ਸੁਖਬੀਰਇੰਦਰ ਸਿੰਘ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਬਣੇ

ਕਾਲਜ ਸੋਹਾਣਾ ਵਿੱਚ ਫੈਡਰੇਸ਼ਨ ਦੀ ਚੋਣ ਮੌਕੇ ਨਵੇਂ ਸਾਲ ਦਾ ਕਲੰਡਰ ਵੀ ਕੀਤਾ ਰਿਲੀਜ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ ਰਤਨ ਕਾਲਜ, ਸੋਹਾਣਾ ਵਿਖੇ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਫੈਡਰੇਸ਼ਨ ਦੇ ਉਹਦੇਦਾਰਾਂ ਅਤੇ ਸਰਗਰਮ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਸਰਵ-ਸੰਮਤੀ ਨਾਲ ਫਰੀਦਕੋਟ ਦੇ ਜਿਲ੍ਹਾ ਪ੍ਰਧਾਨ ਸੁਖਬੀਰਇੰਦਰ ਸਿੰਘ ਨੂੰ ਸੂਬਾ ਪ੍ਰਧਾਨ ਅਤੇ ਪ੍ਰਭਜੀਤ ਸਿੰਘ ਸਰਪ੍ਰਸਤ ਚੁਣਿਆ ਗਿਆ। ਇਸ ਤੋਂ ਇਲਾਵਾ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਦੇ ਪਹਿਲਾਂ ਵਾਲੇ ਉਹਦੇਦਾਰ ਪਹਿਲਾਂ ਦੀ ਤਰ੍ਹਾਂ ਆਪਣੇ ਉਹਦਿਆਂ ਤੇ ਕੰਮ ਕਰਦੇ ਰਹਿਣਗੇ। ਚੋਣ ਉਪਰੰਤ ਆਲ ਇੰਡੀਆ ਜੱਟ ਮਹਾਂਸਭਾ ਦੇ ਸੂਬਾ ਜਨਰਲ ਸਕੱਤਰ ਤੇ ਮੁਹਾਲੀ ਪ੍ਰਾਪਰਟੀ ਐਸੋਸ਼ੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ ਵਲੋੱ ਫੈਡਰੇਸ਼ਨ ਦਾ ਸਾਲ 2018 ਦਾ ਕਲੰਡਰ ਰਿਲੀਜ਼ ਕੀਤਾ ਗਿਆ, ਜੋ ਕਿ ਇਸ ਸਾਲ ਸਿੱਖੀ ਦੇ ਸਰਬ-ਉੱਚ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਸਮਰਪਿਤ ਹੈ। ਇਹ ਕਲੰਡਰ ਤੇਜਿੰਦਰ ਸਿੰਘ ਪੂਨੀਆ ਵੱਲੋਂ ਫੈਡਰੇਸ਼ਨ ਦੀ ਵੱਧੀਆ ਕਾਰਗੁਜਾਰੀ ਸਦਕਾ ਹੀ ਸਪਾਂਸਰ ਕੀਤਾ ਗਿਆ।
ਇਸ ਮੌਕੇ ਫੈਡਰੇਸ਼ਨ ਦੀ ਸੂਬਾ ਕਾਰਜਕਾਰਨੀ ਵੱਲੋਂ ਤੇਜਿੰਦਰ ਸਿੰਘ ਪੂਨੀਆ ਅਤੇ ਰਤਨ ਕਾਲਜ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਦੇ ਨਵੇਂ ਚੁਣੇ ਸੂਬਾ ਪ੍ਰਧਾਨ ਸੁਖਬੀਰਇੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਫੈਡਰੇਸ਼ਨ ਦੀਆਂ ਗਤੀਵਿਧੀ ਤੇਜ਼ ਕੀਤੀਆਂ ਜਾਣਗੀਆਂ ਅਤੇ ਪੰਜਾਬ ਦੇ ਸਾਰੇ ਜਿਲ੍ਹਿਆਂ ਦੀਆਂ ਕਾਰਜਕਾਰਨੀਆਂ ਦਾ ਪੁਨਰ ਗਠਨ ਕਰਕੇ ਆਪਣੀਆਂ ਮੰਗਾਂ ਸਬੰਧੀ ਜਲਦੀ ਹੀ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਮਾਨਯੋਗ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਵੱਲੋਂ 19 ਅਕਤੂਬਰ, 2006 ਨੂੰ ਦਿੱਤੇ ਐਮ. ਨਾਗਰਾਜ ਬਨਾਮ ਯੂਨੀਅਨ ਆਫ ਇੰਡੀਆ ਤੇ ਹੋਰ ਦੇ ਫੈਸਲੇ ਨੂੰ ਬਾਕੀ ਰਾਜਾਂ ਵਾਂਗ ਪੰਜਾਬ ਵਿੱਚ ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਫੈਡਰੇਸ਼ਨ ਅਤੇ ਪੰਜਾਬ ਸਰਕਾਰ ਧਿਰਾਂ ਸਨ। ਇਸ ਲਈ ਪੰਜਾਬ ਸਰਕਾਰ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਸੁਪਰੀਮ ਕੋਰਟ ਦਾ ਉਕਤ ਫੈਸਲਾ ਬਿਨ੍ਹਾਂ ਕਿਸੇ ਹੋਰ ਦੇਰੀ ਦੇ ਲਾਗੂ ਕਰੇ।
ਇਸ ਮੌਕੇ ਸਰਵਸ੍ਰੀ ਜਰਨੈਲ ਸਿੰਘ ਬਰਾੜ ਪੰਜਾਬ ਸਕੂਲ ਸਿੱਖਿਆ ਬੋਰਡ, ਮਲਕੀਤ ਸਿੰਘ ਰੰਗੀ ਪੰਜਾਬ ਸਿਵਲ ਸਕੱਤਰਰੇਤ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੜਾਂਗ ਮੁਹਾਲੀ, ਅਰੁਣ ਕੁਮਾਰ ਅੰਚਲ ਗੁਰਦਾਸਪੁਰ, ਸੁਰਿੰਦਰ ਸੈਣੀ, ਕਪਿਲ ਦੇਵ ਪ੍ਰਰਾਸ਼ਰ ਹੁਸ਼ਿਆਰਪੁਰ, ਸ਼ੇਰ ਸਿੰਘ ਰੋਪੜ, ਰਣਜੀਤ ਸਿੰਘ ਪਟਿਆਲਾ, ਯਾਦਵਿੰਦਰ ਸਿੰਘ ਕੰਧੋਲਾ ਫਤਿਹਗੜ੍ਹ ਸਾਹਿਬ, ਕੁਲਦੀਪ ਸੈਣੀ ਪਠਾਨਕੋਟ, ਅੰਮ੍ਰਿਤਪਾਲ ਸਿੰਘ ਕਾਹਲੋੱ ਸ੍ਰੀ ਅੰਮਿਤਸਰ, ਹਰੀਸ਼ ਚੰਦਰ ਜਲੰਧਰ, ਸੁਦੇਸ਼ ਕਮਲ ਸ਼ਰਮਾ ਫਰੀਦਕੋਟ, ਮਹੇਸ਼ ਸ਼ਰਮਾ ਬਠਿੰਡਾ, ਸੁਲੇਸ਼ ਚੋਪੜਾ ਤਰਨਤਾਰਨ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਵਿਰੁੱਧ ਠੱਗੀ ਦਾ ਕੇਸ ਦਰਜ

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਵਿਰੁੱਧ ਠੱਗੀ ਦਾ ਕੇਸ ਦਰਜ ਬਿਨਾਂ ਲਾਇਸੈਂਸ…