ਸਵੱਛਤਾ ਐਪ: ਮੁਹਾਲੀ ਨਿਗਮ ਦਾ ਪੰਜਾਬ ਭਰ ’ਚੋਂ ਪਹਿਲੇ ਨੰਬਰ ’ਤੇ ਆਉਣਾ ਮਾਣ ਵਾਲੀ ਗੱਲ: ਅਵਨੀਤ ਕੌਰ

ਸਵੱਛਤਾ ਐਪ ਰਾਹੀਂ ਮਿਲਣ ਵਾਲੀਆਂ ਸ਼ਿਕਾਇਤ ਦਾ 24 ਘੰਟੇ ਦੇ ਅੰਦਰ-ਅੰਦਰ ਨਿਪਟਾਰਾ ਕਰਨ ਦਾ ਦਾਅਵਾ

ਮੁਹਾਲੀ ਸ਼ਹਿਰ ਨਿਵਾਸੀਆਂ ਨੂੰ ਸਵੱਛਤਾ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਕੀਤੀ ਜ਼ੋਰਦਾਰ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਸਾਫ਼-ਸੁਥਰਾ ਰੱਖਣ ਲਈ ਸ਼ੁਰੂ ਕੀਤੀ ਗਈ ‘ਸਵੱਛਤਾ-ਐਮਓਐਚਯੂਏ’ ਐਪ ਵਿੱਚ ਨਗਰ ਨਿਗਰ ਐਸ.ਏ.ਐਸ. ਨਗਰ ਪੰਜਾਬ ਭਰ ਵਿੱਚ ਪਹਿਲਾ ਨੰਬਰ ਹੈ। ਇਸ ਐਪ ਨੂੰ 5353 ਸ਼ਹਿਰ ਨਿਵਾਸੀਆਂ ਨੇ ਡਾਊਨਲੋਡ ਕੀਤਾ ਅਤੇ ਐਪ ਰਾਹੀਂ 4832 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦਾ 24 ਘੰਟੇ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਯਤਨ ਆਰੰਭੇ ਗਏ ਹਨ, ਜਿਸ ਤਹਿਤ ਸਵੱਛਤਾ ਐਪ ਦੀ ਵੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ 24 ਘੰਟੇ ਦੇ ਅੰਦਰ-ਅੰਦਰ ਹੱਲ ਕੀਤਾ ਜਾਂਦਾ ਹੈ।
ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਭਾਵੇਂ ਲੋਕਾਂ ਵੱਲੋਂ ਇਸ ਐਪ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਪਰ ਫੇਰ ਵੀ ਉਨ੍ਹਾਂ ਅਪੀਲ ਕੀਤੀ ਕਿ ਸਫ਼ਾਈ ਸਬੰਧੀ ਕਿਸੇ ਕਿਸਮ ਦੀ Îਸ਼ਿਕਾਇਤ ਸ਼ਹਿਰ ਦਾ ਕੋਈ ਵੀ ਨਿਵਾਸੀ ਇਸ ਐਪ ’ਤੇ ਭੇਜ ਸਕਦਾ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਇਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਇਸ ਨਾਲ ਸ਼ਹਿਰ ਦੇ ਸਫ਼ਾਈ ਕਾਰਜਾਂ ਵਿੱਚ ਵਧੇਰੇ ਤੇਜੀ ਆਵੇਗੀ, ਜਿਸ ਨਾਲ ਮੋਹਾਲੀ ਸ਼ਹਿਰ ਨੂੰ ਅਤਿ ਸਾਫ਼ ਸੁਥਰਾ ਸ਼ਹਿਰ ਬਣਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀ ਵੱਲੋਂ ਸ਼ਿਕਾਇਤ ਦਾਇਰ ਕੀਤੇ ਜਾਣ ਤੋਂ ਬਾਅਦ ਉਹ ਸਬੰਧਤ ਸੈਨੇਟਰੀ ਇੰਸਪੈਕਟਰ ਨੂੰ ਭੇਜੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਐਪ ਦਾ ਵਰਤੋਂਕਾਰ ਆਪਣੀ ਸਮੱਸਿਆ ਸਬੰਧੀ ਫੋਟੋ ਖਿੱਚ ਕੇ ਅਪਲੋਡ ਕਰ ਸਕਦਾ ਹੈ ਤੇ ਸ਼ਿਕਾਇਤ ਵਾਲੀ ਥਾਂ ਸਬੰਧੀ ਕੋਈ ਖਾਸ ਨਿਸ਼ਾਨੀ ਦੱਸਣ ’ਤੇ Îਇਹ ਐਪ ਖ਼ੁਦ ਹੀ ਸਬੰਧਤ ਥਾਂ ਦਾ ਪਤਾ ਕਰ ਲੈਂਦੀ ਹੈ। ਇਸ ਐਪ ਜ਼ਰੀਏ ਸ਼ਿਕਾਇਤਕਰਤਾ ਨੂੰ ਸਮੱਸਿਆ ਦੇ ਹੱਲ ਲਈ ਨਿਰੰਤਰ ਅਪਡੇਟਸ ਮਿਲਦੀਆਂ ਰਹਿੰਦੀਆਂ ਹਨ ਅਤੇ ਸਮੱਸਿਆ ਹੱਲ ਹੋਣ ’ਤੇ ਸਬੰਧਤ ਇੰਸਪੈਕਟਰ ਵੱਲੋਂ ਵੀ ਫੋਟੋ ਅਪਲੋਡ ਕੀਤੀ ਜਾਂਦੀ ਹੈ। ਜੇ ਸ਼ਿਕਾਇਤਕਰਤਾ ਸਮੱਸਿਆ ਦੇ ਹੱਲ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਪੁਰਾਣੀ ਸ਼ਿਕਾਇਤ ਨੂੰ ਮੁੜ ਖੋਲ੍ਹ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…