ਪ੍ਰੀ-ਪ੍ਰਾਇਮਰੀ ਸਿੱਖਿਆ ਦੇ 10 ਰੋਜ਼ਾ ਪਾਇਲਟ ਪ੍ਰਾਜੈਕਟ ਦਾ ਸਫ਼ਲ ਆਯੋਜਨ

3 ਤੋਂ 6 ਸਾਲ ਦੇ ਬੱਚਿਆਂ ਨੇ ‘ਖੇਡ ਮਹਿਲ’ ਵਿੱਚ ਕੀਤੀਆਂ ਰਚਨਾਤਮਿਕ ਤੇ ਕਲਾਤਮਿਕ ਕਿਰਿਆਵਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਪੰਜਾਬ ਸਰਕਾਰ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦਾ 10 ਦਿਨਾਂ ਦਾ ਪਾਇਲਟ ਪ੍ਰਾਜੈਂਕਟ 22 ਜ਼ਿਲ਼੍ਹਿਆਂ ਦੇ ਦੋ-ਦੋ ਸਕੂਲਾਂ ਵਿੱਚ ਚਲਾਇਆ ਗਿਆ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਇਮਰੀ ਅਧਿਆਪਕਾਂ ਦੀ ਰਾਜ ਪੱਧਰ ‘ਤੇ ਤਿੰਨ ਦਿਨਾਂ ਰਾਜ-ਪੱਧਰੀ ਵਰਕਸ਼ਾਪ ਵਿੱਚ ਦਸ ਦਿਨਾਂ ਪ੍ਰੀ-ਪ੍ਰਾਇਮਰੀ ਜਮਾਤਾਂ ਨਰਸਰੀ, ਐੱਲਕੇਜੀ ਅਤੇ ਯੂਕੇਜੀ ਜਮਾਤਾਂ ਲਈ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ ਦਾ ਮਾਡਿਊਲ ਤਿਆਰ ਕੀਤਾ ਗਿਆ ਸੀ।
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਅਧਿਆਪਕਾਂ ਵੱਲੋਂ ਆਪਣੇ ਜ਼ਿਲ੍ਹੇ ਦੇ ਦੋ-ਦੋ ਸਕੂਲਾਂ ਵਿੱਚ ਸਫਲਤਾਪੂਰਵਕ ਪਾਇਲਟ ਪ੍ਰਾਜੈਂਕਟ ਚਲਾ ਕੇ ‘ਖੇਡ ਮਹਿਲ’ ਵਿੱਚ ਬੱਚਿਆਂ ਦੇ ਸਰੀਰਕ ਵਿਕਾਸ, ਭਾਸ਼ਾ ਦੇ ਵਿਕਾਸ, ਸਮਾਜਿਕ ਤੇ ਭਾਵਨਾਤਮਿਕ ਵਿਕਾਸ, ਰਚਨਾਤਮਿਕ ਵਿਕਾਸ ਦੇ ਨਾਲ਼-ਨਾਲ਼ ਬੌਧਿਕ ਵਿਕਾਸ ਦੇ ਲਈ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚੇ ਦੇ ਸਰਵ ਪੱਖੀ ਵਿਕਾਸ ਲਈ ਉਹਨਾੱ ਨੂੰ ਖੇਡ-ਵਿਧੀ ਰਾਹੀਂ ਰੰਗਾਂ ਦਾ ਗਿਆਨ, ਕਵਿਤਾਵਾਂ-ਕਹਾਣੀਆਂ ਰਾਹੀਂ ਭਾਸ਼ਾ ਦਾ ਗਿਆਨ, ਖੇਡ-ਖੇਡ ਵਿੱਚ ਭਾਵਨਾਤਮਿਕ ਤੌਰ ‘ਤੇ ਸਮਾਜਿਕ ਸਦਭਾਵਨਾ ਅਤੇ ਰੰਗਾਂ ਨਾਲ ਖੇਡਦੇ ਹੋਏ ਵੱਖ-ਵੱਖ ਤਰ੍ਹਾਂ ਦੀਆਂ ਕਲਾ-ਕ੍ਰਿਤੀਆਂ ਤਿਆਰ ਕਰਵਾਈਆਂ ਗਈਆਂ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਦੌਰਾਨ ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਸਕੂਲਾਂ ਵਿੱਚ ਸਹਿਯੋਗ ਕਰਨ ਦੀ ਭਾਵਨਾ ਨੂੰ ਵੀ ਅਧਿਆਪਕਾਂ ਨੇ ਬਾਖੂਬੀ ਨਿਭਾਉਣ ਦਾ ਸਫਲ ਯਤਨ ਕੀਤਾ। ਜਿਸ ਵਿੱਚ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਇਲਾਕੇ ਦੇ ਸਹਿਯੋਗੀ ਸੱਜਣਾਂ ਨੇ ਸਕੂਲਾੱ ਵਿੱਚ ‘ਖੇਡ ਮਹਿਲ’ ਲਈ ਗੱਦੇ, ਖਿਡਾਉਣੇ, ਕਮਰਿਆਂ ਨੂੰ ਰੰਗ-ਰੋਗਨ ਕਰਨ ਲਈ ਸਹਾਇਤਾ ਕੀਤੀ। ਇਹਨਾਂ ਸਕੂਲਾਂ ਵਿੱਚ ਪ੍ਰਾਜੈਕਟ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਡਾਇਟ ਦੇ ਪ੍ਰਿੰਸੀਪਲ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਵੀ ਜਾ ਕੇ ਨਿਰੀਖਣ ਕੀਤਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…