nabaz-e-punjab.com

ਸਵੱਛ ਭਾਰਤ ਮੁਹਿੰਮ: ਸਰਕਾਰੀ ਕਾਲਜ ਮੁਹਾਲੀ ਵਿੱਚ ਪੰਦਰਵਾੜਾ ਤਹਿਤ ਵੱਖ ਵੱਖ ਵਿਕਾਸ ਤੇ ਸੋਸ਼ਲ ਕੰਮ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਸਰਕਾਰੀ ਕਾਲਜ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਹੁਕਮਾਂ ਮੁਤਾਬਕ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਦੇ ਤਹਿਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਪੰਦਰਵਾੜਾ ਮਿਤੀ 21-7-2017 ਤੋਂ ਲੈ ਕੇ 5-8-2017 ਤੱਕ ਮਨਾਇਆ ਜਾਵੇਗਾ। ਇਸ ਸਵੱਛਤਾ ਅਭਿਆਨ ਤਹਿਤ ਕਾਲਜ ਦੀਆਂ ਵੱਖ ਵੱਖ ਕਮੇਟੀਆਂ ਵਾਤਾਵਰਣ ਸੁਰੱਖਿਆਂ ਕਮੇਟੀ, ਖੇਡ ਵਿਭਾਗ, ਐਨ.ਐਸ.ਐਸ., ਐਨ.ਸੀ.ਸੀ., ਕੰਟੀਨ ਕਮੇਟੀ ਅਤੇ ਕੰਪਿਊਟਰ ਵਿਭਾਗ ਨੂੰ ਵੱਖ ਵੱਖ ਪਾਰਕਾਂ ਦੇ ਰੱਖ ਰਖਾਓ ਦਾ ਜ਼ਿੰਮਾ ਦਿੱਤਾ ਗਿਆ ਹੈ। ਇਸ ਅਭਿਆਨ ਦੌਰਾਨ ਪੌਦਿਆਂ ਦੀ ਸਾਂਭ ਸੰਭਾਲ ਅਤੇ ਨਵੇਂ ਪੌਦੇ ਲਗਾਏ ਜਾ ਰਹੇ ਹਨ, ਪਾਰਕਾਂ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ।
ਪੀਣ ਵਾਲੇ ਪਾਣੀ ਦੀਆਂ ਥਾਵਾਂ ਦੀ ਸਾਫ਼ ਸਫਾਈ, ਪਾਣੀ ਦੀਆਂ ਟੈਂਕੀਆਂ ਅਤੇ ਵਾਟਰ ਕੂਲਰਾਂ ਦੀ ਸਫਾਈ, ਵਾਸ਼ ਰੂਮਾਂ ਦੀ ਰਿਪੇਅਰ ਅਤੇ ਸਫ਼ਾਈ ਦੇ ਕੰਮ ਕੀਤੇ ਜਾਣਗੇ। ਇਸ ਸਾਰੇ ਕੰਮ ਨੂੰ ਸਫ਼ਲ ਬਣਾਉਣ ਲਈ ਇਹਨਾਂ ਕਮੇਟੀਆਂ ਦੇ ਨਾਲ ਨਾਲ ਦਰਜਾ ਚਾਰ, ਦਰਜਾ ਤਿੰਨ ਅਤੇ ਤੋਂ ਇਲਾਵਾ ਵਿਦਿਆਰਥੀਆਂ ਦੀ ਵੀ ਮਦਦ ਲਈ ਜਾ ਰਹੀ ਹੈ। ਸਵੱਛਤਾ ਅਭਿਆਨ ਦੀ ਲੜੀ ਵਿੱਚ ਅੱਜ ਮਿਤੀ 27 ਜੁਲਾਈ ਨੂੰ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਾਲਜ ਦੇ ਸਾਰੇ ਵਿਦਿਆਰਥੀਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਜੀ ਨੇ ਕਿਹਾ ਕਿ ਇਹ ਕਾਲਜ ਸਭ ਦਾ ਸਾਂਝਾ ਹੈ। ਇਸ ਦੀ ਸਾਂਭ ਸਭਾਂਲ ਅਤੇ ਸਫਾਈ ਦੀ ਜਿੰਮੇਵਾਰੀ ਵੀ ਸਾਡੀ ਸਭ ਦੀ ਬਣਦੀ ਹੈ। ਆਓ ਰਲਕੇ ਆਪਾ ਇਸ ਕਾਲਜ ਨੂੰ ਖੂਬਸੂਰਤ ਬਣਾਈਏ। ਇਸ ਮੌਕੇ ਕਾਲਜ ਕੌਂਸਲ ਮੈਂਬਰ ਡਾ. ਜਸਵਿੰਦਰ ਸਿੰਘ, ਡਾ. ਜਸਵਿੰਦਰ ਕੌਰ, ਡਾ. ਅਮਰਜੀਤ ਕੌਰ, ਡਾ. ਅੰਨਦਜੀਤ ਕੌਰ, ਪ੍ਰੋ. ਤੇਜਿੰਦਰ ਕੌਰ, ਪ੍ਰੋ. ਜੀਵਨ ਜਯੋਤੀ, ਡਾ. ਹਰਜੀਤ ਗੁਜਰਾਲ, ਮਨਜੀਤ ਸਿੰਘ ਖਾਲਸਾ ਤੋਂ ਇਲਾਵਾ ਟੀਚਿੰਗ ਸਟਾਫ ਦੇ ਮੈਬਰ ਸਹਿਬਾਨ ਹਾਜ਼ਰ ਸਨ। ਅੱਜ ਹੀ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੀ ਅਸੈਬਲੀ ਮਲਟੀਪਰਪਜ਼ ਹਾਲ ਵਿੱਚ ਕੀਤੀ ਗਈ। ਜਿਸ ਵਿੱਚ ਪ੍ਰਿੰਸੀਪਲ ਸ੍ਰੀਮਤੀ ਕੋਮਲ ਬਰੋਕਾ ਨੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆ ਨੂੰ ਆਖਿਆ ਅਤੇ ਭਵਿੱਖ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਪੜ੍ਹਨ ਲਈ ਪ੍ਰੇਰਿਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਸਹਿਮਤੀ ਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…