ਸਵਰਾਜ ਟਰੈਕਟਰ ਕੰਪਨੀ ਨੇ ਕਰੋਨਾ ਯੋਧਿਆਂ ਲਈ 500 ਪੀਪੀਈ ਕਿੱਟਾਂ ਦਿੱਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮਹਿੰਦਰਾ ਐਂਡ ਮਹਿੰਦਰਾ ਲਿਮਟਡ ਸਵਰਾਜ ਡਵੀਜਨ ਵੱਲੋਂ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਅਤੇ ਫਰੰਟਲਾਈਨ ਕੋਵਿਡ-19 ਯੋਧਿਆਂ ਦੀ ਸੁਰੱਖਿਆ ਵਿੱਚ ਪੰਜਾਬ ਸਰਕਾਰ ਦੀ ਸਹਾਇਤਾ ਲਈ 500 ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਸੌਂਪਣ ਦੇ ਨੇਕ ਕਾਰਜ ਦੀ ਸ਼ਲਾਘਾ ਕੀਤੀ। ਪੀਪੀਈ ਕਿੱਟਾਂ ਸਵਾਰਾਜ ਕਾਰਪੋਰੇਟ ਸ਼ੋਸ਼ਲ ਰਿਸਪੌਂਸੀਬਿਲੀਟੀ ਟੀਮ ਦੇ ਮੁਖੀ ਅਰੁਣ ਰਾਘਵ ਨੇ ਮੰਤਰੀ ਨੂੰ ਸੌਂਪੀਆਂ।
ਮੰਤਰੀ ਨੇ ਸਵਰਾਜ ਟਰੈਕਟਰਾਂ ਦੇ ਨੇਕ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰਾਜ ਸਰਕਾਰ ਸਿਹਤ ਸੰਭਾਲ ਢਾਂਚੇ ਦੇ ਨਿਰੰਤਰ ਨਵੀਨੀਕਰਨ ਨਾਲ ਕੋਰੋਨਾ ਵਾਇਰਸ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਵੀ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਸਵਰਾਜ ਡਿਵੀਜਨ ਨੇ ਮੁਹਾਲੀ ਵਿਖੇ ਆਪਣੇ ਪਲਾਂਟ ਵਿੱਚ ਫੇਸ ਸ਼ੀਲਡ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਤੇਜੀ ਨਾਲ ਫੈਲਣ ਵਾਲੇ ਇਨਫੈਕਸਨ ਦੇ ਵਿਰੁੱਧ ਬਣਨ ਵਾਲੇ ਮੈਡੀਕਲ ਪ੍ਰੈਕਟੀਸਨਰਾਂ ਦੀ ਮਦਦ ਕੀਤੀ ਜਾ ਸਕੇ। ਪਿਛਲੇ ਹਫ਼ਤੇ ਕਰੀਬ 3000 ਫੇਸ ਸੀਲਡਾਂ ਪੰਜਾਬ ਸਰਕਾਰ ਨੂੰ ਸੌਂਪੀਆਂ ਗਈਆਂ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…