Nabaz-e-punjab.com

ਸੈਕਟਰ-70 ਵਿੱਚ ਸੁਰ-ਸੰਗਮ ਗਰੁੱਪ ਵੱਲੋਂ ਮੀਟਿੰਗ ਵਿੱਚ ਗੀਤਾਂ ਦੀ ਛਹਿਬਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਸੁਰ-ਸੰਗਮ ਗਰੁੱਪ ਸੈਕਟਰ-70 ਦੀ ਟੀਮ ਨੇ ਅੱਜ ਆਪਣੀ ਮਹੀਨੇਵਾਰ ਮੀਟਿੰਗ ਵਿੱਚ ਸੁਰਾਂ ਦੀ ਛਹਿਬਰ ਲਾਈ ਅਤੇ ਮੈਂਬਰਾਂ ਨੇ ਬਹੁਤ ਹੀ ਵਧੀਆ ਅੰਦਾਜ਼ ਵਿੱਚ ਪੇਸ਼ਕਾਰੀਆਂ ਕੀਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਆਰ. ਕੇ. ਗੁਪਤਾ ਨੇ ਪ੍ਰਸਿੱਧ ਫਿਲਮੀ ਕਲਾਕਾਰ ਗੁਰੂ ਦੱਤ ਦੇ ਜਨਮ ਦਿਨ ਤੇ ਉਨ੍ਹਾਂ ਵੱਲੋਂ ਫਿਲਮਾਇਆ ਗੀਤ ‘ਚੌਧਵੀਂ ਕਾ ਚਾਂਦ’ ਬੜੇ ਹੀ ਭਾਵਪੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਇਸ ਉਪਰੰਤ ਪੰਕੇਸ਼ ਕੁਮਾਰ, ਜੋ ਸਾਰੇ ਪ੍ਰੋਗਰਾਮ ਵਿੱਚ ਢੋਲਕ ਦੀ ਸੇਵਾ ਵੀ ਨਿਭਾਉੱਦੇ ਹਨ, ਨੇ ‘ਨਹੀਓਂ ਭੁੱਲਣਾ ਵਿਛੋੜਾ ਸਾਨੂੰ ਤੇਰਾ’ ਗੀਤ ਗਾ ਕੇ ਵਿੱਛੜੇ ਕਲਾਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੰਜਾਬ ਪੁਲੀਸ ਕਾਰਪੋਰੇਸ਼ਨ ਵਿੱਚ ਐਕਸੀਅਨ ਦੇ ਤੌਰ ’ਤੇ ਕੰਮ ਕਰ ਰਹੇ ਸ੍ਰੀ ਚਮਨਦੇਵ ਨੇ ‘ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ’ ਗੀਤ ਪੇਸ਼ ਕੀਤਾ। ਸੰਸਥਾ ਦੇ ਪੈਟਰਨ ਸੁਖਦੇਵ ਸਿੰਘ ਨੇ ‘ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ ਖੈਰ ਸੁੱਖ ਦਾ ਸੁਨੇਹੜਾ ਲਿਆ’ ਗਾ ਕੇ ਮਹਿਫਲ ਵਿੱਚ ਜੋਸ਼ ਭਰ ਦਿੱਤਾ। ਇਸ ਤੋੱ ਬਾਅਦ ਨੀਲਮ ਚੋਪੜਾ ਨੇ ‘ਹਾੜ ਮਹੀਨਾ ਚੋਅ ਚੋਅ ਪੈਂਦਾ ਭਿੱਜ ਗਈ ਲਾਲ ਪਰਾਂਦੀ’ ਗਾ ਕੇ ਰੰਗ ਬੰਨਿਆ।
ਨਰਿੰਦਰ ਕੌਰ ਨੇ ਮੌਜੂਦਾ ਹਾਲਾਤ ਵਿੱਚ ਰਿਸ਼ਤਿਆਂ ਵਿੱਚ ਪੈਦਾ ਹੋਈ ਕੁੜੱਤਣ ਤੇ ਲਾਲਚ ਨੂੰ ਸੰਬੋਧਨ ਕਰਦਿਆਂ ‘ਕਿਸ ਨੇ ਨਫ਼ਰਤ ਫੈਲਾਈ, ਮੱਚ ਗਈ ਸਾਰੇ ਹਾਲ ਦੁਹਾਈ’ ਕਵਿਤਾ ਸੁਣਾਈ। ਸੋਭਾ ਗੌਰੀਆ ਨੇ ਛੋੜ ਦੇ ਸਾਰੀ ਦੁਨੀਆਂ ਕਿਸੀ ਕੇ ਲਿਏ, ਯੇ ਮੁਮਕਿਨ ਨਹੀਂ ਆਦਮੀ ਕੇ ਲਿਏ’ ਗੀਤ ਗਾਇਆ ਅਤੇ ਮੀਨਾ ਸ਼ਰਮਾ ਨੇ ‘ਤੇਰੀ ਹੀਰ ਬੜਾ ਰੋਈ ਕੁਰਲਾਈ ਰਾਂਝਣਾ’ ਗਾਇਆ।
ਪ੍ਰੋ. ਗੁਲਦੀਪ ਸਿੰਘ ਨੇ ‘ਮੈਂ ਸ਼ਾਇਰ ਤੋਂ ਨਹੀਂ’ ਅਤੇ ਗੁਰਪ੍ਰੀਤ ਕੌਰ ਭੁੱਲਰ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਮੈਂ ਤੈਨੂੰ ਫੇਰ ਮਿਲਾਂਗੀ’ ਸੁਣਾ ਕੇ ਪਿਆਰ ਦੀ ਸਦੀਵਤਾ ਨੂੰ ਉਜਾਗਰ ਕੀਤਾ ਅਤੇ ਹਰਸ਼ ਬਾਲਾ ਨੇ ‘ਅਸੀਂ ਅੱਲ੍ਹੜਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ’ ਗਾ ਕੇ ਛੋਟੀ ਉਮਰ ਵਿੱਚ ਇਸ਼ਕ ਦੀ ਬੇਕਦਰੀ ਦਾ ਜ਼ਿਕਰ ਕੀਤਾ। ਸ੍ਰੀਮਤੀ ਰੀਮਾ ਸ਼ਰਮਾ ਨੇ ‘ਤੁਮ ਆਪਣਾ ਰੀਓਗਮ ਆਪਣੀ ਪਰੇਸ਼ਾਨੀ ਮੁਝੇ ਦੇ ਦੋ’ ਗੀਤ ਪੇਸ਼ ਕੀਤਾ। ਸੁਖਵਿੰਦਰ ਕੌਰ, ਨੀਲਮ ਧੂਰੀਆ, ਸ਼ਾਲੂ, ਨਿਰੂਪਮਾ ਤੇ ਹੋਰ ਬਹੁਤ ਸਾਰੇ ਸ੍ਰੋਤਿਆਂ ਨੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…