Share on Facebook Share on Twitter Share on Google+ Share on Pinterest Share on Linkedin ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵੱਲੋਂ 18 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਗੁਰਦਾਸਪੁਰ ਤੋਂ ਛੋਟੇਪੁਰ ਖ਼ੁਦ ਲੜਨਗੇ ਚੋਣ, ਮੁਹਾਲੀ ਤੋਂ ਮੋਹਿੰਦਰ ਪਾਲ ਸਿੰਘ ਬਾਕਰਪੁਰ ਨੂੰ ਮੈਦਾਨ ’ਚ ਉਤਾਰਿਆ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 30 ਦਸੰਬਰ: ਆਮ ਆਦਮੀ ਪਾਰਟੀ (ਆਪ) ਤੋਂ ਵੱਖ ਹੋਏ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਪਣਾ ਪੰਜਾਬ ਪਾਰਟੀ (ਏਪੀਪੀ) ਵੱਲੋਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 18 ਉਮੀਦਵਾਰਾਂ ਦੀ ਤੀਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਮੁਹਾਲੀ ਵਿਧਾਨ ਸਭਾ ਹਾਲਕੇ ਤੋਂ ਛੋਟੇ ਕਿਸਾਨ ਮੋਹਿੰਦਰ ਪਾਲ ਸਿੰਘ ਲਾਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹ ਇੱਥੋਂ ਦੇ ਨੇੜਲੇ ਪਿੰਡ ਬਾਕਰਪੁਰ ਦੇ ਵਸਨੀਕ ਹਨ। ਉਹ ਛੋਟਾ ਮੋਟਾ ਖੇਤੀਬਾੜੀ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿੱਚ ਸੀਵਰੇਜ ਪਾਉਣ ਦੇ ਕੰਮ ਦੀ ਠੇਕੇਦਾਰੀ ਕਰਦੇ ਹਨ। ਕੁੱਝ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਇੱਕ ਲੱਤ ਟੁੱਟ ਗਈ ਸੀ, ਜੋ ਹੁਣ ਫੌੜੀਆਂ ਦੇ ਸਹਾਰੇ ਚਲਦੇ ਹਨ। ਸ੍ਰੀ ਛੋਟੇਪੁਰ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਭੋਆ (ਐਸ.ਸੀ)-2 ਤੋਂ ਅਨਿਕਾ ਰਾਏ, ਗੁਰਦਾਸਪੁਰ (4) ਤੋਂ ਸੁੱਚਾ ਸਿੰਘ ਛੋਟੇਪੁਰ ਖ਼ੁਦ ਚੋਣ ਲੜਨਗੇ। ਮਜੀਠਾ (13) ਤੋਂ ਐਡਵੋਕੇਟ ਇਕਬਾਲ ਸਿੰਘ ਭਾਗੋਵਾਲ, ਸੁਲਤਾਨਪੁਰ ਲੋਧੀ(28) ਤੋਂ ਅਮਨਦੀਪ ਸਿੰਘ ਭਿੰਦਰ , ਛੱਬੀਵਾਲ (ਐਸ. ਸੀ)-44 ਤੋਂ ਗੁਰਜੀਤ ਸਿੰਘ, ਮੁਹਾਲੀ (53) ਤੋਂ ਮੋਹਿੰਦਰ ਪਾਲ ਸਿੰਘ ਲਾਲਾ (ਜੋ ਕਿ ਬਾਕਰਪੁਰ ਦੇ ਵਸਨੀਕ ਹਨ), ਖੰਨਾ (57) ਤੋਂ ਵਿਨੇ ਡਾਇਮੰਡ, ਸਮਰਾਲਾ (58) ਤੋਂ ਭੁਪਿੰਦਰ ਸਿੰਘ, ਲੁਧਿਆਣਾ ਸਾਊਥ-61 ਤੋਂ ਪਰਮਿੰਦਰ ਸਿੰਘ ਕੁਕੀ, ਨਿਹਾਲ ਸਿੰਘ ਵਾਲਾ (ਐਸਸੀ)-71 ਤੋਂ ਮਲਕੀਤ ਸਿੰਘ, ਬਾਘਾਪੁਰਾਣਾ-72 ਤੋਂ ਗੁਰਦਾਸ ਸਿੰਘ, ਧਰਮਕੋਟ-74 ਤੋਂ ਸੁਖਪਾਲ ਸਿੰਘ ਚੀਮਾ, ਫਾਜ਼ਿਲਕਾ-80 ਤੋਂ ਕੀਰਤੀ ਸਿਆਗ, ਗਿੱਦੜਬਾਹਾ-84 ਤੋਂ ਇਕਬਾਲ ਸਿੰਘ, ਮੁਕਤਸਰ-86 ਤੋਂ ਰਾਜੇਸ਼ ਗਰਗ, ਸੁਨਾਮ 101 ਤੋਂ ਰਣਧੀਰ ਸਿੰਘ ਕਲੇਰ, ਧੂਰੀ-107 ਤੋਂ ਕਮਲਜੀਤ ਸਿੰਘ ਟਿੱਬਾ, ਗੁਰੂਹਰਿਸਹਾਏ-78 ਤੋਂ ਰਾਜ ਕੁਮਾਰ ਕੰਬੋਜ ਉਮੀਦਵਾਰਾਂ ਦੇ ਨਾਂ ਦੀ ਘੋਸ਼ਣਾ ਕੀਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ