Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਪ੍ਰਸ਼ਾਸਨ ਦੀ ਜਾਂਚ ਟੀਮ ਵੱਲੋਂ ਵੇਰਕਾ ਮਿਲਕ ਪਲਾਂਟ ਦੀ ਅਚਨਚੇਤ ਚੈਕਿੰਗ ਜਯੋਤੀ ਸਿੰਗਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ: ਕੋਰੋਨਾਵਾਇਰਸ ਬਿਮਾਰੀ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦੇ ਮੱਦੇਨਜਰ, ਸਮਾਜਕ ਦੂਰੀਆਂ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਅੱਜ ਵੇਰਕਾ ਪਲਾਂਟ ਵਿੱਚ ਸਵੇਰੇ 10 ਵਜੇ ਅਚਨਚੇਤ ਚੈਕਿੰਗ ਕੀਤੀ ਗਈ। ਜਾਂਚ ਟੀਮ ਵਿੱਚ ਜਸਵਿੰਦਰ ਸਿੰਘ ਏਆਰ ਮੁਹਾਲੀ, ਕੰਵਰ ਪੁਨੀਤ ਸਿੰਘ ਇੰਸਪੈਕਟਰ ਸ਼ਹਿਰੀ-4 ਮੁਹਾਲੀ, ਜੁਝਾਰ ਸਿੰਘ ਇੰਸਪੈਕਟਰ ਸ਼ਹਿਰੀ-2 ਮੁਹਾਲੀ ਅਤੇ ਤੇਜਿੰਦਰ ਸਿੰਘ ਜੇਈ ਇਲੈਕਟ੍ਰੀਕਲ ਐਮਸੀ ਮੁਹਾਲੀ ਸਾਮਲ ਸਨ। ਏਕੇ ਮਿਸਰਾ, ਮੈਨੇਜਰ ਐਚਆਰ, ਵੇਰਕਾ ਮਿਲਕ ਪਲਾਂਟ ਮੁਹਾਲੀ ਨੇ ਜਾਂਚ ਟੀਮ ਨੂੰ ਸਹਿਯੋਗ ਦਿੱਤਾ। ਟੀਮ ਨੇ ਪਾਇਆ ਕਿ ਸੁਰੱਖਿਆ ਕਰਮਚਾਰੀ ਟ੍ਰਿਪਲ ਲੇਅਰਡ ਮਾਸਕ ਪਾ ਕੇ ਪ੍ਰੋਟੋਕਾਲ ਦੀ ਪਾਲਣਾ ਕਰ ਰਹੇ ਸਨ ਅਤੇ ਦਫ਼ਤਰ ਵਿੱਚ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਗੇਟ ’ਤੇ ਥਰਮਲ ਸਕੈਨਰ ਉਪਲਬਧ ਸੀ ਜਿੱਥੇ ਸੁਰੱਖਿਆ ਦੀ ਦੂਜੀ ਲਾਈਨ ਲਗਾਈ ਗਈ ਹੈ। ਹਰੇਕ ਆਉਣ ਵਾਲੇ ਨੂੰ ਟੀਐਸਡੀ (ਥਰਮਲ ਸਕੈਨਿੰਗ ਡਿਵਾਈਸ) ਦੀ ਵਰਤੋਂ ਕਰਕੇ ਸਕੈਨ ਕੀਤਾ ਜਾ ਰਿਹਾ ਸੀ। ਮੁੱਖ ਗੇਟ ’ਤੇ ਅਲਕੋਹਲ ਆਧਾਰਿਤ ਸੈਨੀਟਾਈਜਰ ਉਪਲਬਧ ਸੀ। ਇਕ ਸੈਨੇਟਾਈਜਿੰਗ ਟੱਨਲ ਵੀ ਬਣਾਈ ਗਈ ਹੈ ਪਰੰਤੂ ਇਸ ਦੀ ਵਰਤੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਐਡਵਾਈਜ਼ਰੀ ਤੋਂ ਬਾਅਦ ਬੰਦ ਕਰ ਦਿੱਤੀ ਗਈ ਹੈ। ਦੁੱਧ ਦੇ ਟੈਂਕਰਾਂ ਨੂੰ ਪਹਿਲਾਂ ਗੇਟ ’ਤੇ ਅਤੇ ਦੁਬਾਰਾ ਰਿਸੈਪਸਨ ਸਪਾਟ ’ਤੇ ਪਹੁੰਚਣ ’ਤੇ ਸੈਨੇਟਾਈਜ਼ ਕੀਤਾ ਜਾ ਰਿਹਾ ਸੀ ਜਿੱਥੇ ਦੁੱਧ ਸਿਲੋਜ ਵਿਚ ਪਾਇਆ ਜਾਂਦਾ ਹੈ। ਉਥੇ ਮੌਜੂਦ ਵਰਕਰਾਂ ਅਤੇ ਡਰਾਈਵਰਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਸਾਰੇ ਮਜਦੂਰ ਆਪਣੇ ਹੱਥਾਂ ਵਿਚ ਦਸਤਾਨੇ ਅਤੇ ਮੂੰਹ ‘ਤੇ ਮਾਸਕ ਪਹਿਨ ਕੇ ਕੰਮ ਕਰ ਰਹੇ ਸਨ। ਸਾਰੇ ਸੈਕਸ਼ਨਾਂ ਵਿੱਚ ਐਂਟਰੀ ਪੁਆਇੰਟ ’ਤੇ ਅਲਕੋਹਲ ਅਧਾਰਤ ਸੈਨੀਟਾਈਜਿੰਗ ਦੀ ਸਹੂਲਤ ਸੀ ਅਤੇ ਅਧਿਕਾਰੀਆਂ/ਕਰਮਚਾਰੀਆਂ ਦੀ ਸਹੂਲਤ ਲਈ ਇੱਕ ਸੁਰੱਖਿਆ ਗਾਰਡ ਵੀ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜਿੱਥੇ ਕੰਮ ਖ਼ਤਮ ਹੋ ਗਿਆ ਸੀ ਉੱਥੇ ਫਰਸਾਂ ਦੀ ਸਫ਼ਾਈ ਵੀ ਚੱਲ ਰਹੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ