ਐਮਆਈਜੀ ਸੁਪਰ ਐਸੋਸੀਏਸ਼ਨ ਦੀ ਚੋਣ ਵਿੱਚ ਸੁਖਦੇਵ ਪਟਵਾਰੀ ਗਰੁੱਪ ਦੀ ਹੂੰਝਾਫੇਰੂ ਜਿੱਤ

ਕੌਂਸਲਰ ਪ੍ਰਮੋਦ ਮਿੱਤਰਾ ਗਰੁੱਪ ਨੂੰ ਨਹੀਂ ਮਿਲੀ ਕੋਈ ਵੀ ਸੀਟ, ਮੁਹੱਲਾ ਪੱਧਰ ਦੀਆਂ ਚੋਣਾਂ ’ਤੇ ਪਿਆ ਸਿਆਸੀ ਪ੍ਰਛਾਵਾਂ

ਨਬਜ਼-ਏ-ਪੰਜਾਬ, ਮੁਹਾਲੀ, 16 ਫਰਵਰੀ:
ਸੁਪਰ ਐਸੋਸੀਏਸ਼ਨ ਆਫ਼ ਰੈਜ਼ੀਡੈਂਟਸ ਵੈੱਲਫੇਅਰ ਸੈਕਟਰ-70 ਦੀ ਅੱਜ ਹੋਈ ਚੋਣ ਵਿੱਚ ‘ਆਪ’ ਆਗੂ ਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਾਲੇ ਆਰਪੀ ਕੰਬੋਜ-ਆਰਕੇ ਗੁਪਤਾ ਪੈਨਲ ਨੇ ਹੂੰਝਾਫੇਰੂ ਜਿੱਤ ਹਾਸਲ ਕਰਦਿਆਂ ਸਾਰੇ ਅਹੁਦਿਆਂ ’ਤੇ ਕਬਜ਼ਾ ਕਰ ਲਿਆ ਹੈ। ਜਦੋਂਕਿ ਦੂਜੇ ਪਾਸੇ ਕੌਂਸਲਰ ਪ੍ਰਮੋਦ ਮਿੱਤਰਾ ਪੈਨਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਐਤਵਾਰ ਨੂੰ ਵੋਟਾਂ ਤੋਂ ਬਾਅਦ ਚੋਣਾਂ ਦੇ ਨਤੀਜੇ ਦਾ ਐਲਾਨ ਕਰਦਿਆਂ ਰਿਟਰਨਿੰਗ ਅਫ਼ਸਰ ਜਸਵੀਰ ਸਿੰਘ ਗੋਸਲ ਅਤੇ ਚੋਣ ਕਮਿਸ਼ਨ ਦੇ ਮੈਂਬਰ ਬਹਾਦਰ ਸਿੰਘ ਸੇਖੋਂ ਨੇ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ’ਚੋਂ ਆਰਪੀ ਕੰਬੋਜ ਨੇ ਗੁਰਦੇਵ ਸਿੰਘ ਚੌਹਾਨ ਨੂੰ 139 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਜਨਰਲ ਸਕੱਤਰ ਆਰਕੇ ਗੁਪਤਾ ਨੇ ਹਰਿੰਦਰਪਾਲ ਸਿੰਘ ਨੂੰ 139 ਵੋਟਾਂ ਨਾਲ ਹਰਾਇਆ। ਕੈਸ਼ੀਅਰ ਗੁਰਪ੍ਰੀਤ ਕੌਰ ਭੁੱਲਰ ਨੇ ਪ੍ਰੇਮ ਕੁਮਾਰ ਚਾਂਦ ਨੂੰ 130 ਵੋਟਾਂ ਨਾਲ ਹਰਾਇਆ।
ਕੰਬੋਜ ਗਰੁੱਪ ਵਿੱਚ ਕਨਵੀਨਰ ਦੀ ਪੋਸਟ ’ਤੇ ਗੁਰਿੰਦਰਪਾਲ ਟੰਡਨ ਨੂੰ 139 ਤੇ ਮਹਾਦੇਵ ਸਿੰਘ ਨੂੰ 77 ਵੋਟਾਂ ਮਿਲੀਆਂ ਜਦੋਂਕਿ ਮੀਤ ਪ੍ਰਧਾਨ ਲਈ ਬਲਵਿੰਦਰ ਸਿੰਘ ਬੱਲੀ ਨੂੰ 139 ਤੇ ਦੀਪਕ ਸ਼ਰਮਾ ਨੂੰ 72, ਸੰਯੁਕਤ ਸਕੱਤਰ ਲਈ ਕੁਲਵੰਤ ਸਿੰਘ ਤੁਰਕ ਨੂੰ 138 ਤੇ ਗੁਰਦੇਵ ਚੌਹਾਨ ਧੜੇ ਦੇ ਸੰਦੀਪ ਕੰਗ ਨੂੰ 74 ਵੋਟਾਂ, ਪ੍ਰਚਾਰ ਸਕੱਤਰ ਲਈ ਮਨਜੀਤ ਸਿੰਘ ਨੂੰ 136 ਤੇ ਸੁਰਿੰਦਰ ਸ਼ਰਮਾ ਨੂੰ 76 ਵੋਟਾਂ ਮਿਲੀਆਂ। ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਦੋ ਵਜੇ ਵੋਟਾਂ ਪਈਆਂ। ਕੁੱਲ 243 ਵੋਟਾਂ ’ਚੋਂ 21 ਵੋਟਾਂ ਇਲੈਕਟ੍ਰੋਨਿਕ ਬੈਲਟ ਰਾਹੀਂ ਪਾਈਆਂ ਗਈਆਂ। ਜਦੋਂ ਕਿ 195 ਵੋਟਾਂ ਪੋਲ ਹੋਈਆਂ। ਅਖੀਰ ਵਿੱਚ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਐਮਆਈਜੀ ਸੁਪਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਦੇ ਵਿਕਾਸ ਨੂੰ ਤਰਜੀਹ ਦੇਣ ਅਤੇ ਸੈਕਟਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ

ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ:…