Nabaz-e-punjab.com

ਸੁਖਦੇਵ ਪਟਵਾਰੀ ਨੇ ਕਿਹਾ ਮੁਹਾਲੀ ਪ੍ਰਸ਼ਾਸਨ ਲੋਕ ਸਮੱਸਿਆਵਾਂ ਪ੍ਰਤੀ ਉਦਾਸੀਨ ਕਿਉਂ ਹੈ?

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਹੈ ਕਿ ਕਰਫਿਊ ਦੇ ਸਮੇਂ ਵਿੱਚ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੇ ਜੋ ਦੁੱਧ, ਸਬਜ਼ੀ, ਫਲ, ਦਵਾਈਆਂ ਤੇ ਕਰਿਆਣਾ ਘਰਾਂ ਤੱਕ ਪਹੁੰਚਾਣ ਦਾ ਦਾਅਵਾ ਕੀਤਾ ਸੀ ਉਹ ਨਿਰਾ ਝੂਠਾ ਸਾਬਿਤ ਹੋਇਆ ਹੈ। ਮੇਰੇ ਇਲਾਕੇ ਅਤੇ ਸੈਕਟਰ-70 ਦੇ ਹੋਰ ਇਲਾਕਿਆਂ ਦੀ ਰਿਪੋਰਟ ਵੀ ਇਹੀ ਹੈ। ਅੱਗੇ ਸਿਤਮਜਰੀਫੀ ਇਹ ਹੈ ਕਿ ਕੋਈ ਅਧਿਕਾਰੀ ਫ਼ੋਨ ਵੀ ਨਹੀਂ ਚੁੱਕਦਾ। ਪ੍ਰਸ਼ਾਸਨ ਨੇ ਕਰਫਿਊ ਦੌਰਾਨ ਮੋਹਾਲੀ ਫਸੇ ਬੱਚਿਆਂ ਨੂੰ ਬੱਸਾਂ ਰਾਹੀਂ ਪੰਜਾਬ ਦੇ ਸਾਰੇ ਜਿਲਿਆਂ ‘ਚ ਛੱਡਣ ਦਾ ਫੈਸਲਾ ਕੀਤਾ ਹੈ ਜੋ ਸਰਹੁਣਯੋਗ ਹੈ ਪਰ ਸਵੇਰੇ 4 ਵਜੇ ਕਰਫਿਊ ਦੌਰਾਨ ਪੁੱਡਾ ਭਵਨ ਕਿਵੇਂ ਪਹੁੰਚਣ ਇਹ ਕੁੱਝ ਨਹੀਂ ਦੱਸਿਆ। ਮੈਂ ਇਹ ਜਾਨਣ ਲਈ 2 ਵਜੇ ਤੋਂ ਡੀਪੀਆਰਓ ਮੁਹਾਲੀ, ਆਰਟੀਏ ਮੁਹਾਲੀ, ਐਸਡੀਐਮ ਮੁਹਾਲੀ ਨੂੰ ਬਹੁਤ ਫ਼ੋਨ ਕੀਤੇ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਫਿਰ ਮੈਂ ਡੀਸੀ ਮੁਹਾਲੀ ਨੂੰ ਇਹ ਹਾਲਤ ਹੋ ਰਹੀ ਹੈ। ਵੀ ਕਈ ਫ਼ੋਨ ਕੀਤੇ ਪਰ ਉਹਨਾਂ ਨੇ ਵੀ ਫ਼ੋਨ ਨਹੀਂ ਚੁੱਕਿਆ ਹੈ। ਇੱਕ ਗੱਲ ਹੋਰ ਜ਼ਰੂਰੀ ਕਹਿਣ ਵਾਲੀ ਹੈ। ਲੋਕਾਂ ਕੋਲ ਕੋਈ ਚੀਜ਼ ਨਾ ਪਹੁੰਚਣ ਦਾ ਕਾਰਣ ਸਿੱਧਾ ਸਿੱਧਾਸ਼ਹਿਰ ਦੇ ਕਿਸੇ ਵੀ ਕੌਸਲਰ ਨੂੰ ਫ਼ੈਸਲਿਆਂ ਵਿੱਚ ਸ਼ਾਮਲ ਨਾ ਕਰਨ ਕਰਕੇ ਹੋ ਰਿਹਾ ਹੈ। ਲੋਕ ਕੌਂਸਲਰਾਂ ਨੂੰ ਫ਼ੋਨ ਕਰਕੇ ਪੁੱਛ ਰਹੇ ਹਨ ਪਰ ਕੌਂਸਲਰ ਸਾਰੀ ਪ੍ਰਕ੍ਰਿਆ ਚੋਂ ਬਾਹਰ ਹੋਣ ਕਾਰਣ ਕੁਝ ਕਰ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਬਿਲਕੁਲ ਬਾਹਰ ਹੈ ਕਿ ਮੁਹਾਲੀ ਪ੍ਰਸ਼ਾਸਨ ਆਖ਼ਰਕਾਰ ਲੋਕ ਸਮੱਸਿਆਵਾਂ ਪ੍ਰਤੀ ਉਦਾਸੀਨ ਕਿਉਂ ਹੈ?

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…