nabaz-e-punjab.com

ਮੁਹਾਲੀ ਪਿੰਡ ਵਿੱਚ ਨੌਜਵਾਨ ਵੱਲੋਂ ਖ਼ੁਦਕੁਸ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਮੁਹਾਲੀ ਪਿੰਡ ਵਿੱਚ ਇੱਕ ਨੌਜਵਾਨ ਨੇ ਫਾਹਾ ਲਗਾ ਕੇ ਖ਼ਦੁਕਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਜੈ ਕੁਮਾਰ (20) ਵਾਸੀ ਜ਼ਿਲ੍ਹਾ ਸੀਤਾਮੜੀ (ਬਿਹਾਰ) ਵਜੋਂ ਹੋਈ ਹੈ। ਇਸ ਸਮੇਂ ਇੱਥੋਂ ਦੇ ਫੇਜ਼-1 ਸਥਿਤ ਪੁਰਾਣੇ ਮੁਹਾਲੀ ਪਿੰਡ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਸੁਰਿੰਦਰ ਕੁਮਾਰ ਅਤੇ ਜੀਤਨ ਕੁਮਾਰ ਨੇ ਪੁਲੀਸ ਨੂੰ ਦੱਸਿਆ ਦੱਸਿਆ ਕਿ ਉਹ ਆਪਣੇ ਪਰਿਵਾਰਾਂ ਜਿਨ੍ਹਾਂ ਵਿੱਚ ਛੋਟਾ ਭਰਾ ਅਜੈ ਕੁਮਾਰ ਸਮੇਤ ਕਾਫ਼ੀ ਸਮੇਂ ਤੋਂ ਇੱਥੇ ਰਹਿੰਦੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਆਪਣੇ ਕੰਮ ’ਤੇ ਗਏ ਹੋਏ ਸੀ, ਜਦੋਂਕਿ ਉਨ੍ਹਾਂ ਦੀਆਂ ਪਤਨੀਆਂ ਘਰ ਵਿੱਚ ਹੀ ਸਨ। ਜਿਨ੍ਹਾਂ ’ਚੋਂ ਇੱਕ ਅੌਰਤ ਕੱਪੜੇ ਧੋ ਰਹੀ ਸੀ ਅਤੇ ਅਜੈ ਕੁਮਾਰ ਬੱਚੇ ਨੂੰ ਖਿਡਾ ਰਿਹਾ ਸੀ। ਇਸ ਦੌਰਾਨ ਕੁਝ ਸਮੇਂ ਬਾਅਦ ਉਹ ਕਮਰੇ ਵਿੱਚ ਗਿਆ ਅਤੇ ਅੰਦਰੋਂ ਕੁੰਡੀ ਲਗਾ ਲਈ। ਅਜੈ ਕੁਮਾਰ ਦੀ ਭਾਬੀ ਕੱਪੜੇ ਧੋ ਕੇ ਜਦੋਂ ਵਾਪਸ ਕਮਰੇ ਵਿੱਚ ਗਈ ਤਾਂ ਅੰਦਰੋਂ ਕੁੰਡੀ ਲੱਗੀ ਹੋਣ ਕਾਰਨ ਉਸ ਲੇ ਦਰਵਾਜਾ ਖੜਕਾਇਆ, ਪ੍ਰੰਤੂ ਜਦੋਂ ਅੰਦਰੋਂ ਕਿਸੇ ਨੇ ਕੁੰਡੀ ਨਹੀਂ ਖੋਲ੍ਹੀ ਤਾਂ ਉਸ ਨੇ ਖਿੜਕੀ ਰਾਹੀਂ ਅੰਦਰ ਨਜ਼ਰ ਮਾਰੀ ਤਾਂ ਦੇਖਿਆ ਕਿ ਅਜੈ ਕੁਮਾਰ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕ ਰਹੀ ਸੀ। ਅੌਰਤਾਂ ਨੇ ਆਪਣੇ ਪਤੀਆਂ ਨੂੰ ਸੂਚਨਾ ਦਿੱਤੀ ਅਤੇ ਉਹ ਤੁਰੰਤ ਘਰ ਪਹੁੰਚ ਗਏ ਅਤੇ ਇਸ ਹਾਦਸੇ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਦੀ ਹਾਜ਼ਰੀ ਵਿੱਚ ਕਮਰੇ ਦੀ ਕੁੰਡੀ ਤੋੜ ਕੇ ਅਜੈ ਦੀ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਫੇਜ਼-1 ਥਾਣਾ ਦੇ ਐਸਐਚਓ ਜਤਿੰਦਰਪਾਲ ਸਿੰਘ ਜੇਪੀ ਨੇ ਦੱਸਿਆ ਕਿ ਲਾਸ਼ ਕੋਲੋਂ ਪੁਲੀਸ ਨੂੰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਉਂਜ ਪਰਿਵਾਰ ਵੱਲੋਂ ਵੀ ਕਿਸੇ ’ਤੇ ਕੋਈ ਸ਼ੱਕ ਜਾਹਰ ਨਾ ਕਰਦਿਆਂ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੀਆਰਪੀਸੀ ਦੀ ਧਾਰਾ 174 ਅਧੀਨ ਡੀਡੀਆਰ ਦਰਜ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …