ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪ ਆਫ਼ਿਸ ਸੈਕਟਰ-70 ਵਿੱਚ ਹੋਈ ਗੰਨਾ ਵਿਕਾਸ ਕਮੇਟੀ ਦੀ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 23 ਜਨਵਰੀ:
ਪੰਜਾਬ ਸਰਕਾਰ ਵੱਲੋਂ ਗਠਿਤ ਗੰਨਾ ਵਿਕਾਸ ਕਮੇਟੀ ਦੀ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਐਸ.ਐਸ ਗੋਸਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਪੀਏਯੂ ਦੇ ਕੈਂਪ ਆਫ਼ਿਸ ਸੈਕਟਰ-70 ਵਿਖੇ ਹੋਈ। ਮੀਟਿੰਗ ਵਿੱਚ ਕਿਸਾਨ ਨੁਮਾਇੰਦੇ ਸਤਨਾਮ ਸਿੰਘ ਸਾਹਨੀ, ਜੰਗਵੀਰ ਸਿੰਘ ਚੌਹਾਨ, ਗੁਰਨਾਮ ਸਿੰਘ ਅਤੇ ਗੁਰਪ੍ਰਤਾਪ ਸਿੰਘ ਸਮੇਤ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਅਤੇ ਮਿੱਲ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਗੰਨੇ ਦੇ ਮੁੱਲ ਬਾਰੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਗੰਨੇ ਦੀ ਲਾਗਤ ਮੁੱਲ ਅਗਲੇ ਸਾਲ ਲਈ ਗੰਨੇ ਦੀ ਕਾਸ਼ਤ ਕਰਨ ’ਤੇ ਆਉਂਦੇ ਲਾਗਤ ਮੁੱਲ ਦੇ ਵੇਰਵੇ ਸਾਂਝੇ ਕੀਤੇ। ਜਿਸ ਸਬੰਧੀ ਕਿਸਾਨ ਮੈਂਬਰਾਂ ਨੇ ਵੀ ਆਪਣਾ ਪੱਖ ਪੇਸ਼ ਕੀਤਾ। ਮਿੱਲ ਵਾਈਜ਼ ਗੰਨੇ ਦੀਆਂ ਕਿਸਮਾਂ ਦਾ ਪ੍ਰੋਫਾਈਲ ਨਿਰਧਾਰਿਤ ਕਰਨ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ ਤਾਂ ਜੋ ਇਲਾਕੇ ਦੇ ਹਿਸਾਬ ਨਾਲ ਗੰਨੇ ਦੇ ਝਾੜ ਦੇ ਨਾਲ-ਨਾਲ ਚੰਗੀ ਖੰਡ ਰਿਕਵਰੀ ਵੀ ਪ੍ਰਾਪਤ ਕੀਤੀ ਜਾ ਸਕੇ। ਗੰਨਾ ਕਮੇਟੀ ਨੇ ਖੰਡ ਮਿੱਲਾਂ ਨੂੰ ਬਾਇਓ ਕੰਟਰੋਲ ਵਿਧੀ ’ਤੇ ਕੰਮ ਕਰਨ ਅਤੇ ਇਸ ਵਿਧੀ ਰਾਹੀ ਕੀਟ ਪ੍ਰਬੰਧਨ ਨੂੰ ਪ੍ਰਚੱਲਿਤ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਕਾਸ਼ਤ ਦੇ ਖਰਚੇ ਘਟਾਉਣ ਦੇ ਨਾਲ-ਨਾਲ ਵਾਤਾਵਰਨ ਪੱਖੀ ਤਕਨੀਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਗੰਨੇ ਦੀ ਫ਼ਸਲ ਦੇ ਸਹੀ ਝਾੜ ਅਤੇ ਖੰਡ ਦੀ ਰਿਕਵਰੀ ਲਈ ਗੰਨੇ ਦੀ ਫ਼ਸਲ ਦਾ ਕਾਸ਼ਤ ਪ੍ਰਬੰਧਨ, ਕੀਟ ਪ੍ਰਬੰਧਨ, ਫ਼ਸਲ ਦੀ ਸਹੀ ਸਮੇਂ ਤੇ ਬਿਜਾਈ/ਕਟਾਈ ਆਦਿ ਬਹੁਤ ਜ਼ਰੂਰੀ ਹੈ। ਕਮੇਟੀ ਨੇ ਗੰਨੇ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤ ਸਰਕਾਰ ਵੱਲੋਂ ਨਾਰਥ ਵੈਸਟ ਜੋਨ ਲਈ ਸਿਫ਼ਾਰਸ਼ ਕਿਸਮਾਂ ਦੀ ਬਿਜਾਈ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਲੇਬਰ ਦੀ ਘਾਟ ਆਉਣ ਕਾਰਨ ਗੰਨੇ ਦੀ ਕਟਾਈ ਲਈ ਕੇਨ ਹਾਰਵੈਸਟਰ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਕੇਨ ਹਾਰਵੈਸਟਰ ਰਾਹੀਂ ਕਟਾਈ ਕੀਤੇ ਗੰਨੇ ਲਈ ਕਲੰਡਰ ਤਿਆਰ ਕਰਨ ਬਾਰੇ ਵੀ ਚਰਚਾ ਕੀਤੀ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗੰਨੇ ਦੀ ਫ਼ਸਲ ਦੇ ਵਿਕਾਸ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਚੰਗੇ ਮਾਹੌਲ ਵਿੱਚ ਵਿਚਾਰ-ਚਰਚਾ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

Punjab Govt To Spend ₹426-Cr On Upgradation And Modernization Of Police Infra: DGP Punjab

Punjab Govt To Spend ₹426-Cr On Upgradation And Modernization Of Police Infra: DGP Punjab …