ ਮੰਚਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਸਥਾਨਕ ਇੱਥੋਂ ਦੇ ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਵੱਲੋਂ ਹਿੰਦੀ ਦੇ ਪ੍ਰਸਿੱਧ ਨਾਟਕਕਾਰ ‘ਅਸਗਰ ਵਜਾਹਤ’ ਦਾ ਲਿਖਿਆ ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆਂ ਨਹੀਂ’ ਦਾ ਸਫ਼ਲ ਮੰਚਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਨਾਟਕ ਸੀਨੀਅਰ ਸਕੂਲ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਆਪਣੇ ਪੱਧਰ ਉੱਤੇ ਹੀ ਤਿਆਰ ਕੀਤਾ ਗਿਆ। ਇਸ ਵਿੱਚ ਸ਼ਾਮਲ ਗ਼ਜ਼ਲਾਂ, ਸੰਗੀਤਕ ਧੁਨਾਂ ਅਤੇ ਯਥਾਰਥ ਨੂੰ ਦਰਸ਼ਾਉਂਦੇ ਦ੍ਰਿਸ਼ਾਂ ਨੇ ਨਾਟਕ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ। ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਨਿਆ। ਮਾਨਵੀ ਮੁੱਲਾਂ ਦੇ ਵਿਖਰਨ ਤੇ ਸੰਯੋਜਨ ਦੀ ਕਹਾਣੀ ਨੂੰ ਬਿਆਨ ਕਰਦਾ ਅਤੇ ਮਾਨਵਤਾ ਦੇ ਭਲੇ ਦਾ ਸੰਦੇਸ਼ ਦਿੰਦਾ ਇਹ ਨਾਟਕ, 1980 ਵਿੱਚ ਲਿਖਿਆ ਗਿਆ, ਜਿਸ ਤੋਂ ਬਾਅਦ ਇਸ ਦਾ ਮੰਚਨ ਭਾਰਤ ਤੋਂ ਬਿਨਾਂ ਹੋਰ ਕਈ ਦੇਸ਼ਾਂ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…