Nabaz-e-punjab.com

ਸ਼ੈਮਰਾਕ ਸਕੂਲ ਸੈਕਟਰ-69 ਵਿੱਚ 15 ਰੋਜ਼ਾ ਸਮਰ ਕੈਂਪ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਇੱਥੋਂ ਦੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਲਗਾਇਆ ਗਿਆ 15 ਰੋਜ਼ਾ ਸਮਰ ਕੈਂਪ ਅੱਜ ਸਮਾਪਤ ਹੋ ਗਿਆ। ਜਿਸ ਵਿੱਚ ਟਰਾਈ ਸਿਟੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਵਿੱਚ ਵੱਖ-ਵੱਖ ਵਰਗ ਦੇ ਬੱਚਿਆਂ ਨੇ ਡਾਂਸ, ਪ੍ਰੈਸਨੈਲਟੀ ਡਿਵੈਲਪਮੈਂਟ ਸਮੇਤ ਆਰਟ ਅਤੇ ਕਰਾਫ਼ਟ, ਪੇਂਟਿੰਗ ਆਦਿ ਦੇ ਗੁਰ ਸਿੱਖੇ। ਇਸ ਤੋਂ ਇਲਾਵਾ ਮਾਹਰ ਕੋਚਾਂ ਦੀ ਦੇਖਰੇਖ ਵਿੱਚ ਲਾਅਨ ਟੈਨਿਸ, ਬਾਸਕਟ ਬਾਲ, ਟੇਬਲ ਟੈਨਿਸ, ਬੈਡਮਿੰਟਨ, ਤਾਇਕਵਾਡੋ, ਫੁੱਟਬਾਲ, ਸਕੇਟਿੰਗ ਅਤੇ ਤੀਰ ਅੰਦਾਜ਼ੀ ਆਦਿ ਖੇਡਾਂ ਦਾ ਆਨੰਦ ਮਾਣਿਆ।
ਸਮਰ ਕੈਂਪ ਦੇ ਅਖੀਰਲੇ ਦਿਨ ਸਕੂਲ ਵਿੱਚ ਬੱਚਿਆਂ ਦੇ ਮਾਪਿਆਂ ਲਈ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਨੇ ਸਮਰ ਕੈਂਪ ਦੌਰਾਨ ਸਿੱਖੀਆਂ ਪ੍ਰਤਿਭਾਵਾਂ ਨੂੰ ਮੰਚ ’ਤੇ ਬਿਖੇਰਿਆ। ਇਸ ਮੌਕੇ ਬੱਚਿਆਂ ਵੱਲੋਂ ਪਿਛਲੇ 15 ਦਿਨਾਂ ਵਿੱਚ ਕੀਤੇ ਆਰਟ ਵਰਕ ਅਤੇ ਪੇਂਟਿੰਗ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਬੱਚਿਆਂ ਨੇ ਵੈਸਟਰਨ ਡਾਂਸ, ਭੰਗੜਾ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਕਰਨਲ ਏਐਸ ਬਾਜਵਾ ਨੇ ਕਿਹਾ ਕਿ ਬੱਚਿਆਂ ਦੀ ਛੋਟੀ ਉਮਰ ਵਿੱਚ ਉਨ੍ਹਾਂ ਦੇ ਸਾਊ ਸੁਭਾਅ ਅਤੇ ਕੱਝ ਨਵਾਂ ਸਿੱਖਣ ਦੇ ਜਜ਼ਬੇ ਨੂੰ ਜੇਕਰ ਸਮਝ ਲਿਆ ਜਾਵੇ ਤਾਂ ਉਨ੍ਹਾਂ ਅੰਦਰ ਛੁਪੀਆਂ ਵਿਲੱਖਣ ਕਿਸਮ ਦੀਆਂ ਪ੍ਰਤਿਭਾਵਾਂ ਨੂੰ ਬੜੀ ਆਸਾਨੀ ਨਾਲ ਉਜਾਗਰ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮਰ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …