ਸਰਕਾਰੀ ਆਈਟੀਆਈ ਵਿੱਚ ਲਗਾਇਆ ਸੁਵਿਧਾ ਕੈਂਪ

ਸੰਸਥਾ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੀ ਬਿਹਤਰੀ ਲਈ ਵਚਨਬੱਧ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਪੰਜਾਬ ਸਰਕਾਰ ਵੱਲੋਂ ਕਮਜ਼ੋਰ ਵਰਗ ਦੀਆਂ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਚਲਾਈ ਗਈ ਡਾ. ਅੰਬੇਦਕਰ ਪੋਰਟਲ ਸਕਾਲਰਸ਼ਿਪ ਸਕੀਮ ਦੇ ਲਾਭਪਾਤਰੀਆਂ ਦੀ ਸੁਵਿਧਾ ਲਈ ਅੱਜ ਸਰਕਾਰੀ ਆਈਟੀਆਈ (ਲੜਕੀਆਂ) ਫੇਜ਼-5 ਵਿਖੇ ਇੰਸਟੈਂਟ ਬੈਂਕ ਖਾਤੇ ਖੋਲ੍ਹਣ ਲਈ ਯੂਨੀਅਨ ਬੈਂਕ ਦੇ ਸਹਿਯੋਗ ਨਾਲ ਸੁਵਿਧਾ ਕੈਂਪ ਲਗਾਇਆ ਗਿਆ।
ਆਈਟੀਆਈ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਸੰਸਥਾ ਵਿੱਚ ਵੱਖ-ਵੱਖ ਟਰੇਡਾਂ ਅਧੀਨ ਸਿਖਲਾਈ ਪ੍ਰਾਪਤ ਕਰ ਰਹੀਆਂ ਸਿਖਿਆਰਥਣਾਂ ਦੀ ਖੱਜਲ-ਖੁਆਰੀ ਨੂੰ ਕੁੱਜੇ ਪਾਉਣ ਲਈ ਯੂਨੀਅਨ ਬੈਂਕ ਦੇ ਸਹਿਯੋਗ ਨਾਲ ਲਗਾਏ ਗਏ ਸੁਵਿਧਾ ਕੈਂਪ ਦੌਰਾਨ 200 ਤੋਂ ਵੱਧ ਲੜਕੀਆਂ ਦੇ ਜ਼ੀਰੋ ਬੈਲੈਂਸ ’ਤੇ ਨਵੇਂ ਬੱਚਤ ਖਾਤੇ ਖੋਲ੍ਹੇ ਗਏ ਤਾਂ ਜੋ ਸਰਕਾਰ ਵੱਲੋਂ ਕਮਜ਼ੋਰ ਵਰਗ ਦੀਆਂ ਲੜਕੀਆਂ ਨੂੰ ਡਾ. ਅੰਬੇਦਕਰ ਸਕਾਲਰਸ਼ਿਪ ਸਕੀਮ ਅਧੀਨ ਮਿਲਦੀ ਵਜ਼ੀਫ਼ਾ ਰਾਸ਼ੀ ਦੇ ਦੇਣ-ਲੈਣ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਬੈਂਕ ਵਿੱਚ ਆਪਣਾ ਖਾਤਾ ਖੁਲ੍ਹਵਾਉਣ ਉਪਰੰਤ ਸਿਲਾਈ ਕਟਾਈ ਟਰੇਡ ਦੀਆਂ ਸਿਖਿਆਰਥਣਾਂ ਸ਼ਿਵਾਨੀ ਤੇ ਗਗਨਦੀਪ ਕੌਰ, ਸੈਕਰੇਟੇਰੀਅਲ ਪ੍ਰੈਕਟਿਸ ਦੀਆਂ ਸਿਖਿਆਰਥਣਾਂ ਕੋਮਲਪ੍ਰੀਤ ਕੌਰ ਤੇ ਗੌਰੀ ਵਰਮਾ, ਬਿਊਟੀ ਪਾਰਲਰ ਦੀਆਂ ਸਿਖਿਆਰਥਣਾਂ ਸੁਖਜੀਤ ਕੌਰ ਤੇ ਰਵਿੰਦਰ ਕੌਰ ਅਤੇ ਕੰਪਿਊਟਰ ਦੀਆਂ ਸਿਖਿਆਰਥਣਾਂ ਜਸ਼ਨਦੀਪ ਕੌਰ ਤੇ ਸਿਮਰਨ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ ਜੋ ਹਰ ਵੇਲੇ ਸਿਖਿਆਰਥਣਾਂ ਦੀ ਬਿਹਤਰੀ, ਉਥਾਨ ਅਤੇ ਭਲਾਈ ਲਈ ਵੱਖ-ਵੱਖ ਉਪਰਾਲੇ ਕਰਕੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਾਂਬੱਧ ਅਤੇ ਸਮੇਂ ਸਿਰ ਹੱਲ ਕਰਨ ਲਈ ਵਿਸ਼ੇਸ਼ ਤਵੱਜੋ ਦਿੰਦੇ ਹਨ।
ਇਸ ਮੌਕੇ ਯੂਨੀਅਨ ਬੈਂਕ ਆਫ਼ ਇੰਡੀਆ ਦੀ ਬਰਾਂਚ ਮੈਨੇਜਰ ਸ੍ਰੀਮਤੀ ਮੋਨਿਕਾ ਕੋਹਲੀ, ਕੈਸ਼ੀਅਰ ਸ੍ਰੀਮਤੀ ਆਰੂਪੀ ਸੂਦ, ਗਰੁੱਪ ਇੰਸਟਰਕਟਰ ਸਤਨਾਮ ਸਿੰਘ, ਟਰੇਨਿੰਗ ਕੋਆਰਡੀਨੇਟਰ ਰਾਕੇਸ਼ ਕੁਮਾਰ, ਪਲੇਸਮੈਂਟ ਅਫ਼ਸਰ ਅਮਨਦੀਪ ਸ਼ਰਮਾ, ਸ੍ਰੀਮਤੀ ਉਪਾਸਨਾ ਅੱਤਰੀ, ਰੇਨੂ ਸ਼ਰਮਾ, ਰਮਨਦੀਪ ਕੌਰ, ਸ੍ਰੀਮਤੀ ਸ਼ਵੀ ਗੋਇਲ ਅਤੇ ਸਮੂਹ ਸਿੱਖਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…