Share on Facebook Share on Twitter Share on Google+ Share on Pinterest Share on Linkedin ਸਾਦਕ ਸ਼ਾਹ ਦੀ 31ਵੀਂ ਬਰਸੀ ਮੌਕੇ ਸੂਫ਼ੀ ਕੱਵਾਲੀ ਸਮਾਗਮ ਯਾਦਗਾਰੀ ਹੋ ਨਿੱਬੜਿਆਂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਕਤੂਬਰ: ਇੱਥੋਂ ਦੇ ਨੇੜਲੇ ਪਿੰਡ ਤਾਰਾਪੁਰ ਵਿੱਚ ਲਾਲਾਂ ਵਾਲਾ ਪੀਰ ਦੇ ਦਰਬਾਰ ਵਿੱਚ ਮੁੱਖ ਪ੍ਰਬੰਧਕ ਗੱਦੀ ਨਸ਼ੀਨ ਬਾਬਾ ਰਹਿਮਤੁਲਾ ਟੱਪੀ ਨੰਬਰਦਾਰ ਪੱਤੀ ਨਿਗਾਹਾ ਦੀ ਪ੍ਰਧਾਨਗੀ ਹੇਠ ਗਰਾਮ ਪੰਚਾਇਤ, ਪਿੰਡ ਵਾਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਦੇ ਦੂਸਰੇ ਗੱਦੀ ਨਸ਼ੀਨ ਬਾਬਾ ਸਾਦਕ ਸ਼ਾਹ ਦੀ 31ਵੀਂ ਬਰਸੀ ਸੰਗਤਾਂ ਵੱਲੋਂ ਮਨਾਈ ਗਈ। ਇਸ ਮੌਕੇ ਕੁਰਾਨ ਮਜੀਦ ਦੀਆਂ ਆਇਤਾਂ ਪੜੀਆਂ ਗਈਆਂ ਅਤੇ ਹਰ ਇੱਕ ਦੇ ਭਲੇ ਲਈ ਦੁਆ ਕੀਤੀ ਗਈ। ਇਸ ਮੌਕੇ ਕੱਵਾਲ ਚੰਨੀ ਐਂਡ ਪਾਰਟੀ ਵੱਲੋਂ ਕੱਵਾਲੀਆਂ ਅੱਲਾਹੂ, ਸਲਾਮ, ਪੀਰ ਦਾ ਦੁਆਰਾ, ਕੰਗਣਾ ਤੇ ਮਜਾਰ ਉਤੇ ਚਾਦਰ ਚੜਾਉਣ ਦੀ ਕੱਵਾਲੀਆਂ ਪੇਸ਼ ਕੀਤੀਆਂ ਗਈਆਂ। ਕੱਵਾਲ ਪਾਰਟੀ ਵਿੱਚ ਬੰਟੀ, ਬਬਲੀ, ਸੱਤਾ, ਕਾਲਾ, ਚੰਨੀ ਤੇ ਮਨੀ ਨੇ ਸਾਥ ਦਿੱਤਾ। ਸੰਗਤਾਂ ਲਈ ਲੰਗਰ ਚਲਾਇਆ ਗਿਆ। ਦਰਬਾਰ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਹੋਰ ਸੁੱਖ ਸਹੂਲਤ ਲਈ ਹੋਰ ਸੁਚੱਜੇ ਪ੍ਰਬੰਧ ਕਰਨ ਲਈ ਵਿਚਾਰ ਵਿਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਛਾਂਗਾ ਰਾਮ ਸਰਪੰਚ ਤਾਰਾਪੁਰ, ਪ੍ਰੀਤੂ ਸਰਪੰਚ ਮਾਜਰੀ, ਗੁਰਮੇਲ ਸਿੰਘ ਸਰਪੰਚ ਮਾਜਰਾ, ਸਲੀਮ ਰਾਜੂ, ਇਕਬਾਲ ਖਾਨ ਤਾਰਾਪੁਰ ਆਦਿ ਨੇ ਵਿਚਾਰ ਪੇਸ਼ ਕੀਤੇ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ