nabaz-e-punjab.com

ਅਧਿਆਪਕਾਂ ਨੂੰ ਨਵੀਂ ਊਰਜਾ ਤੇ ਨਵੇਂ ਅਹਿਦ ਕਰਨ ਦਾ ਹੁਣ ਢੁਕਵਾਂ ਸਮਾਂ: ਖੱਟੜਾ, ਮਾਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਸਕੂਲ ਸਿੱਖਿਆ ਦੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸਰਕਾਰ ਨੇ ਚੈਕਿੰਗ ਦੇ ਮੰਤਵ ਨਾਲ਼ ਸਕੂਲਾਂ ਵਿੱਚ ਜਾਣ ਵਾਲ਼ੇ ਅਧਿਆਪਕਾਂ ਅਤੇ ਟੀਮਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੀ ਫੇਰੀ ਸਮੇਂ ਕੁੱਝ ਵੀ ਅਜਿਹਾ ਨਾ ਕਰਨ ਜਿਸ ਨਾਲ ਵਿਦਿਆਰਥੀਆਂ ਸਾਹਮਣੇ ਅਧਿਆਪਕਾਂ ਦੇ ਸਨਮਾਨ ਨੂੰ ਠੇਸ ਲੱਗੇ। ਨਿਰਦੇਸ਼ਾਂ ਵਿੱਚ ਅਜਿਹੀਆਂ ਫੇਰੀਆਂ ਲਈ ਦਿੱਤੀ ਅਗਵਾਈ ਵਿੱਚ ਸਿੱਖਿਆ ਦੇ ਸੁਧਾਰਾਂ ਵੱਲ ਯੋਗਦਾਨ ਪਾਉਣ ਦੀ ਚਿੰਤਾ ਵੀ ਸਪੱਸ਼ਟ ਝਲਕਦੀ ਹੈ।
ਜੀਟੀਯੂ ਦੇ ਸਾਬਕਾ ਜਨਰਲ ਸਕੱਤਰ ਸੁੱਚਾ ਸਿੰਘ ਖੱਟੜਾ ਅਤੇ ਸਾਬਕਾ ਸੂਬਾਈ ਪ੍ਰੈੱਸ ਸਕੱਤਰ ਹਰਨੇਕ ਮਾਵੀ ਨੇ ਪ੍ਰੈੱਸ ਦੇ ਨਾਂਅ ਜਾਰੀ ਉਪਰੋਕਤ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਵੇਂ ਅਧਿਆਪਕ ਦਾ ਸਨਮਾਨ ਉਸ ਦੀ ਸਿੱਖਿਆ ਸਬੰਧੀ ਕਾਰਗੁਜ਼ਾਰੀ ਨਾਲ ਜੁੜਿਆ ਹੁੰਦਾ ਹੈ, ਪਰ ਕਈ ਵਾਰ ਚੈਕਿੰਗ ਕਰਨ ਆਏ ਅਧਿਕਾਰੀਅ ਚੇਤ ਅਤੇ ਅਣਜਾਣੇ ਵਿੱਚ ਹੀ ਅਜਿਹੀ ਸਥਿਤੀ ਖੜੀ ਕਰ ਲੈਂਦੇ ਹਨ। ਜਿਸ ਨਾਲ ਵਿਦਿਆਰਥੀਆਂ ਦੇ ਸਾਹਮਣੇ ਅਧਿਆਪਕਾਂ ਦੇ ਸਨਮਾਨ ਨੂੰ ਢਾਹ ਲੱਗਦੀ ਹੈ। ਆਗੂਆਂ ਕਿਹਾ ਕਿ ਇਹਨਾਂ ਨਿਰਦੇਸ਼ਾਂ ਨਾਲ ਹੁਣ ਅਧਿਆਪਕ ਅਜਾਈਂ ਹੀ ਜ਼ਲੀਲ ਹੋਣ ਤੋਂ ਬਚ ਪਾ ਸਕਣਗੇ। ਆਗੂਆਂ ਕਿਹਾ ਅਧਿਆਪਕਾਂ ਨੂੰ ਹੁਣ ਇਹ ਪੱਤਰ ਆਪਣੇ ਸਨਮਾਨ ਦੀ ਰਾਖੀ ਲਈ ਸਦੀਵੀ ਛੱਤਰੀ ਨਹੀਂ ਸਮਝਣਾ ਚਾਹੀਦਾ, ਸਗੋਂ ਇਸ ਪੱਤਰ ਵਿੱਚ ਛੁਪੀ ਹੋਈ ਇੱਛਾ ਨੂੰ ਸਮਝਦਿਆਂ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਖ਼ੁਦ ਨੂੰ ਚੁਣੌਤੀ ਵਾਂਗ ਸਮਝਣਾ ਚਾਹੀਦਾ ਹੈ। ਆਗੂਆਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਅਧਿਆਪਕਾਂ ਦੀ ਕਮੀ, ਦੋਸ਼-ਪੂਰਨ ਪਾਠਕ੍ਰਮ, ਵਗੈਰਾ ਅਨੇਕ ਅੌਕੜਾਂ ਦੇ ਹੁੰਦਿਆਂ ਵੀ ਲੋਕ ਚਾਹੁੰਦੇ ਹਨ ਕਿ ਹੁਣ ਅਧਿਆਪਕਾਂ ਨੂੰ ਖ਼ੁਦ ਆਪਣੇ ਸਨਮਾਨ ਵਿੱਚ ਵਾਧਾ ਕਰਨ ਲਈ ਨਵੀਂ ਊਰਜਾ ਨਾਲ ਨਵੇਂ ਅਹਿਦ ਕਰਨੇ ਚਾਹੀਦੇ ਹਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…