ਮੁਹਾਲੀ ਅਦਾਲਤ ਵਿੱਚ ਸਾਬਕਾ ਖੇਤੀਬਾੜੀ ਅਧਿਕਾਰੀ ਮੰਗਲ ਸਿੰਘ ਸੰਧੂ ਦੇ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਪੰਜਾਬ ਖੇਤੀਬਾੜੀ ਵਿਭਾਗ ਵਿੱਚ ਬਹੁ-ਕਰੋੜੀ ਕੀਟਨਾਸ਼ਕ ਘੁਟਾਲੇ ਦੇ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਵਿੱਚ ਹੋਈ। ਅਦਾਲਤ ’ਚ ਸਰਕਾਰ ਵੱਲੋਂ ਇਸ ਘੁਟਾਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਟੀਮ ਵੱਲੋਂ ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ: ਮੰਗਲ ਸਿੰਘ ਸੰਧੂ ਦੇ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 3 ਮਾਰਚ ਦੀ ਤਰੀਖ ਨਿਸ਼ਚਿਤ ਕੀਤੀ ਹੈ। ਇਸ ਤੋਂ ਬਾਅਦ ਸਾਬਕਾ ਅਧਿਕਾਰੀ ਦੇ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਕਾਵਰਾਈ ਹੋ ਸਕਦਾ ਹੈ ਕਿ ਅਦਾਲਤ ਉਸ ਦਿਨ ਮੰਗਲ ਸਿੰਘ ਸੰਧੂ ਤੇ ਦੋਸ਼ ਆਇਦ (ਚਾਰਜ਼ ਫਰੇਮ) ਕਰ ਦੇਵੇ।
ਦੱਸਣਯੋਗ ਹੈ ਕਿ ਪੁਲਿਸ ਮੁਤਾਬਕਡ ਡਾ: ਮੰਗਲ ਸਿੰਘ ਸੰਧੂ ਤੇ ਦੋਸ਼ ਹੈ ਕਿ ਉਨਾਂ ਨੇ ਡਾਇਰੈਕਟਰ ਖੇਤੀਬਾੜੀ ਪੰਜਾਬ ਰਹਿੰਦਿਆ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕੀਟ ਨਾਸ਼ਕ ਦਵਾਈ ਖਰੀਦਣ ਕਰੋੜਾਂ ਰੁਪਿਆਂ ਦਾ ਘੁਟਾਲਾ ਕੀਤਾ ਹੈ। ਕੀਟ ਨਾਸ਼ਕ ਦਵਾਈ ਖਰੀਦਣ ਸਮੇਂ ਜਦੋਂ ਟੈਂਡਰਿੰਗ ਕੀਤੀ ਗਈ ਸੀ ਤਾਂ ਮੰਗਲ ਸਿੰਘ ਸੰਧੂ ਨੇ ਸਿਰਫ ਇੱਕੋ ਕੰਪਨੀ ਤੋਂ ਕੀਟ ਨਾਸ਼ਕ ਦਵਾਈ ਦੀ ਖਰੀਦ ਕੀਤੀ, ਜਦੋਂ ਕਿ ਘੱਟੋ-ਘੱਟ 3 ਕੰਪਨੀਆਂ ਦੀ ਕੋਟੇਸ਼ਨ ਲੈਣੀ ਹੁੰਦੀ ਹੈ ਅਤੇ ਜਿਹੜੀ ਕੰਪਨੀ ਘੱਟ ਰੇਟ ਦਿੰਦੀ ਹੈ, ਉਸ ਕੋਲੋਂ ਹੀ ਦਵਾਈ ਦੀ ਖਰੀਦ ਕੀਤੀ ਜਾਣੀ ਬਣਦੀ ਹੈ। ਡਾ: ਸੰਧੂ ਵੱਲੋਂ ਜਿਸ ਕੰਪਨੀ ਦੀ ਦਵਾਈ ਦੀ ਖਰੀਦ ਕੀਤੀ ਗਈ ਹੈ, ਉਸ ਦਵਾਈ ਦਾ ਰੇਟ ਦੂਜੀਆਂ ਕੰਪਨੀਆਂ ਨਾਲੋਂ ਵੱਧ ਹੈ। ਪੁਲਿਸ ਮੁਤਾਬਕ ਡਾ: ਸੰਧੂ ਨੇ ਬਿਨਾਂ ਸਰਵੇ ਕੀਤੇ ਉਕਤ ਦਵਾਈ ਦੀ ਖਰੀਦ ਕਰਕੇ 6 ਕਰੋੜ 86 ਲੱਖ 87 ਹਜ਼ਾਰ 510 ਰੁਪਏ ਦਾ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ 90 ਪ੍ਰਤੀਸ਼ਤ ਤੋਂ ਜਿਆਦਾ ਰਕਮ 14 ਕਰੋੜ 98 ਲੱਖ ਰੁਪਏ ਉਕਤ ਕੰਪਨੀ ਨੂੰ ਅਦਾ ਕਰਕੇ ਕੰਪਨੀ ਨੂੰ ਫਾਇਦਾ ਪਹੁੰਚਾਇਆ ਹੈ। ਡਾ: ਮੰਗਲ ਸਿੰਘ ਸੰਧੂ ਤੇ ਇਹ ਦੋਸ਼ ਵੀ ਹੈ ਕਿ ਉਨਾਂ ਨੇ ਕੀਟ ਨਾਸ਼ਕ ਦਵਾਈ ਦੀ ਖਰੀਦ ਦੌਰਾਨ ਕੁਝ ਬੇਨਾਮੀ ਜਾਇਦਾਦ ਵੀ ਬਣਾਈ ਹੈ। ਇਹ ਜਾਇਦਾਦ ਉਸਨੇ ਆਪਣੇ ਬੱਚਿਆਂ ਦੇ ਨਾਂ ਖਰੜ ਵਿਖੇ ਬਣਾਈ ਹੈ, ਜਿਨਾਂ ’ਚ ਫਲੈਟ ਅਤੇ ਸ਼ੋਰੂਮ ਹਨ। ਭਾਵੇਂ ਪੁਲਿਸ ਨੇ ਆਪਣੇ ਚਲਾਨ ’ਚ ਇਨਾਂ ਜਾਇਦਾਦਾਂ ਦਾ ਵੇਰਵਾ ਦਿੱਤਾ ਹੈ ਪ੍ਰੰਤੂ ਪੁਲਿਸ ਦਾ ਕਹਿਣਾ ਹੈ ਕਿ ਉਹ ਇਨਾਂ ਜਾਇਦਾਦਾਂ ਸਬੰਧੀ ਅਜੇ ਹੋਰ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡਾ: ਮੰਗਲ ਸਿੰਘ ਸੰਧੂ ਖਿਲਾਫ ਸਟੇਟ ਕਰਾਇਮ ਥਾਣਾ ਫੇਜ਼-4 ਮੁਹਾਲੀ ਵਿਖੇ ਵੱਖ-ਵੱਖ ਧਾਰਾਵਾਂ ਦੇ ਤਹਿਤ 6 ਅਕਤੂਬਰ 2015 ਨੂੰ ਮਾਮਲਾ ਦਰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …