ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਬੀਰ ਬਾਦਲ ਵੱਲੋਂ ਜ਼ਿਲਾਵਾਰ ਅਬਜ਼ਰਵਰ ਨਿਯੁਕਤ

ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜ਼ਿਲ੍ਹਾ ਮੁਹਾਲੀ ਦਾ ਅਬਜ਼ਰਵਰ ਤੇ ਚਰਨਜੀਤ ਬਰਾੜ ਨੂੰ ਸਹਾਇਕ ਅਬਜ਼ਰਵਰ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਦਸੰਬਰ:
ਚੰਡੀਗੜ੍ਹ 13 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਜਥੇਬੰਦੀ ਨੂੰ ਮਜਬੁਤ ਕਰਨ ਅਤੇ ਪਿੰਡ ਪੱਧਰ ਤੱਕ ਸਾਰੀ ਪਾਰਟੀ ਜਥੇਬੰਦੀ ਨੂੰ ਕਾਇਮ ਕਰਨ ਲਈ ਯਕੀਨੀ ਬਣਾਉਣ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਬਜ਼ਰਵਰ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅਬਜ਼ਰਵਰਾਂ ਦੇ ਨਾਲ ਸਹਾਇਕ ਅਬਜ਼ਰਵਰ ਵੀ ਨਿਯੁਕਤ ਕੀਤੇ ਗਏ ਹਨ। ਉਪਰੋਕਤ ਅਬਜ਼ਰਵਰ ਆਪੋ-ਆਪਣੇ ਜ਼ਿਲੇ ਵਿੱਚ ਪਹਿਲੇ ਦੇ ਆਧਾਰ ’ਤੇ ਪਾਰਟੀ ਜਥੇਬੰਦੀ ਨੂੰ ਮੁਕੰਮਲ ਕਰਨਗੇ ਅਤੇ ਆ ਰਹੀਆਂ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਲਈ ਸਮੁੱਚੀ ਜਥੇਬੰਦੀ ਨੂੰ ਲਾਮਬੰਦ ਕਰਨਗੇ।
ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਅਬਜ਼ਰਵਰ ਦੀ ਨਿਯੁਕਤੀ ਸਬੰਧੀ ਜਾਰੀ ਕੀਤੀ ਸੂਚੀ ਮੁਤਾਬਕ ਜ਼ਿਲ੍ਹਾ ਮੁਹਾਲੀ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਬਜਰਵਰ ਅਤੇ ਚਰਨਜੀਤ ਸਿੰਘ ਬਰਾੜ ਸਹਾਇਕ ਅਬਜਰਵਰ, ਜ਼ਿਲ੍ਹਾ ਪਟਿਆਲਾ (ਸ਼ਹਿਰੀ ਤੇ ਦਿਹਾਤੀ) ਲਈ ਪ੍ਰਕਾਸ਼ ਚੰਦ ਗਰਗ ਅਬਜਰਵਰ ਅਤੇ ਗੁਰਪ੍ਰੀਤ ਸਿੰਘ ਰਾਜੂਖੰਨਾ ਸਹਾਇਕ ਅਬਜਰਵਰ, ਜ਼ਿਲ੍ਹਾ ਸੰਗਰੂਰ ਲਈ ਸਿਕੰਦਰ ਸਿੰਘ ਮਲੂਕਾ ਅਬਜਰਵਰ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਹਾਇਕ ਅਬਜਰਵਰ, ਜਿਲਾ ਮੋਗਾ ਲਈ ਜਥੇਦਾਰ ਤੋਤਾ ਸਿੰਘ ਅਬਜਰਵਰ ਅਤੇ ਮਨਪ੍ਰੀਤ ਸਿੰਘ ਇਯਾਲੀ ਸਹਾਇਕ ਅਬਜਰਵਰ, ਜਿਲਾ ਗੁਰਦਾਸਪੁਰ ਲਈ ਬਿਕਰਮ ਸਿੰਘ ਮਜੀਠੀਆ ਅਬਜ਼ਰਵਰ ਅਤੇ ਹਰਮੀਤ ਸਿੰਘ ਸੰਧੂ ਅਤੇ ਇੰਦਰਇਕਬਾਲ ਸਿੰਘ ਅਟਵਾਲ ਸਹਾਇਕ ਅਬਜਰਵਰ, ਜਲੰਧਰ (ਦਿਹਾਤੀ) ਲਈ ਮਹੇਸ਼ਇੰਦਰ ਸਿੰਘ ਗਰੇਵਾਲ ਅਬਜਰਵਰ ਅਤੇ ਬੀਬੀ ਮਹਿੰਦਰ ਕੌਰ ਜੋਸ਼ ਤੇ ਐਸ.ਆਰ ਕਲੇਰ ਸਹਾਇਕ ਅਬਜਰਵਰ, ਲੁਧਿਆਣਾ (ਸ਼ਹਿਰ) ਲਈ ਡਾ. ਦਲਜੀਤ ਸਿੰਘ ਚੀਮਾ ਅਬਜਰਵਰ ਅਤੇ ਸੁਰਜੀਤ ਸਿੰਘ ਕੋਹਲੀ, ਇੰਦਰਮੋਹਨ ਸਿੰਘ ਬਜਾਜ ਅਤੇ ਮੁਹੱਮਦ ਉਵੈਸ ਸਹਾਇਕ ਅਬਜਰਵਰ, ਜ਼ਿਲ੍ਹਾ ਹੁਸ਼ਿਆਰਪੁਰ ਲਈ ਸ਼ਰਨਜੀਤ ਸਿੰਘ ਢਿੱਲੋਂ ਅਬਜਰਵਰ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਅਬਜਵਰ, ਜ਼ਿਲ੍ਹਾ ਫਾਜਲਿਕਾ ਅਤੇ ਫਿਰੋਜ਼ਪੁਰ ਲਈ ਜਨਮੇਜਾ ਸਿੰਘ ਸੇਖੋਂ ਅਬਜਰਵਰ ਅਤੇ ਫਾਜ਼ਿਲਕਾ ਲਈ ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਸਤਿੰਦਰਜੀਤ ਸਿੰਘ ਮਿੰਟਾ ਸਹਾਇਕ ਅਬਜਰਵਰ, ਜਿਲਾ ਫਿਰੋਜਪੁਰ ਲਈ ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਅਬਜਰਵਰ, ਜਲੰਧਰ (ਸ਼ਹਿਰ) ਲਈ ਹੀਰਾ ਸਿੰਘ ਗਾਬੜੀਆ ਅਬਜਰਵਰ ਅਤੇ ਪਵਨ ਕੁਮਾਰ ਟੀਨੂ, ਨੁਸਰਤ ਅਲੀ ਖਾਂਨ ਅਤੇ ਜੀਵਨ ਧਵਨ ਸਹਾਇਕ ਅਬਜਰਵਰ, ਜ਼ਿਲ੍ਹਾ ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਜਗਮੀਤ ਸਿੰਘ ਬਰਾੜ ਅਬਜਰਵਰ, ਹਰਦੀਪ ਸਿੰਘ ਡਿੰਪੀ ਢਿੱਲੋਂ ਸਹਾਇਕ ਅਬਜਰਵਰ ਜ਼ਿਲ੍ਹਾ ਮਾਨਸਾ ਅਤੇ ਵਰਦੇਵ ਸਿੰਘ ਮਾਨ ਸਹਾਇਕ ਅਬਜਰਵਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਜਿਲਾ ਤਰਨ ਤਾਰਨ ਗੁਲਜਾਰ ਸਿੰਘ ਰਾਣੀਕੇ ਅਬਜਰਵਰ ਅਤੇ ਅਵਤਾਰ ਸਿੰਘ ਜੀਰਾ ਸਹਾਇਕ ਅਬਜਰਵਰ, ਪੁਲੀਸ ਜਿਲਾ ਜਗਰਾਉਂ ਲਈ ਬਲਦੇਵ ਸਿੰਘ ਮਾਨ ਅਬਜਰਵਰ ਅਤੇ ਤੀਰਥ ਸਿੰਘ ਮਾਹਲਾ ਸਹਾਇਕ ਅਬਜਰਵਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਲਈ ਸੁਰਜੀਤ ਸਿੰਘ ਰੱਖੜਾ ਅਬਜਰਵਰ ਅਤੇ ਦਰਸ਼ਨ ਸਿੰਘ ਸ਼ਿਵਾਲਿਕ ਸਹਾਇਕ ਅਬਜਰਵਰ, ਜ਼ਿਲ੍ਹਾ ਬਠਿੰਡਾ ਲਈ ਮਨਤਾਰ ਸਿੰਘ ਬਰਾੜ ਅਬਜਰਵਰ ਤੇ ਪਰਮਬੰਸ ਸਿੰਘ ਰੋਮਾਣਾ ਅਤੇ ਦਿਲਰਾਜ ਸਿੰਘ ਭੂੰਦੜ ਸਹਾਇਕ ਅਬਜਰਵਰ, ਸ਼ਹੀਦ ਭਗਤ ਸਿੰਘ ਨਗਰ ਲਈ ਸੋਹਣ ਸਿੰਘ ਠੰਡਲ ਅਬਜਰਵਰ, ਪੁਲੀਸ ਜ਼ਿਲ੍ਹਾ ਖੰਨਾ ਲਈ ਹਰੀਸ਼ ਰਾਏ ਢਾਂਡਾ ਅਬਜਰਵਰ ਅਤੇ ਗਗਨਜੀਤ ਸਿੰਘ ਬਰਨਾਲਾ ਸਹਾਇਕ ਅਬਜਰਵਰ, ਜ਼ਿਲ੍ਹਾ ਰੂਪਨਗਰ ਲਈ ਸੰਤਾ ਸਿੰਘ ਉਮੈਦਪੁਰ ਅਬਜਰਵਰ ਅਤੇ ਰਣਜੀਤ ਸਿੰਘ ਗਿੱਲ ਸਹਾਇਕ ਅਬਜ਼ਰਵਰ, ਜ਼ਿਲ੍ਹਾ ਫਰੀਦਕੋਟ ਲਈ ਜੀਤਮਹਿੰਦਰ ਸਿੰਘ ਸਿੱਧੂ ਅਬਜਰਵਰ ਅਤੇ ਜੋਗਿੰਦਰ ਸਿੰਘ ਜਿੰਦੂ ਸਹਾਇਕ ਅਬਜਰਵਰ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਲਈ ਲਖਬੀਰ ਸਿੰਘ ਲੋਧੀਨੰਗਲ ਅਬਜਰਵਰ, ਅੰਮ੍ਰਿਤਸਰ (ਸ਼ਹਿਰੀ) ਲਈ ਵਿਰਸਾ ਸਿੰਘ ਵਲਟੋਹਾ ਅਬਜਰਵਰ ਅਤੇ ਸਰਬਜੀਤ ਸਿੰਘ ਮੱਕੜ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਸਹਾਇਕ ਅਬਜਰਵਰ, ਜ਼ਿਲ੍ਹਾ ਕਪੂਰਥਲਾ ਲਈ ਗੁਰਪ੍ਰਤਾਪ ਸਿੰਘ ਵਡਾਲਾ ਅਬਜਰਵਰ ਅਤੇ ਬਲਦੇਵ ਸਿੰਘ ਖਹਿਰਾ ਸਹਾਇਕ ਅਬਜਰਵਰ, ਜ਼ਿਲ੍ਹਾ ਬਰਨਾਲਾ ਲਈ ਇਕਬਾਲ ਸਿੰਘ ਝੂੰਦਾ ਅਬਜਰਵਰ ਅਤੇ ਜਗਦੀਪ ਸਿੰਘ ਨਕੱਈ ਤੇ ਬਰਜਿੰਦਰ ਸਿੰਘ ਬਰਾੜ ਸਹਾਇਕ ਅਬਜਰਵਰ ਅਤੇ ਜ਼ਿਲ੍ਹਾ ਪਠਾਨਕੋਟ ਲਈ ਗੁਰਬਚਨ ਸਿੰਘ ਬੱਬੇਹਾਲੀ ਅਬਜ਼ਰਵਰ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…