
ਸੁਖਬੀਬ ਬਾਦਲ ਅੱਜ ਕਰਨਗੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ ਦਾ ਉਦਘਾਟਨ
ਮੁਹਾਲੀ ਫੇਜ਼-8 ਸਥਿਤ ਪੁਰਾਣਾ ਬੱਸ ਅੱਡਾ ਵੀ ਹੋਵੇਗਾ ਨਵੇਂ ਬਣੇ ਬੱਸ ਟਰਮੀਨਲ ਵਿੱਚ ਤਬਦੀਲ, ਇੱਥੋਂ ਹੀ ਚੱਲਣਗੀਆਂ ਆਮ ਬੱਸਾਂ
ਨਿਊਜ਼ ਡੈਸਕ, ਮੁਹਾਲੀ, 15 ਦਸੰਬਰ
ਆਖਰਕਾਰ ਇੱਥੋਂ ਦੇ ਫੇਜ਼-6 ਸਥਿਤ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਕਰੀਬ ਸੱਤ ਸਾਲਾਂ ਵਿੱਚ ਬੜੀ ਮੁਸ਼ਕਲ ਨਾਲ ਨੇਪਰੇ ਚੜ੍ਹੇ ਵਿਸ਼ਵ ਦੇ ਪਹਿਲੇ ਏਸ ਬੱਸ ਅੱਡੇ ਦੇ ਉਦਘਾਟਨ ਦਾ ਮਹੂਰਮ ਦਾ ਦਿਨ ਆ ਹੀ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 16 ਦਸੰਬਰ ਨੂੰ ਦੁਪਹਿਰ 11:45 ਵਜੇ ਖ਼ੁਦ ਆਪਣੇ ਕਰ ਕਮਲਾਂ ਨਾਲ ਆਪਣੇ ਡਰੀਮ ਪ੍ਰਾਜੈਕਟ ਦਾ ਉਦਘਾਟਨ ਕਰਨਗੇ।
ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਉਦਘਾਟਨ ਸਮਾਰੋਹ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਬਾਦਲ ਸ਼ੁੱਕਰਵਾਰ ਨੂੰ ਸੈਕਟਰ-69 ਵਿੱਚ ਕਰ ਤੇ ਆਬਕਾਰੀ ਵਿਭਾਗ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕਰਨਗੇ ਅਤੇ ਸੈਕਟਰ-82 ਵਿੱਚਰੋਫ ਸੇਫ਼ਟੀ ਭਵਨ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ ਕਰੀਬ 7 ਏਕੜ ਰਕਬੇ ਵਿੱਚ ਬਣਾਇਆ ਗਿਆ ਹੈ ਅਤੇ ਇਹ ਅੰਤਰਰਾਜੀ ਬੱਸ ਟਰਮੀਨਲ ਚਾਲੂ ਹੋਣ ਨਾਲ ਇੱਥੋਂ ਦੇ ਫੇਜ਼-8 ਸਥਿਤ ਪੁਰਾਣਾ ਬੱਸ ਅੱਡਾ ਨਵੇਂ ਬਣੇ ਅੰਤਰਰਾਜੀ ਬੱਸ ਟਰਮੀਨਲ ਵਿਖੇ ਤਬਦੀਲ ਹੋ ਜਾਵੇਗਾ ਅਤੇ ਸਾਰੀਆਂ ਬੱਸਾਂ ਇੱਥੋਂ ਹੀ ਆ ਜਾ ਸਕਣਗੀਆਂ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਦਲਜੀਤ ਸਿੰਘ ਮਾਂਗਟ ਨੇ ਪੰਜਾਬ ਮੋਟਰ ਵਹੀਕਲ ਰੂਲਜ 1989 ਦੇ ਸੈਕਸ਼ਨ 200 (2) ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸੈਕਸ਼ਨ 200 (ਸੀ) ਤਹਿਤ ਮੁਹਾਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਨਵੇਂ ਏਸੀ ਬੱਸ ਅੱਡੇ ਨੂੰ ਨੋਟੀਫਾਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵਾਰੀਆਂ ਦੀ ਸਹੂਲਤ ਲਈ ਨਵਾਂ ਬਣਿਆ ਬੱਸ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਸਵਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।