Share on Facebook Share on Twitter Share on Google+ Share on Pinterest Share on Linkedin ਸ਼ੂਗਰਫੈੱਡ ਪੰਜਾਬ ਦਾ ਦਫ਼ਤਰ ਫੇਜ਼-2 ਮੁਹਾਲੀ ਦੀ ਇਮਾਰਤ ਵਿੱਚ ਸ਼ਿਫ਼ਟ ਕਰਨ ਦੀ ਮੰਗ ਉੱਠੀ ਆਪ ਆਗੂ ਦਰਸ਼ਨ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਤੇ ਸਹਿਕਾਰਤਾ ਮੰਤਰੀ ਨੂੰ ਲਿਖਿਆ ਪੱਤਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ: ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਸ਼ੂਗਰਫੈਡ ਪੰਜਾਬ ਦਾ ਦਫਤਰ ਸ਼ੂਗਰਫੈਡ ਦੀ ਆਪਣੀ ਇਮਾਰਤ ਫੇਜ਼-2 ਵਿੱਚ ਸ਼ਿਫਟ ਕੀਤਾ ਜਾਵੇ। ਆਪ ਆਗੂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਫੇਜ਼-2 ਵਿੱਚ ਸੂਗਰਫੈਡ ਪੰਜਾਬ ਦੀ ਆਪਣੀ ਇਮਾਰਤ ਹੋਣ ਦੇ ਬਾਵਜੂਦ ਦਫਤਰ ਸੈਕਟਰ-17 ਚੰਡੀਗੜ੍ਹ ਵਿੱਚ ਕਿਰਾਏ ਦੀ ਇਮਾਰਤ ਤੋਂ ਚਲਾਇਆ ਜਾ ਰਿਹਾ ਹੈ। ਇਮਾਰਤ ਦਾ ਮਾਲਕ ਆਪਣੀ ਬਿਲਡਿੰਗ ਨੂੰ ਖਾਲੀ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਪ੍ਰੰਤੂ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਇਸ ਦਾ ਅਸਰ ਨਹੀਂ ਹੋ ਰਿਹਾ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਤ ਵਿਭਾਗ ਵੱਲੋਂ 18 ਸਰਕਾਰੀ ਵਿਭਾਗਾਂ/ ਕਾਰਪੋਰੇਸ਼ਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਕਿਰਾਏ ਦੀਆਂ ਇਮਾਰਤਾਂ ਨੂੰ ਖਾਲੀ ਕਰਕੇ ਸਰਕਾਰੀ ਖਾਲੀ ਪਈਆਂ ਇਮਾਰਤਾਂ ਵਿੱਚ ਸਿਫਟ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਾਲ 2015 ਵਿੱਚ ਸ਼ੂਗਰਫੈਡ ਪੰਜਾਬ ਦੇ ਉਸ ਸਮੇਂ ਦੇ ਐਮਡੀ ਨੇ ਮੁਹਾਲੀ ਫੇਜ਼-2 ਵਿੱਚ ਬਿਲਡਿੰਗ ਦੀ ਰੈਨੋਵੇਸ਼ਨ ’ਤੇ ਕਰੀਬ 70 ਲੱਖ ਰੁਪਏ ਖਰਚੇ ਗਏ ਸੀ ਅਤੇ ਨਵਾਂ ਫਰਨੀਚਰ ਅਤੇ ਏਸੀ ਖਰੀਦੇ ਗਏ ਸੀ ਪ੍ਰੰਤੂ ਹੁਣ ਇਹ ਸਮਾਨ ਕੂੜਾ ਹੋ ਚੁੱਕਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸ਼ੂਗਰਫੈਡ ਦੀ ਮੁਹਾਲੀ ਸਥਿਤ ਇਮਾਰਤ ਜੋ ਪੰਜਾਬ ਰਾਜ ਕਿਸਾਨ ਕਮਿਸ਼ਨ ਨੂੰ ਸਾਲ 2005 ਵਿੱਚ 80 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ ਤੇ ਦਿੱਤੀ ਹੋਈ ਸੀ ਮਾਰਚ 2015 ਵਿੱਚ ਇਸ ਆਧਾਰ ਤੇ ਖਾਲੀ ਕਰਵਾ ਲਿਆ ਗਿਆ ਸੀ ਕਿ ਸ਼ੂਗਰਫੈਡ ਦਾ ਦਫਤਰ ਚੰਡੀਗੜ੍ਹ ਤੇ ਮੁਹਾਲੀ ਵਿੱਚ ਰੈਨੋਵੇਸ਼ਨ ਉਪਰੰਤ ਜਲਦੀ ਹੀ ਸਿਫਟ ਕੀਤਾ ਜਾ ਰਿਹਾ ਹੈ ਪਰ ਉਦੋੱ ਤੋੱ ਇਹ ਇਮਾਰਤ ਖਾਲੀ ਪਈ ਹੈ। ਉਨ੍ਹਾਂ ਸੁਆਲ ਕੀਤਾ ਕਿ ਜੇਕਰ ਇੱਥੇ ਦਫ਼ਤਰ ਸ਼ਿਫ਼ਟ ਹੀ ਨਹੀਂ ਕਰਨਾ ਸੀ ਤਾਂ ਰੈਨੋਵੈਸ਼ਨ ’ਤੇ 70 ਲੱਖ ਰੁਪਏ ਕਿਉਂ ਖਰਚੇ ਗਏ ਅਤੇ ਕਿਸਾਨ ਕਮਿਸ਼ਨ ਤੋਂ ਇਮਾਰਤ ਕਿਉਂ ਖਾਲੀ ਕਰਵਾਈ ਗਈ ਕਿਉਂਕਿ ਘੱਟੋ ਘੱਟ ਕਿਰਾਇਆ ਤਾਂ ਆ ਰਿਹਾ ਸੀ ਜਦੋਂਕਿ ਸ਼ੂਗਰਫੈਡ ਚੰਡੀਗੜ੍ਹ ਦਫਤਰ ਦਾ ਖੁਦ ਕਿਰਾਇਆ ਦੇ ਰਿਹਾ ਹੈ। ਇਸ ਨਾਲ ਸਰਕਾਰੀ ਖਜਾਨੇ ਨੂੰ ਵੱਡੇ ਪੱਧਰ ’ਤੇ ਚੂਨਾ ਲੱਗ ਰਿਹਾ ਹੈ। ਸ੍ਰੀ ਧਾਲੀਵਾਲ ਨੇ ਦੱਸਿਆ ਕਿ 95 ਫੀਸਦੀ ਕਰਮਚਾਰੀ ਹਰ ਰੋਜ਼ ਅਤੇ ਨੇੜੇ ਇਲਾਕਿਆਂ ਤੋਂ ਸਵੇਰੇ ਭਾਰੀ ਟਰੈਫ਼ਿਕ ਭੀੜ ਦਾ ਸਾਹਮਣਾ ਕਰਦੇ ਹੋਏ ਸੈਕਟਰ-17 ਕਮਿਸ਼ਨ ਦਫ਼ਤਰ ਪਹੁੰਚਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ