nabaz-e-punjab.com

ਡਿੱਪੂ ਹੋਲਡਰ ਸੁਖਵਿੰਦਰ ਸਿੰਘ ਤੋਗਾਂ ਵੱਲੋਂ ਕਾਂਗਰਸੀ ਸਰਪੰਚ ’ਤੇ ਲਾਇਆ ਕੁੱਟਮਾਰ ਕਰਨ ਦਾ ਦੋਸ਼

ਸਰਪੰਚ ਵੱਲੋਂ ਦੋਸ਼ਾਂ ਦਾ ਖੰਡਨ, ਡਿੱਪੂ ਯੂਨੀਅਨ ਵੱਲੋਂ ਸੰਘਰਸ਼ ਦੀ ਚਿਤਾਵਨੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 24 ਅਗਸਤ:
ਪਿੰਡ ਤੋਗਾਂ ਦੇ ਵਸਨੀਕ ਤੇ ਡਿਪੂ ਹੋਲਡਰ ਸੁਖਵਿੰਦਰ ਸਿੰਘ ਨੇ ਪਿੰਡ ਸੰਗਾਲਾ ਦੇ ਕਾਂਗਰਸੀ ਸਰਪੰਚ ਅਤੇ ਉਸਦੇ ਭਰਾ ਤੇ ਕਣਕ ਦੀ ਵੰਡ ਕਰਨ ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਲਿਖਤੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਜਦੋਂ ਬਾਂਸੇਪੁਰ ਡਿਪੂ ਵਿਖੇ ਬਾਂਸ਼ੇਪੁਰ ਅਤੇ ਤੋਗਾਂ ਦੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਗਿਆ ਤਾਂ ਪਿੰਡ ਸੰਗਾਲਾ ਦੇ ਕਾਂਗਰਸੀ ਸਰਪੰਚ ਪ੍ਰਭਜੀਤ ਸਿੰਘ ਦੇ ਭਰਾ ਸੁਖਜੀਵਨ ਸਿੰਘ ਰਮਨ ਨੇ ਆਕੇ ਉਸ ਤੋਂ ਕਾਰਡ ਧਾਰਕਾਂ ਦੀ ਲਿਸਟ ਮੰਗੀ ਅਤੇ ਉਸ ਨੂੰ ਗਾਲੀ ਗਲੋਚ ਕਰਦਿਆਂ ਡਿਪੂ ਦਾ ਸਰਕਾਰੀ ਰਿਕਾਰਡ ਚੁੱਕ ਕੇ ਲੈ ਗਿਆ। ਉਸ ਨੇ ਦੱਸਿਆ ਕਿ ਉਕਤ ਕਾਂਗਰਸੀ ਸਰਪੰਚ ਅਤੇ ਕਈ ਕਾਂਗਰਸੀ ਆਗੂ ਆਏ ਦਿਨ ਉਸ ਨੂੰ ਧਮਕੀਆਂ ਦਿੰਦੇ ਹਨ ਕਿ ਅਕਾਲੀ ਸਰਕਾਰ ਮੌਕੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਤੂੰ ਅਕਾਲੀਆਂ ਦੇ ਨੀਲੇ ਕਾਰਡ ਬਣਾਏ ਸਨ, ਜਿਨ੍ਹਾਂ ਨੂੰ ਹੁਣ ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਦੇ ਹੁਕਮਾਂ ਤੇ ਕਟਵਾ ਦੇਣਗੇ। ਜਿਸ ਬਾਰੇ ਉਸਨੇ ਤੁਰੰਤ ਥਾਣਾ ਮੁੱਲਾਂਪੁਰ ਵਿਖੇ ਰਿਪੋਰਟ ਦਰਜ਼ ਕਰਵਾ ਦਿੱਤੀ। ਜਿਸ ਉਪਰੰਤ ਉਸੀ ਸ਼ਾਮ ਉਸ ਨੂੰ ਇਲਕੇ ਦੇ ਕਾਂਗਰਸੀ ਸੰਮਤੀ ਮੈਂਬਰ ਨੇ ਆਪਣੇ ਘਰ ਬੁਲਾਇਆ, ਜਿਥੇ ਕਿ ਉਕਤ ਸਰਪੰਚ ਵੀ ਹਾਜ਼ਰ ਸੀ।
ਉਨ੍ਹਾਂ ਮੇਰੇ ਨਾਲ ਫ਼ੈਸਲੇ ਸਬੰਧੀ ਗੱਲ ਕਰਦਿਆਂ ਸਰਪੰਚ ਨੇ ਮੇਰੀ ਗੱਲ ਸੁਣਨ ਦੀ ਬਜਾਏ ਗਾਲ੍ਹਾ ਕੱਢਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਮੇਰਾ ਅਪ੍ਰੇਸ਼ਨ ਹੋਇਆ ਹੋਣ ਕਾਰਨ ਮੇਰੀ ਵੱਖੀ ’ਚ ਦਰਦ ਸ਼ੁਰੂ ਹੋ ਗਿਆ। ਇਸ ਮੌਕੇ ਉਹ ਘਟਨਾ ਤੋਂ ਜਾਣੂ ਕਰਵਾਉਣ ਲਈ ਤੁਰੰਤ ਮੁੜ ਥਾਣਾ ਪੁਲਿਸ ਕੋਲ ਗਿਆ, ਜਿਥੇ ਉਸਦੀ ਤਕਲੀਫ਼ ਵਧਦੀ ਵੇਖ ਪੁਲਿਸ ਨੇ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਖਰੜ ਵਿਖੇ ਭੇਜ ਦਿੱਤਾ। ਦੂਜੇ ਪਾਸੇ ਜਿਲ੍ਹਾ ਡਿਪੂ ਹੋਲਡਰ ਯੂਨੀਅਨ ਦੇ ਆਗੂ ਨਫ਼ੇ ਸਿੰਘ, ਪ੍ਰਮੋਦ ਕੁਮਾਰ, ਦਿਲਬਾਗ ਸਿੰਘ ਬੈਂਸ ਅਤੇ ਧਰਮਪਾਲ ਬਾਂਸਲ ਨੇ ਪੁਲਿਸ ਤੋਂ ਪੀੜ੍ਹਤ ਨੂੰ ਇਨਸਾਫ਼ ਦੇਣ ਦੀ ਮੰਗ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਬਾਰੇ ਸਰਪੰਚ ਪ੍ਰਭਜੀਤ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਉਕਤ ਦੋਸ਼ਾਂ ਦਾ ਖੰਡਨ ਕੀਤਾ, ਪਰ ਉਨ੍ਹਾਂ ਮੰਨਿਆ ਕਿ ਉਸ ਦੇ ਭਰਾ ਨੇ ਲਿਸਟ ਜਰੂਰ ਮੰਗੀ ਸੀ, ਜੋ ਡਿਪੂ ਹੋਲਡਰ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਨਹੀਂ ਦਿੱਤੀ। ਇਸ ਸਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…