ਲਾਕਡਾਊਨ ਦੌੌਰਾਨ ਮਾਲੇਰਕੋਟਲਾ ਵਾਸੀ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋੋਗ ਦੇਣ: ਐਸ.ਡੀ.ਐਮ.

ਕਿਹਾ, ਕੋੋਰੋਨਾ ਵਾਇਰਸ ਦੀ ਚੈਨ ਨੂੰ ਤੋੜਨ ਲਈ ਆਮ ਲੋੋਕਾਂ ਦਾ ਸਹਿਯੋਗ ਜ਼ਰੂਰੀ

ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 29 ਜੂਨ:
ਮਾਲੇਰਕੋਟਲਾ ਸ਼ਹਿਰ ਵਿਚ ਕੋੋਰੋਨਾ ਵਾਇਰਸ ਦੀ ਚੈਨ ਨੂੰ ਤੋੜਨ ਲਈ ਮਿਤੀ 30.06.2020 ਅਤੇ ਮਿਤੀ 01 ਜੁਲਾਈ, 2020 ਨੂੰ ਮੁਕੰਮਲ ਲਾਕਡਾਊਨ ਲਗਾਇਆ ਜਾ ਰਿਹਾ ਹੈ.ਇਸ ਲਾਕਡਾਊਨ ਨੂੰ ਸਫਲ ਬਣਾਉਣ ਲਈ ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਅੱਜ ਵੱਖ^ਵੱਖ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ.ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਾਂਥੇ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਵਿਚ ਕੋੋਰੋੋਨਾ ਪੋੋਜ਼ਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 182 ਤੱਕ ਪਹੁੰਚ ਗਿਆ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ.ਸ੍ਰੀ ਪਾਂਥੇ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲਾਕਡਾਊਨ ਦੌੌਰਾਨ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜ਼ੋੋ ਕੋੋਰੋਨਾ ਵਾਇਰਸ ਦੀ ਚੈਨ ਨੂੰ ਤੋੜਿਆ ਜਾ ਸਕੇ.ਸ੍ਰੀ ਪਾਂਥੇ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਸ੍ਰੀ ਰਾਮਵੀਰ ਵੱਲੋੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਲਾਕਡਾਊਨ ਦੌੌਰਾਨ ਮਾਲੇਰਕੋਟਲਾ ਸ਼ਹਿਰ ਦੀ ਹਦੂਦ ਅੰਦਰ ਮੈਡੀਕਲ ਸਟੋੋਰ$ਹਸਪਤਾਲ ਖੁੱਲ੍ਹੇ ਰਹਿਣਗੇ ਜਦਕਿ ਮੈਡੀਕਲ ਐਮਰਜੰਸੀ ਦੀ ਹਾਲਤ ਵਿਚ ਸਬੰਧਤ ਵਿਅਕਤੀ ਕੋਲ ਲੋੋੜੀਂਦੇ ਦਸਤਾਵੇਜ਼ ਹੋਣੇ ਚਾਹੀਦੇ ਹਨ.ਇਸ ਤੋੋਂ ਇਲਾਵਾ ਸ਼ਹਿਰ ਵਿਚ ਦੁੱਧ ਦੀ ਸਪਲਾਈ ਕਰਨ ਲਈ ਸਵੇਰੇ 5 ਤੋੋਂ 7 ਅਤੇ ਸ਼ਾਮ 5 ਤੋੋਂ 7 ਵਜੇ ਤੱਕ ਦੀ ਛੋਟ ਹੋਵੇਗੀ.ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਦੀ ਹਦੂਦ ਵਿਚ ਪੈਂਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ ਜਦਕਿ ਕਰਿਆਨੇ ਦੀਆਂ ਦੁਕਾਨਾਂ ਨੂੰ ਲਾਕਡਾਊਨ ਦੌੌਰਾਨ ਸਵੇਰੇ 9 ਤੋੋਂ 11 ਵਜੇ ਤੱਕ ਲਈ ਖੋਲ੍ਹਣ ਦੀ ਛੋਟ ਹੋਵੇਗੀ.ਸ੍ਰੀ ਪਾਂਥੇ ਨੇ ਦੱਸਿਆ ਕਿ ਸਬਜ਼ੀ ਮੰਡੀ ਪੂਰੀ ਤਰ੍ਹਾਂ ਬੰਦ ਰਹੇਗੀ.ਇੰਡਸਟਰੀ ਸਬੰਧੀ ਸ੍ਰੀ ਪਾਂਥੇ ਨੇ ਦੱਸਿਆ ਕਿ ਮਾਨਯੋਗ ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਨੇ ਆਪਣੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਨਗਰ ਕੌੌਂਸਲ ਮਾਲੇਰਕੋਟਲਾ ਦੀ ਹਦੂਦ ਅੰਦਰ ਸਥਿਤ ਜਿਹੜੀ ਇੰਡਸਟਰੀ ਦੇ ਪ੍ਰਬੰਧਕ ਆਪਣੀ ਲੇਬਰ ਨੂੰ ਲਾਕਡਾਊਨ ਦੌੌਰਾਨ ਆਪਣੀ ਫੈਕਟਰੀ ਦੇ ਅੰਦਰ ਹੀ ਰਹਿਣ ਦਾ ਪ੍ਰਬੰਧ ਕਰ ਸਕਦੇ ਹਨ, ਸਿਰਫ ਉਹੀ ਇੰਡਸਟਰੀਜ਼ ਚਲਣਗੀਆਂ ਬਾਕੀ ਇੰਡਸਟਰੀਜ਼ ਬੰਦ ਰਹਿਣਗੀਆਂ.ਇਸ ਤੋੋਂ ਇਲਾਵਾ ਜਿਹੜੀ ਇੰਡਸਟਰੀਜ਼ ਪਿੰਡਾਂ ਵਿਚ ਸਥਿਤ ਹੈ, ਉਥੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ.ਸ੍ਰੀ ਪਾਂਥੇ ਨੇ ਦੱਸਿਆ ਕਿ ਸਰਕਾਰੀ ਕਰਮਚਾਰੀ ਵੀ ਆਪਣੇ ਸ਼ਨਾਖਤੀ ਕਾਰਡ ਵਿਖਾ ਕੇ ਦਫਤਰ ਆ ਸਕਦੇ ਹਨ.ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੇ ਲਾਕਡਾਊਨ ਦੀਆਂ ਮਿਤੀਆਂ ਵਾਲੇ ਦਿਨ ਪਹਿਲਾਂ ਹੀ ਵਿਆਹ ਰੱਖਿਆ ਹੋਇਆ ਹੈ, ਉਥੇ ਸਿਰਫ 20 ਪਰਿਵਾਰਕ ਮੈਂਬਰਾਂ ਨੂੰ ਛੋਟ ਹੋਵੇਗੀ.ਉਨ੍ਹਾਂ ਦੱਸਿਆ ਕਿ ਮਿਉਂਸਪਲ ਕਮੇਟੀ ਦੀ ਹਦੂਦ ਅੰਦਰ ਪੈਂਦੇ ਸਾਰੇ ਪੈਟਰੋਲ ਪੰਪ ਵੀ ਬੰਦ ਰਹਿਣਗੇ ਜਦਕਿ ਬੈਂਕ ਖੁੱਲ੍ਹੇ ਰਹਿਣਗੇ ਪਰੰਤੂ ਬੈਂਕਾਂ ਅੰਦਰ ਪਬਲਿਕ ਡੀਲੰਿਗ ਪੂਰੀ ਤਰ੍ਹਾਂ ਬੰਦ ਰਹੇਗੀ.ਸ੍ਰੀ ਪਾਂਥੇ ਨੇ ਮਾਲੇਰਕੋਟਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜ਼ੋੋ ਕੋੋਰੋੋਨਾ ਵਾਇਰਸ ਦੀ ਚੈਨ ਨੂੰ ਤੋੜਿਆ ਜਾ ਸਕੇ.
ਇਸ ਮੌੌਕੇ ਹੋੋਰਨਾਂ ਤੋੋ਼ ਇਲਾਵਾ ਸ੍ਰੀ ਮਨਜੀਤ ਸਿੰਘ ਬਰਾੜ, ਐਸ.ਪੀ. ਮਾਲੇਰਕੋਟਲਾ, ਸ੍ਰੀ ਮਨਜੀਤ ਸਿੰਘ, ਡੀ.ਐਸ.ਪੀ. ਮਾਲੇਰਕੋਟਲਾ, ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਦਰਸ਼ਨ ਸਿੰਘ ਖੰਗੂੜਾ, ਨਾਇਬ ਤਹਿਸੀਲਦਾਰ ਮਾਲੇਰਕੋਟਲਾ, ਸ੍ਰੀ ਜਗਦੀਪਇੰਦਰ ਸਿੰਘ, ਨਾਇਬ ਤਹਿਸੀਲਦਾਰ, ਅਮਰਗੜ੍ਹ, ਸ੍ਰੀ ਅਵਤਾਰ ਸਿੰਘ ਨੱਤ, ਏ.ਐਮ.ਈ., ਨਗਰ ਕੌੌਂਸਲ, ਮਾਲੇਰਕੋਟਲਾ, ਸ੍ਰੀ ਗੁਰਪ੍ਰੀਤ ਸਿੰਘ, ਏ.ਐਮ.ਈ., ਨਗਰ ਕੌੌਂਸਲ, ਮਾਲੇਰਕੋਟਲਾ, ਸ੍ਰੀ ਰੋਹਿਤ ਸ਼ਰਮਾ, ਜੂਨੀਅਰ ਸਹਾਇਕ, ਸ੍ਰੀ ਮਨਪ੍ਰੀਤ ਸਿੰਘ, ਕਲਰਕ ਆਦਿ ਵੀ ਮੌੌਜੂਦ ਸਨ.

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…