Share on Facebook Share on Twitter Share on Google+ Share on Pinterest Share on Linkedin ਸੁਖਬੀਰ ਵੱਲੋਂ ਸੇਵਾ ਕੇਂਦਰਾਂ ਬਾਰੇ ਮਨਪ੍ਰੀਤ ਬਾਦਲ ਦੇ ਤੁਗਲਕੀ ਫ਼ਰਮਾਨ ਦੀ ਨਿਖੇਧੀ ਸੇਵਾ ਕੇਂਦਰਾਂ ਨੂੰ ਬੰਦ ਕਰਨ ਤੋਂ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਮਰਿੰਦਰ ਨੂੰ ਲਿਖੀ ਚਿੱਠੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 29 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸੂਬੇ ਦੇ 1600 ਸੇਵਾ ਕੇਂਦਰਾਂ ਨੂੰ ਬੰਦ ਕੀਤੇ ਜਾਣ ਦੀ ਕਾਰਵਾਈ ਨੂੰ ਤੁਰੰਤ ਰੁਕਵਾਉਣ। ਉਹਨਾਂ ਕਿਹਾ ਕਿ ਇਹ ਕੇਂਦਰ ਸਰਕਾਰੀ ਦਫਤਰਾਂ ਵਿਚ ਆਮ ਆਦਮੀ ਦੀ ਹੁੰਦੀ ਖੱਜਲਖੁਆਰੀ ਨੂੰ ਰੋਕਣ ਅਤੇ ਭ੍ਰਿਸ਼ਟਾਚਾਰ ਨੂੰ ਜੜ•ੋਂ ਖ਼ਤਮ ਦੀ ਭੂਮਿਕਾ ਨਿਭਾ ਰਹੇ ਹਨ। ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਲਿਖੀ ਇੱਕ ਚਿੱਠੀ ਵਿਚ ਵਿੱਤ ਮੰਤਰੀ ਦੇ ਵਿਚਾਰਾਂ ਨੂੰ ਤੁਗਲਕੀਆ ਕਰਾਰ ਦਿੰਦਿਆਂ ਕਿਹਾ ਕਿ ਮਨਪ੍ਰੀਤ ਨੇ ਅਕਾਲੀ-ਭਾਜਪਾ ਸਰਕਾਰ ਵਿਚ ਵਿੱਤ ਮੰਤਰੀ ਹੁੰਦਿਆਂ ਸਾਰੀਆਂ ਸਬਸਿਡੀਆਂ- ਕਿਸਾਨਾਂ ਨੂੰ ਮੁਫਤ ਬਿਜਲੀ, ਬੁਢਾਪਾ ਅਤੇ ਹੋਰ ਪੈਨਸ਼ਨਾਂ, ਸ਼ਗਨ ਸਕੀਮ, ਦਲਿਤਾਂ ਲਈ ਮੁਫਤ ਬਿਜਲੀ ਆਦਿ ਖ਼ਤਮ ਕਰਨ ਦੀ ਵਕਾਲਤ ਕੀਤੀ ਸੀ। ਪਰ ਸਾਡੀ ਸਰਕਾਰ ਦੇ ਮੁੱਖ ਮੰਤਰੀ ਨੇ ਮਹਿਜ਼ ਵਿੱਤ ਮੰਤਰੀ ਦੀ ਮੀਡੀਆ ਅੱਗੇ ਬੱਲੇ ਬੱਲੇ ਕਰਵਾਉਣ ਵਾਸਤੇ ਪੰਜਾਬ ਦੇ ਲੋਕਾਂ ਉੱਤੇ ਬੋਝ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਤੁਸੀਂ ਉਸ ਦੇ ਦਬਾਅ ਥੱਲੇ ਆ ਜਾਓਗੇ? ਸਰਦਾਰ ਬਾਦਲ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਸਰਕਾਰ ਉਹਨਾਂ ਗਰੀਬਾਂ ਅਤੇ ਲੋੜਵੰਦਾਂ ਕੋਲੋਂ ਕੀ ਮੁਨਾਫਾ ਕਮਾਉਣਾ ਚਾਹੁੰਦੀ ਹੈ, ਜਿਹੜੇ ਸਰਕਾਰ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀ ਸਮਝਦੇ ਹਨ। ਜਦਕਿ ਵਿੱਤ ਮੰਤਰੀ ਸਰਕਾਰ ਨੂੰ ਇੱਕ ਫਾਈਨਾਂਸ ਕੰਪਨੀ ਵਾਂਗ ਵੇਖਦਾ ਹੈ, ਜਿਸ ਨੂੰ ਲੋਕਾਂ ਨੂੰ ਦਿੱਤੀ ਜਾ ਰਹੀ ਹਰ ਸਹੂਲਤ ਵਿਚੋਂ ਮੁਨਾਫਾ ਕਮਾਉਣਾ ਚਾਹੀਦਾ ਹੈ। ਤੁਸੀਂ ਲੋਕਾਂ ਦੀ ਕੀਮਤ ਉੱੇਤੇ ਮੁਨਾਫਾ ਕਿਵੇਂ ਕਮਾਓਗੇ? ਸੁਖਬੀਰ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਦੀ ਸੌੜੀ ਸੋਚ ਸੂਬੇ ਅੰਦਰ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ/ਸਹੂਲਤਾਂ ਬੰਦ ਕਰਵਾ ਸਕਦੀ ਹੈ। ਪਬਲਿਕ ਆਵਾਜਾਈ ਸਿਸਟਮ ਅਤੇ ਮਾਲ ਅਧਿਕਾਰੀਆਂ ਦੇ ਦਫਤਰ ਜਿਵੇਂ ਪਟਵਾਰਖ਼ਾਨੇ, ਸਿਹਤ ਵਿਭਾਗ ਦੁਆਰਾ ਘਾਟਾ ਪਾ ਕੇ ਚਲਾਏ ਜਾ ਰਹੇ ਹਸਪਤਾਲ, ਪੂਰੀ ਤਰ•ਾਂ ਘਾਟੇ ਦਾ ਸੌਦਾ ਹੋਣ ਦੇ ਬਾਵਜੂਦ ਲੋਕਾਂ ਦੇ ਫਾਇਦੇ ਲਈ ਚਲਾਏ ਜਾਣ ਵਾਲੇ ਸਕੂਲ ਅਤੇ ਕਾਲਜ ਅਤੇ ਲੋਕਾਂ ਨੂੰ ਦਿੱਤੀ ਜਾਂਦੀ ਹਰ ਸਹੂਲਤ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ। ਇੱਥੋਂ ਤਕ ਕਿ ਪੁਲਿਸ ਵਿਭਾਗ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਵਿਭਾਗ ਵੀ ਸਹੀ ਅਰਥਾਂ ਵਿਚ ‘ਸੇਵਾ ਕੇਂਦਰ’ ਹੀ ਹੈ, ਭਾਂਵੇ ਇਸ ਦਾ ਨਾਂ ਕੁੱਝ ਹੋਰ ਹੈ। ਪਰ ਇਹ ਸਾਰੇ ਸਰਕਾਰ ਲਈ ਕਮਾਈ ਦਾ ਸਾਧਨ ਨਹੀਂ ਹਨ। ਇਹਨਾਂ ਸਾਰੀਆਂ ਸਹੂਲਤਾਂ ਨੂੰ ਬੰਦ ਕਰਕੇ ਤੁਸੀਂ ਆਪਣੇ ਖਜ਼ਾਨੇ ਨੂੰ ਭਰ ਸਕਦੇ ਹੋ, ਪਰ ਕੀ ਫਿਰ ਇਹ ਸਰਕਾਰ ਲੋਕਾਂ ਦੀ ਸੇਵਾ ਕਰਨ ਦਾ ਹੱਕ ਅਦਾ ਕਰ ਰਹੀ ਹੋਵੇਗੀ? ਸੁਖਬੀਰ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਅੱਗੇ ਕਿਹਾ ਕਿ ਇਹ ਸੇਵਾ ਕੇਂਦਰ ਸਰਕਾਰੀ ਦਫਤਰਾਂ ਵਿਚ ਰੋਜ਼ਮੱਰ•ਾ ਦੇ ਕੰਮ ਕਰਾਉਣ ਵੇਲੇ ਆਮ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਨੂੰ ਰੋਕਦੇ ਹਨ, ਜੋ ਕਿ ਲੋਕਾਂ ਦਾ ਕੁਦਰਤੀ ਅਤੇ ਸੰਵਿਧਾਨਿਕ ਅਧਿਕਾਰ ਹੈ। ਸੂਬੇ ਦੇ ਮੁੱਖ ਮੰਤਰੀ ਵਜੋਂ ਤੁਹਾਨੂੰ ਇਸ ਗੱਲ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ ਕਿ ਸਿਰਫ ਅਧਿਕਾਰੀਆਂ ਦੀਆਂ ਬਦਲੀਆਂ ਕਰਕੇ ਸਰਕਾਰੀ ਦਫਤਰਾਂ ਵਿਚ ਚਿਹਰੇ ਬਦਲਣ ਨਾਲ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਨੂੰ ਉਸ ਸਿਸਟਮ ਨੂੰ ਸੁਧਾਰਨਾ ਪੈਣਾ ਹੈ, ਜਿਹੜਾ ਭ੍ਰਿਸ਼ਟਾਚਾਰ ਨੂੰ ਪੈਦਾ ਕਰ ਰਿਹਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਇੱਕ ਸੁਆਲ, ਜਿਸ ਉੱਤੇ ਤੁਹਾਨੂੰ ਵਿਚਾਰ ਕਰਨਾ ਚਾਹੀਦਾ ਹੈ, ਤੁਹਾਡੇ ਤੁਗਲਕੀਆ ਵਿੱਤ ਮੰਤਰੀ ਨੂੰ ਨਹੀਂ, ਉਹ ਇਹ ਹੈ ਕਿ ਕੀ ਸਰਕਾਰ ਲਈ ਆਮ ਆਦਮੀ ਸਿਰਫ ਮੁਨਾਫਾ ਕਮਾਉਣ ਦਾ ਜ਼ਰੀਆ ਹੈ। ਜੇਕਰ ਨਾਗਰਿਕ ਸੇਵਾਵਾਂ ਤੁਹਾਡੇ ਵਿੱਤ ਮੰਤਰੀ ਨੂੰ ਸਿਰਫ ਮੁਨਾਫਾ ਕਮਾਉਣ ਵਾਲਾ ਕਾਰੋਬਾਰ ਜਾਪਦੀਆਂ ਹਨ, ਫਿਰ ਤਾਂ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਵਿੱਤ ਮੰਤਰੀ ਵੱਲੋਂ ਕੀਤੇ ਇਕਬਾਲ ਮੁਤਾਬਿਕ ਇਹ ਘਾਟੇ ਵਿਚ ਜਾ ਰਹੀ ਹੈ ਅਤੇ ਕਰਜ਼ੇ ਥੱਲੇ ਆ ਰਹੀ ਹੈ। ਅਜਿਹੀ ਸਰਕਾਰ ਨੂੰ ਚਲਾਉਣ ਦਾ ਕੀ ਫਾਇਦਾ, ਜਿਹੜੀ ਕਮਾਈ ਨਾ ਕਰ ਰਹੀ ਹੋਵੇ? ਸੁਖਬੀਰ ਬਾਦਲ ਨੇ ਕਿਹਾ ਕਿ ਆਪਣੇ ਨਾਗਰਿਕਾਂ ਨੂੰ ਪਰੇਸ਼ਾਨੀ ਮੁਕਤ ਸੇਵਾਵਾਂ ਪ੍ਰਦਾਨ ਕਰਨਾ ਸਰਕਾਰ ਦਾ ਫਰਜ਼ ਹੈ। ਸੇਵਾ ਕੇਂਦਰ ਨਾ ਸਿਰਫ ਸਰਕਾਰ ਦੇ ਇਸ ਸੰਕਲਪ ਦੀ ਹਾਮੀ ਭਰਦੇ ਹਨ, ਸਗੋਂ ਸਰਕਾਰ ਦੇ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਇਰਾਦੇ ਦੀ ਵੀ ਪੁਸ਼ਟੀ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ, ਕਿਉਂਕਿ ਉਹਨਾਂ ਨੂੰ 100 ਤੋਂ ਵੱਧ ਨਾਗਰਿਕ ਸੇਵਾਵਾਂ ਉਹਨਾਂ ਦੇ ਬੂਹੇ ਉੱਤੇ ਮਿਲਣੀਆਂ ਸ਼ੁਰੂ ਹੋ ਗਈਆ ਸਨਂ। ਇਹਨਾਂ ਵਿਚ ਲੋਕਾਂ ਨੂੰ ਜਨਮ ਅਤੇ ਮੌਤ ਦੇ ਸਰਟੀਫਿਕੇਟ ਬਿਨਾਂ ਦੇਰੀ ਅਤੇ ਬਗੈਰ ਰਿਸ਼ਵਤ ਦੇ ਮਿਲਣਾ ਸ਼ਾਮਿਲ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ