ਸੁਨੀਲ ਸ਼ੈਟੀ ਦੇ ਪਿਤਾ ਵੀਰੱਪਾ ਸ਼ੈਟੀ ਤੇ ਮਸ਼ਹੂਰ ਲੇਖਕ ਤਾਰਕ ਮਹਿਤਾ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀਅਹਿਮਦਾਬਾਦ, 1 ਮਾਰਚ:
ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈਟੀ ਦੇ ਪਿਤਾ ਵੀਰੱਪਾ ਸ਼ੈਟੀ (93 ਸਾਲ) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਇਲਾਜ ਲਈ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਸੀ। ਉਥੇ ਇਲਾਜ ਦੌਰਾਨ ਦੇਰ ਰਾਤ 1:30 ਵਜੇ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ, ਸੁਨੀਲ ਸ਼ੈਟੀ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਵਿੱਚੋੱ ਇੱਕ ਹੈ। ਇਨੀਂ ਦਿਨੀਂ ਉਹ ਆਪਣੇ ਬੱਚਿਆਂ ਦੇ ਕੈਰੀਅਰ ਨੂੰ ਸੈਟ ਕਰਨ ਵਿੱਚ ਰੁਝੇ ਹੋਏ ਹਨ। ਸੁਨੀਲ ਸ਼ੈਟੀ ਦੇ ਪਿਤਾ ਦਾ ਆਤਮ ਸੰਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ। ਪੂਰੇ ਸ਼ੈਟੀ ਪਰਿਵਾਰ ਲਈ ਇਹ ਇੱਕ ਗਹਿਰੇ ਸ਼ੋਕ ਦਾ ਸਮਾਂ ਹੈ।
ਉਧਰ, ਮਸ਼ਹੂਰ ਗੁਜਰਾਤੀ ਹਾਸ ਲੇਖਕ, ਨਾਟਕਕਾਰ ਪਦਮਸ਼੍ਰੀ ਤਾਰਕ ਮਹਿਤਾ ਦਾ ਲੰਬੀ ਬੀਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਉਹ ਆਪਣੇ ਪਿੱਛੇ ਦੂਜੀ ਪਤਨੀ ਇੰਦੂ ਅਤੇ ਆਪਣੀ ਪਹਿਲੀ ਪਤਨੀ ਤੋਂ ਜਨਮੀ ਬੇਟੀ ਇਸ਼ਾਨੀ ਨੂੰ ਛੱਡ ਗਏ ਹਨ। 26 ਦਸੰਬਰ 1929 ਵਿੱਚ ਇੱਥੇ ਜਨਮੇ ਸ਼੍ਰੀ ਮਹਿਤਾ ਨੇ ਗੁਜਰਾਤ ਸਾਹਿਤ ਵਿਸ਼ੇ ਤੋੱ ਬੀ.ਏ. ਅਤੇ ਐਮ.ਏ. ਦੀ ਪੜ੍ਹਾਈ ਮੁੰਬਈ ਤੋੱ ਕੀਤੀ ਸੀ। ਮੌਜੂਦਾ ਵਿਸ਼ਿਆਂ ਨੂੰ ਵੱਖ-ਵੱਖ ਨਜ਼ਰੀਏ ਨਾਲ ਛੂਹਣ ਵਾਲੇ ਉਨ੍ਹਾਂ ਦਾ ਹਫਤਾਵਾਰ ਨਾਟਕ ਲੇਖ ਦੁਨੀਆ ਨੇ ਊੱਧਾ ਚਸ਼ਮਾ ਦਾ ਸਾਲ 1971 ਤੋੱ ਲਗਭਗ 40 ਸਾਲਾਂ ਤੱਕ ਲਗਾਤਾਰ ਮਸ਼ਹੂਰ ਗੁਜਰਾਤੀ ਅਖਬਾਰ ਚਿੱਤਰਲੇਖਾ ਵਿੱਚ ਹੁੰਦਾ ਰਹਿੰਦਾ ਸੀ।
ਉਨ੍ਹਾਂ ਨੂੰ ਕਈ ਤਰ੍ਹਾਂ ਦੇ ਪੁਰਸਕਾਰ ਮਿਲੇ ਸਨ ਅਤੇ ਸਾਲ 2015 ਵਿੱਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਨਵਾਜਿਆ ਗਿਆ ਸੀ। ਟੈਲੀਵਿਜ਼ਨ ਤੇ ਉਨ੍ਹਾਂ ਦੇ ਕੰਪਾਈਲ ਨਾਵਲ ਤੇ ਆਧਾਰਤ ਨਾਟਕ ਦਾ ਪ੍ਰਸਾਰਣ ਸਬ ਟੀ.ਵੀ. ਨੇ ਸਾਲ 2008 ਵਿੱਚ ਸ਼ੁਰੂ ਕੀਤਾ ਸੀ, ਜਿਸ ਨੇ ਕੁਝ ਹੀ ਸਮੇੱ ਵਿੱਚ ਸਫਲਤਾ ਦੇ ਕੀਰਤੀਮਾਨ ਬਣਾ ਦਿੱਤੇ। ਇਸ ਦਾ ਪ੍ਰਸਾਰਣ ਹੁਣ ਵੀ ਜਾਰੀ ਹੈ। ਇਸ ਦੇ ਮੁੱਖ ਕਲਾਕਾਰ ਦਿਲੀਪ ਜੋਸ਼ੀ ਸਮੇਤ ਗੁਜਰਾਤੀ ਸਾਹਿਤ ਅਤੇ ਨਾਟਕ ਜਗਤ ਦੀਆਂ ਹਸਤੀਆਂ ਅਤੇ ਰਾਜ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਉਨ੍ਹਾਂ ਦੇ ਦਿਹਾਂਤ ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਸ਼੍ਰੀ ਰੂਪਾਨੀ ਨੇ ਆਪਣੇ ਸੋਗ ਸੰਦੇਸ਼ ਵਿੱਚ ਕਿਹਾ ਕਿ ਲੋਕਾਂ ਦੇ ਚਿਹਰੇ ਤੇ ਹਾਸਾ ਲਿਆਉਣ ਵਾਲੇ ਸ਼੍ਰੀ ਮਹਿਤਾ ਦੇ ਦਿਹਾਂਤ ਤੋੱ ਉਨ੍ਹਾਂ ਨੂੰ ਦੁੱਖ ਪੁੱਜਿਆ ਹੈ। ਸ਼੍ਰੀ ਮਹਿਤਾ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਦਿਹਾਂਤ ਤੋੱ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ ਦੇਹ ਦਾਨ ਦਾ ਫੈਸਲਾ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…