ਪਿੰਡ ਸੋਹਾਣਾ ਦਾ ਵਸਨੀਕ ਸਵਰਨ ਸਿੰਘ 15 ਦਿਨਾਂ ਤੋਂ ਲਾਪਤਾ

ਨਬਜ਼-ਏ-ਪੰਜਾਬ, ਮੁਹਾਲੀ, 26 ਸਤੰਬਰ:
ਇੱਥੋਂ ਦੇ ਇਤਿਹਾਸਕ ਪਿੰਡ ਸੋਹਾਣਾ ਦਾ ਵਸਨੀਕ ਸਵਰਨ ਸਿੰਘ (65) ਪਿਛਲੇ 15 ਦਿਨਾਂ ਤੋਂ ਲਾਪਤਾ ਹੈ। ਇਸ ਸਬੰਧੀ ਉਸ ਦੇ ਸਪੁੱਤਰ ਬਰਿੰਦਰ ਸਿੰਘ ਨੇ ਸੋਹਾਣਾ ਥਾਣੇ ਵਿੱਚ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਹੈ। ਬਰਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਪਿਤਾ ਬੀਤੀ 12 ਸਤੰਬਰ ਨੂੰ ਘਰ ਤੋਂ ਬਾਹਰ ਗਿਆ ਸੀ, ਜੋ ਦੁਬਾਰਾ ਵਾਪਸ ਨਹੀਂ ਆਇਆ। ਬਰਿੰਦਰ ਸਿੰਘ ਅਨੁਸਾਰ ਉਸ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹ ਪਹਿਲਾਂ ਵੀ ਕਈ ਵਾਰ ਘਰ ਤੋਂ ਚਲੇ ਜਾਂਦੇ ਸਨ, ਜਿਨ੍ਹਾਂ ਨੂੰ ਲੱਭ ਕੇ ਘਰ ਲੈ ਆਉਂਦੇ ਸੀ ਪਰ ਇਸ ਵਾਰ ਉਹ ਹੁਣ ਤੱਕ ਨਹੀਂ ਲੱਭਿਆਂ ਅਤੇ ਨਾ ਹੀ ਖ਼ੁਦ ਘਰ ਵਾਪਸ ਪਰਤੇ ਹਨ।

Load More Related Articles
Load More By Nabaz-e-Punjab
Load More In General News

Check Also

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ ਮਾਰਕੀਟ ਦੇ ਮੁੱਖ …