Nabaz-e-punjab.com

ਆਮ ਚੋਣਾਂ 2019 ਦੇ ਮੱਦੇਨਜਰ ਸਵੀਪ ਗਤੀਵਿਧੀਆਂ ਲਾਂਚ

ਵੋਟਰਾਂ ਨੂੰ ਜਾਗਰੁਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਸਵੀਪ ਗਤੀਵਿਧੀਆ: ਸੀ.ਈ.ਉ.

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 23 ਜਨਵਰੀ:
ਆਮ ਚੋਣਾਂ 2019 ਦੇ ਮੱਦੇਨਜਰ ਅੱਜ ਇਥੇ ਦਫਤਰ ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਸਵੀਪ ਗਤੀਵਿਧੀਆਂ ਨੂੰ ਲਾਂਚ ਕੀਤਾ ਗਿਆ।ਇਹ ਗਤੀਵਿਧੀਆ ਚੋਣ ਕਮਿਸ਼ਨ ਭਾਰਤ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਕੀਤੀਆਂ ਜਾਣਗੀਆਂ, ਤਾਂ ਜੋ ਆਮ ਚੋਣਾਂ 2019 ਦੇ ਮੱਦੇਨਜਰ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ।
ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਿਸਟੈਮੈਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ (ਸਵੀਪ) ਨੂੰ ਸੁਰੂ ਕਰਨ ਦਾ ਮਕਸਦ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਅਤੇ ਆਦਰਸ਼ ਵੋਟਿੰਗ ਕਰਨ ਪ੍ਰਤੀ ਜਾਗਰੂਕ ਕਰਨਾਂ ਹੈ ।ਉਨ•ਾਂ ਦੱਸਿਆ ਕਿ ਸਵੀਪ ਗਤੀਵਿਧੀਆਂ ਪਹਿਲਾਂ ਵੀ ਚਲਾਈਆ ਜਾਂਦੀਆਂ ਹਨ ਪਰ ਇਸ ਵਾਰ ਐਨ.ਜੀ.Àਜ., ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਦੀ ਮਦਦ ਨਾਲ ਇਸ ਗਤੀਵਿਧੀ ਨੂੰ ਵੱਡੇ ਪੱਧਰ ‘ਤੇ ਚਲਾਇਆ ਜਾਵੇਗਾ।
ਡਾ ਰਾਜੂ ਨੇ ਦੱਸਿਆ ਕਿ ਇਸ ਗਤੀਵਿਧੀ ਨਾਲ ਜੁੜੇ ਐਨ.ਜੀ.Àਜ., ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਇਸ ਕਾਰਜ ਲਈ ਪਹਿਲਾਂ ਤੋਂ ਸਥਾਪਤ ਕੀਤੀਆਂ ਗਈਆ ਸੰਸਥਾਵਾਂ ਨਾਲ ਮਿਲ ਕੇ ਵੋਟਰਾਂ ਨੂੰ ਜਾਗਰੁਕ ਕਰਨ ਦਾ ਕੰਮ ਕਰਨਗੀਆ।
ਉਨ•ਾਂ ਦੱਸਿਆ ਕਿ ਇਹ ਮੁੱਖ ਤੋਰ ਤੇ ਚੋਣ ਪਾਠਸ਼ਾਲਾ ਦਾ ਆਯੋਜਨ ਕਰਨ,ਵੋਟਰ ਜਾਗਰੂਕਤਾ ਕਲੱਬ ਸਥਾਪਤ ਕਰਨ,ਵੋਟਰ ਜਾਗਰੂਕਤਾ ਫੋਰਮ ਸਥਾਪਤ ਕਰਨ ਜਾ ਪਹਿਲਾ ਤੋਂ ਸਥਾਪਤ ਕਲੱਬਾਂ ਅਤੇ ਫੋਰਮਜ਼ ਨੂੰ ਹੋਰ ਮਜਬੁਤ ਕਰਨ ਦਾ ਕੰਮ, ਸਰਵਿਸ ਵੋਟਰਾਂ ਨੂੰ ਉਨ•ਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ, ਵੋਟਰ ਸਹਾਇਤਾ ਕੇਂਦਰ ਸਥਾਪਨ, 360 ਡਿਗਰੀ ਕਮਿਊਨੀਕੇਸ਼ਨ ਕੰਪੇਨ ਅਧੀਨ ਵੋਟਰ ਹੈਲਪਲਾਈਨਨੰਬਰ 1950 ਬਾਰੇ ਜਾਗਰੁਕ ਕਰਨਾ ਹੈ।
ਸੀ.ਈ.ਉ. ਨੇ ਦੱਸਿਆ ਕਿ ਇਸ ਤੋਂ ਇਲਾਵਾ ਪੂਰੇ ਰਾਜ ਵਿੱਚ ਚੋਣਾਂ ਸਬੰਧੀ ਅਤੇ ਵੋਟਰਾਂ ਦੇ ਅਧਿਕਾਰਾਂ ਸਬੰਧੀ ਜਾਣੂ ਕਰਵਉਦੇ ਪੋਸਟਰ ਲਗਾਏ ਜਾਣਗੇ, ਮਲਟੀ ਮੀਡੀਆ, ਸੋਸ਼ਲ ਮੀਡੀਆਂ ਰਾਹੀ ਜਾਗਰੂਕ ਕਰਨ ਦਾ ਕੰਮ, ਰੇਡਉਿ ਜੋਕੀਜ਼ ਦੀ ਵਰਕਸ਼ਾਪ, ਵੱਖ- ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾ ਨੂੰ ਜਾਗਰੂਕ ਕਰਨ ਬਾਰੇ ਵੀ ਪ੍ਰੋਗਰਾਮ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…