Nabaz-e-punjab.com

ਸੁਰ-ਸੰਗਮ ਮਿਊਜੀਕਲ ਗਰੁੱਪ ਸੈਕਟਰ-70 ਨੇ ਆਪਣੀ ਪਹਿਲੀ ਵਰ੍ਹੇਗੰਢ ਮਨਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਸੁਰ-ਸੰਗਮ ਮਿਊਜ਼ੀਕਲ ਗਰੁੱਪ ਸੈਕਟਰ-70 ਮੁਹਾਲੀ ਵੱਲੋਂ ਆਪਣੀ ਪਹਿਲੀ ਵਰ੍ਹੇਗੰਢ ਮੌਕੇ ਇੱਕ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਨੀਲਮ ਪੌਲ, ਮੁਖੀ ਸੰਗੀਤ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਿਰਕਤ ਕੀਤੀ। ਇਸ ਮੌਕੇ ਬੋਲਦਿਆਂ ਡਾ. ਨੀਲਮ ਨੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਸੰਸਥਾ ਦੀ ਪਹਿਲੀ ਸਾਲਗਰਾਹ ਮਨਾਉਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਉਤਸ਼ਾਹ ਅਤੇ ਹਿੰਮਤ ਨਾਲ ਸਾਰੇ ਮੈਂਬਰਾਂ ਨੇ ਗੀਤ ਪੇਸ਼ ਕੀਤੇ ਹਨ ਇਸ ਤੋਂ ਲੱਗਦਾ ਹੈ ਕਿ ਇਹ ਸੰਸਥਾ ਉੱਚੀਆਂ ਬੁਲੰਦੀਆਂ ਨੂੰ ਛੋਹੇਂਗੀ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰਾਂ ਨੇ ਬਹੁਤ ਹੀ ਸੁਹਣੇ ਅੰਦਾਜ਼ ਵਿੱਚ ਗੀਤ ਪੇਸ਼ ਕੀਤੇ ਜਿਨ੍ਹਾਂ ਦੀ ਸੁਰ, ਤਾਲ ਤੇ ਰਿਦਮ ‘ਚ ਪੂਰਾ ਸੁਮੇਲ ਨਜ਼ਰ ਆ ਰਿਹਾ ਸੀ।
ਸੰਸਥਾ ਦੇ ਪੈਟਰਨ ਅਤੇ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਇੱਕ ਸਾਲ ਦੇ ਬਹੁਤ ਥੋੜ੍ਹੇ ਸਮੇਂ ਵਿੱਚ ਸੰਸਥਾ ਨੇ 7 ਪ੍ਰੋਗਰਾਮ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੈਕਟਰ 70 ਦੇ ਹਰ ਸਮਾਗਮ ‘ਚ ਸੁਰ ਸੰਗਮ ਦੀ ਧਮਕ ਸੁਣਾਈ ਦਿੰਦੀ ਹੈ ਤੇ ਲੋਕ ਇਸ ਦਾ ਆਨੰਦ ਮਾਣਦੇ ਹਨ। ਸੰਸਥਾ ਦੇ ਪ੍ਰਧਾਨ ਆਰ. ਕੇ. ਗੁਪਤਾ ਨੇ ਸੁਰ ਸੰਗਮ ਗਰੁੱਪ ਦੇ ਸਾਰੇ ਮੈਂਬਰਾਂ ਵੱਲੋਂ ਪਾਏ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਲਦੀ ਹੀ ਸੰਸਥਾ ਦੀ ਰਜਿਸਟਰੇਸ਼ਨ ਕਰਵਾ ਕੇ ਇਸ ਨੂੰ ਵੱਡੇ ਪੱਧਰ ‘ਤੇ ਪਰਦਰਸ਼ਨ ਲਈ ਤਿਆਰ ਕੀਤਾ ਜਾਵੇਗਾ। ਇਸ ਮੌਕੇ ਡਾ. ਨੀਲਮ ਪੌਲ ਵੱਲੋਂ ਸੰਸਥਾ ਦੇ ਫਾਉਂਡਰ ਮੈਂਬਰਾਂ ਨੂੰ ਯਾਦਗਾਰੀ ਚੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਮੈਂਬਰਾਂ ਨੇ ਸ੍ਰੀ ਆਰਕੇ ਗੁਪਤਾ ਨੂੰ ਸੰਸਥਾ ਦਾ ਪ੍ਰਧਾਨ ਚੁਣਿਆਂ ਗਿਆ ਅਤੇ ਉਨ੍ਹਾਂ ਨੂੰ ਬਾਕੀ ਅਹੁਦੇਦਾਰ ਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ ਕਰਨ ਲਈ ਅਧਿਕਾਰ ਦਿੱਤੇ ਗਏ।
ਇਸ ਮੌਕੇ ਸ੍ਰੀਮਤੀ ਸੋਭਾ ਗੌਰੀਆ, ਨੀਲਮ ਚੋਪੜਾ, ਨਰਿੰਦਰ ਕੌਰ, ਪੰਕੇਸ਼ ਕੁਮਾਰ, ਦੀਪਕਾ ਬਿੱਜ, ਸੁਦਰਸ਼ਨ ਕੁਮਾਰ, ਗੁਰਪ੍ਰੀਤ ਭੁੱਲਰ, ਦਰਸ਼ਨ ਸਿੰਘ ਮਹਿੰਮੀ, ਪ੍ਰੋ. ਗੁਲਦੀਪ ਸਿੰਘ, ਚਮਨਦੇਵ ਸ਼ਰਮਾ, ਸੈਲੰਦਰ ਕੱਕੜ, ਸੁਖਵਿੰਦਰ ਕੌਰ, ਆਰ.ਕੇ. ਗੁਪਤਾ ਤੇ ਸੁਖਦੇਵ ਸਿੰਘ ਪਟਵਾਰੀ ਨੇ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ। ਸਮਾਗਮ ਵਿੱਚ ਵਰਿੰਦਰ ਕੌਰ, ਸਰਬਜੀਤ ਕੌਰ, ਨਿਰੂਪਮਾ ਗੁਪਤਾ ਤੇ ਨੀਲਮ ਕੱਕੜ ਨੇ ਡੀਜੇ ’ਤੇ ਵਧੀਆ ਡਾਂਸ ਪੇਸ਼ ਕੀਤਾ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…