Nabaz-e-punjab.com

<2>ਆਸ਼ਮਾ ਇੰਟਰਨੈਸ਼ਨਲ ਸਕੂਲ ਮੁਹਾਲੀ ਵਿੱਚ ਸਮਰ ਕੈਂਪ ਆਯੋਜਿਤ

ਆਸ਼ਮਾ ਸਕੂਲ ਦੇ ਬੱਚਿਆਂ ਨੇ ਸਮਰ ਕੈਂਪ ਵਿੱਚ ਸਿੱਖੇ ਫਿਟਨੈਸ ਨਾਲ ਆਰਟ ਤੇ ਕਰਾਫ਼ਟ ਦੇ ਗੁਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਇੱਥੋਂ ਦੇ ਆਸ਼ਮਾ ਇੰਟਰਨੈਸ਼ਨਲ ਸਕੂਲ ਸੈਕਟਰ-70 ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ 10 ਦਿਨਾਂ ਦਾ ਸਮਰ ਕੈਂਪ ਲਗਾਇਆ। ਜਿਸ ਵਿੱਚ ਟਰਾਈ ਸਿਟੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਮਾਰਸ਼ਲ ਆਰਟ, ਆਰਟ ਅਤੇ ਕਰਾਫ਼ਟ, ਪੇਂਟਿੰਗ, ਪ੍ਰਸਨੈਲਿਟੀ ਡਿਵੈਲਪਮੈਂਟ ਦੇ ਨਾਲ ਨਾਲ ਡਾਂਸ ਵੀ ਸਿਖਾਏ ਗਏ। ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਕਾਫ਼ੀ ਕੁਝ ਨਵਾਂ ਸਿੱਖਣ ਸਿੱਖਣ ਦੇ ਨਾਲ-ਨਾਲ ਚੰਗੇ ਗੁਣ ਵੀ ਸਿੱਖੇ। ਕੈਂਪ ਦੇ ਅਖੀਰੀ ਦਿਨ ਇਨ੍ਹਾਂ ਵਿਦਿਆਰਥੀਆਂ ਵਿੱਚ ਫਾਈਨਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਨੇ ਇਸ ਕੈਂਪ ਦੌਰਾਨ ਸਿੱਖੇ ਡਾਂਸ ਅਤੇ ਗੀਤ ਸੰਗੀਤ ਵਿੱਚ ਆਪਣੀ ਪ੍ਰਤਿਭਾਵਾਂ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਬੱਚਿਆਂ ਵੱਲੋਂ ਪੂਰੇ ਕੈਂਪ ਦੌਰਾਨ ਬਣਾਈਆਂ ਗਈਆਂ ਕਲਾਕ੍ਰਿਤੀਆਂ ਅਤੇ ਆਰਟ ਵਰਕ ਦੀ ਪ੍ਰਦਰਸ਼ਨੀ ਵੀ ਰੱਖੀ ਗਈ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇਐੱਸ ਕੇਸਰ ਨੇ ਕਿਹਾ ਕਿ ਬੱਚਿਆਂ ਦੀ ਇਸ ਛੋਟੀ ਉਮਰ ਵਿੱਚ ਉਨ੍ਹਾਂ ਦੇ ਸਾਊ ਸੁਭਅ ਅਤੇ ਕੁਝ ਨਵਾਂ ਸਿੱਖਣ ਦੇ ਜਜ਼ਬੇ ਨੂੰ ਜੇਕਰ ਸਮਝ ਲਿਆ ਜਾਵੇ ਤਾਂ ਉਨ੍ਹਾਂ ਦੇ ਅੰਦਰ ਦੀਆਂ ਪ੍ਰਤਿਭਾਵਾਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਲਗਾਏ ਗਏ ਇਸ ਸਮਰ ਕੈਂਪ ਦਾ ਮੁੱਖ ਮੰਤਵ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ। ਅਖੀਰ ਵਿੱਚ ਸਮਰ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…