Share on Facebook Share on Twitter Share on Google+ Share on Pinterest Share on Linkedin ਖੇਤੀ ਵਿਭਿੰਨਤਾ ਤੇ ਕੰਟਰੈਕਟ ਫਾਰਮਿੰਗ ਸਦਕਾ ਬਾਗੋਬਾਗ ਹੋਇਆ ਪਿੰਡ ਸ਼ਾਹਪੁਰ ਦਾ ਕਿਸਾਨ ਸੁਖਵਿੰਦਰ ਸਿੰਘ ਖੇਤੀਬਾੜੀ ਵਿੱਚ ਕਾਮਯਾਬੀ ਦੇ ਨਾਲ ਨਾਲ ਸਮਾਜਿਕ ਕਾਰਜਾਂ ਵਿੱਚ ਵੀ ਪਾ ਰਿਹਾ ਹੈ ਯੋਗਦਾਨ ਆਪਣੀ ਮਿਹਨਤ ਸਦਕਾ ਹਾਸਲ ਕਰ ਚੁੱਕਾ ਹੈ ਕਈ ਸਨਮਾਨ, ਖੇਤੀਬਾੜੀ ਵਿਭਾਗ ਦੀਆਂ ਸਲਾਹ\ਸਕੀਮਾਂ ਦਾ ਮਿਲਿਆ ਲਾਭ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ: ਪਿੰਡ ਸ਼ਾਹਪੁਰ ਦਾ ਕਿਸਾਨ ਸੁਖਵਿੰਦਰ ਸਿੰਘ ਕੰਟਰੈਕਟ ਫਾਰਮਿੰਗ ਅਤੇ ਖੇਤੀ ਵਿਭਿੰਨਤਾ ਅਪਣਾ ਕੇ ਜਿਥੇ ਖ਼ੁਦ ਇੱਕ ਸਫਲ ਕਿਸਾਨ ਬਣਿਆ ਹੈ, ਉਥੇ ਉਹ ਰਵਾਇਤੀ ਫਸਲਾਂ ਦੀ ਕਾਸ਼ਤ ਕਰਕੇ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਕਿਸਾਨਾਂ ਲਈ ਰਾਹ ਦਸੇਰਾ ਵੀ ਸਾਬਿਤ ਹੋ ਰਿਹਾ ਹੈ। 12ਵੀਂ ਤੱਕ ਪੜਂਾਈ ਕਰਨ ਵਾਲੇ ਇਸ ਕਿਸਾਨ ਨੇ ਜਿਥੇ ਖੇਤੀਬਾੜੀ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਉਥੇ ਉਹ ਸਮਾਜ ਸੁਧਾਰ ਦੇ ਕੰਮਾਂ ਵਿੱਚ ਵੀ ਵੱਧ ਚੜਂ ਕੇ ਹਿੱਸਾ ਪਾ ਰਿਹਾ ਹੈ। ਇਹ ਅਗਾਂਹਵਧੂ ਕਿਸਾਨ 11 ਏਕੜ ਜ਼ਮੀਨ ਵਿਚ ਵੱਖ ਵੱਖ ਸਬਜੀਆਂ ਦੀ ਪਨੀਰੀ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਹੀ ਨਹੀਂ ਕਮਾ ਰਿਹਾ ਸਗੋਂ ਖੇਤੀ ਵਿਭਿੰਨਤਾ ਨੂੰ ਵੀ ਉਤਸਾਹਿਤ ਕਰ ਰਿਹਾ ਹੈ। ਇਹ ਕਿਸਾਨ ਸਾਲ 2003-04 ਵਿਚ ਪ੍ਰਾਈਵੇਟ ਕੰਪਨੀ ਦੇ ਸਪੰਰਕ ਵਿਚ ਆਇਆ ਅਤੇ ਉਸ ਨੇ ਸਾਲ 2004-05 ਵਿਚ ਕੰਟਰੈਕਟ ਫਾਰਮਿੰਗ ਸੁਰੂ ਕੀਤੀ। ਜਿਸ ਤਹਿਤ ਇਸ ਕਿਸਾਨ ਵੱਲੋਂ ਬਰੌਕਲੀ, ਸਿਮਲਾ ਮਿਰਚ, ਪਿਆਜ ਅਤੇ ਬੰਦ ਗੋਭੀ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ। ਸ੍ਰੀ ਸੁਖਵਿੰਦਰ ਸਿੰਘ ਨੇ ਬੁਹਕੌਮੀ ਕੰਪਨੀਆਂ ਨਾਲ ਤਾਲਮੇਲ ਕਰਕੇ ਸਬਜੀਆਂ ਦੀ ਪਨੀਰੀ ਦੇ ਮੰਡੀਕਰਨ ਦਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਹੈ। ਪੈਗਰੋਨ ਫੂਡ ਅਤੇ ਪੈਗਰੋ ਫਰੋਜਨ ਨਾਮ ਦੀ ਕੰਪਨੀ ਕਿਸਾਨ ਨੂੰ ਬੀਜ ਮੁਹੱਈਆ ਕਰਵਾਉਂਦੀ ਹੈ ਜਦੋਂ ਸਬਜੀ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਇਹ ਪਨੀਰੀ ਕਿਸਾਨ ਵੱਲੋਂ ਸਿੱਧੀ ਕੰਪਨੀ ਨੂੰ ਵੇਚੀ ਜਾਂਦੀ ਹੈ। ਸ੍ਰੀ ਸੁਖਵਿੰਦਰ ਸਿੰਘ 11 ਏਕੜ ਜਮੀਨ ’ਚੋਂ 9 ਏਕੜ ਜਮੀਨ ਵਿਚ ਸਬਜੀਆਂ ਦੀ ਪਨੀਰੀ ਰੋਟੇਸ਼ਨ ਨਾਲ ਬੀਜਦਾ ਹੈ ਅਤੇ ਬਾਕੀ ਜਮੀਨ ਵਿਚ ਘਰ ਲਈ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕੁਝ ਹਿੱਸਾ ਜ਼ਮੀਨ ’ਤੇ ਮੱਕੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਛੱਲੀਆਂ ਤੋੜਨ ਉਪਰੰਤ ਜੋ ਟਾਂਡੇ ਬੱਚ ਜਾਂਦੇ ਹਨ ਉਸ ਨੂੰ ਕਿਸਾਨ ਵੱਲੋਂ ਬਣਾਈ ਗਈ ਸਾਈਲੋਪਿੱਟ ਵਿੱਚ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ। ਪਾਣੀ ਦੀ ਸੁਚੱਜੀ ਵਰਤੋਂ ਨੂੰ ਧਿਆਨ ਵਿਚ ਰੱਖਦੇ ਹੋਏ ਸੁਖਵਿੰਦਰ ਸਿੰਘ ਨੇ ਆਪਣੇ ਸਾਰੇ ਖੇਤਾਂ ਵਿਚ ਤੁਬਕਾ ਸਿੰਚਾਈ ਪ੍ਰਣਾਲੀ ਲਗਾਈ ਹੋਈ ਹੈ ਜੋ ਕਿ ਸਿੰਚਾਈ ਵਿਭਾਗ ਤੋਂ 80 ਫੀਸਦੀ ਸਬਸਿਡੀ ’ਤੇ ਲਗਵਾਈ ਗਈ ਸੀ। ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਲ ਇੱਕ ਤਾਂ ਖੇਤ ਨੂੰ ਜਰੂਰਤ ਅਨੁਸਾਰ ਪਾਣੀ ਮਿਲਦਾ ਹੈ ਦੂਸਰਾ ਖਾਦਾਂ ਦੇ ਤੱਤ ਵੀ ਮੁਕੰਮਲ ਤੌਰ ‘ਤੇ ਫਸਲ ਨੂੰ ਮਿਲਦੇ ਹਨ ਜੋ ਕਿ ਅਕਸਰ ਖੁੱਲੇ ਪਾਣੀ ਨਾਲ ਨਹੀਂ ਮਿਲ ਪਾਉਂਦੇḩ ਉਸ ਨੂੰ ਪਾਲਕ ਦੀ ਪਨੀਰੀ ਤੋਂ 44,000/- ਰੁਪਏ, ਮੱਕੀ ਤੋਂ 17,000/-ਰੁਪਏ, ਪਿਆਜ ਤੋਂ 1,25,000/- ਰੁਪਏ ਅਤੇ ਗਾਜਰ ਤੋਂ 50,000/-ਰੁਪਏ ਦਾ ਇੱਕ ਫਸਲ ਤੋਂ ਮੁਨਾਫਾ ਹੁੰਦਾ ਹੈḩ ਉਸ ਦਾ ਕਹਿਣਾ ਹੈ ਕਿ ਉਸ ਦੀ ਕਾਮਯਾਬੀ ਵਿੱਚ ਖੇਤੀਬਾੜੀ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਵਿਭਾਗ ਦੇ ਅਧਿਕਾਰੀ ਸਮੇਂ ਸਮੇਂ ਤੇ ਉਸ ਨੂੰ ਚੰਗੀ ਸਲਾਹ ਦਿੰਦੇ ਰਹੇ ਹਨ ਅਤੇ ਵਿਭਾਗੀ ਸਕੀਮਾਂ ਬਾਰੇ ਵੀ ਉਸ ਨੂੰ ਜਾਣਕਾਰੀ ਮਿਲਦੀ ਰਹੀ ਹੈ ਜਿਸ ਨਾਲ ਉਸ ਨੂੰ ਬਹੁਤ ਲਾਭ ਹੋਇਆ ਹੈ। ਸ. ਸੁਖਵਿੰਦਰ ਸਿੰਘ ਨੂੰ ਸਾਲ 2014 ਵਿਚ ਪੈਗਰੋਨ ਫੂਡ ਕੰਪਨੀ ਵੱਲੋਂ ਬੈਸਟ ਫਾਰਮਰ ਦਾ ਅਵਾਰਡ ਦਿੱਤਾ ਗਿਆ ਸੀḩ ਸਾਲ 2018 ਵਿਚ ਖੇਤੀਬਾੜੀ ਵਿਭਾਗ ਵੱਲੋਂ ਉਸ ਨੂੰ ਆਤਮਾ ਸਕੀਮ ਅਧੀਨ ਬਲਾਕ ਦੇ ਅਗਾਂਹਵਧੂ ਕਿਸਾਨ ਵਜੋਂ ਸਨਮਾਨਿਤ ਕੀਤਾ ਗਿਆ ਸੀḩ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀ ਆਤਮਾ ਸਕੀਮ ਅਧੀਨ ਇਹ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਈ ਟ੍ਰੇਨਿੰਗਾਂ ਵਿਚ ਭਾਗ ਲੈ ਚੁੱਕਾ ਹੈ ਅਤੇ ਇਨਂਾਂ ਟ੍ਰੇਨਿੰਗਾਂ ਅਤੇ ਕੈਂਪਾਂ ਤੋਂ ਪ੍ਰਭਾਵਿਤ ਹੋ ਕੇ ਜੈਵਿਕ ਖੇਤੀ ਅਪਨਾਉਣ ਦਾ ਮਨ ਵੀ ਬਣਾ ਲਿਆ ਹੈ। ਉਸ ਦਾ ਵਿਚਾਰ ਹੈ ਕਿ ਉਹ ਪਹਿਲਾਂ ਦੋ ਏਕੜ ਤੋਂ ਜੈਵਿਕ ਖੇਤੀ ਸੁਰੂ ਕਰੇਗਾ। ਸ੍ਰੀ ਸੁਖਵਿੰਦਰ ਸਿੰਘ ਵੱਲੋਂ ਖੇਤੀਬਾੜੀ ਵਿਚ ਨਾਮਣਾ ਖੱਟਣ ਦੇ ਨਾਲ ਨਾਲ ‘ਨਵੀਂ ਸੋਚ, ਨਵੀ ਪੁਲਾਂਗ‘ ਤਹਿਤ ਪਿੰਡ ਪੱਧਰ ਤੇ ਲੋਕਾਂ ਨੂੰ ਵਿਆਹ-ਸ਼ਾਦੀਆਂ ਅਤੇ ਭੋਗਾਂ ’ਤੇ ਫਜੂਲ ਖਰਚ ਨਾ ਕਰਨ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈḩ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੇਤੀਬਾੜੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਖੇਤੀਬਾੜੀ ਸਬੰਧੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਜ਼ਿਲਂਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਦੀ ਚੌਥੀ ਮੰਜ਼ਿਲ ਸਥਿਤ ਵਿਭਾਗ ਦੇ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ