Nabaz-e-punjab.com

ਮੁਹਾਲੀ ਵਿੱਚ ਕਾਰੋਬਾਰੀ ਤੋਂ ਗੰਨ ਪੁਆਇੰਟ ’ਤੇ ਸਵਿਫ਼ਟ ਡਿਜ਼ਾਈਡਰ ਕਾਰ ਖੋਹੀ

ਮੁਹਾਲੀ ਦੇ ਕਾਰੋਬਾਰੀ ਨੌਜਵਾਨ ਨੂੰ ਰਸਤੇ ਵਿੱਚ ਰੁਕ ਕੇ ਸੁੰਨ ਸਾੜ ਸੜਕ ’ਤੇ ਆਂਡੇ ਖਾਣੇ ਮਹਿੰਗੇ ਪਏ

ਤਿੰਨੇ ਲੁਟੇਰਿਆਂ ਨੇ ਸੈਕਟਰ-79 ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ, ਸੈਕਟਰ-80 ਵੱਲ ਕਾਰ ਖੋਹ ਕੇ ਹੋਏ ਫਰਾਰ

ਐਸਐਸਪੀ ਕੁਲਦੀਪ ਚਾਹਲ, ਡੀਐਸਪੀ ਰਮਨਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬੁੱਧਵਾਰ ਦੇਰ ਰਾਤ ਇੱਕ ਕਾਰੋਬਾਰੀ ਨੌਜਵਾਨ ਨੂੰ ਸੁੰਨ ਸਾਨ ਸੜਕ ’ਤੇ ਰੇਹੜੀ ਤੋਂ ਅੰਡੇ ਖਾਣੇ ਮਹਿੰਗੇ ਪੈ ਗਏ। ਇਸ ਦੌਰਾਨ ਇੱਥੋਂ ਦੇ ਸੈਕਟਰ-79 ਵਿੱਚ ਤਿੰਨ ਲੁਟੇਰੇ ਗੰਨ ਪੁਆਇੰਟ ’ਤੇ ਉਸ ਕੋਲੋਂ ਸਵਿਫ਼ਟ ਡਿਜ਼ਾਈਡਰ ਕਾਰ ਖੋਹ ਕੇ ਫਰਾਰ ਹੋ ਗਏ। ਪੀੜਤ ਮੋਹਿਤ ਵਰਮਾ ਵਾਸੀ ਸੈਕਟਰ-104 ਵਿੱਚ ਤਾਜ ਟਾਵਰ ਵਿੱਚ ਰਹਿੰਦਾ ਹੈ। ਪੀੜਤ ਨੇ ਦੇਰ ਰਾਤ ਪੁਲੀਸ ਕੰਟਰੋਲ ਰੂਮ ’ਤੇ ਵਾਰਦਾਤ ਸਬੰਧੀ ਇਤਲਾਹ ਦਿੱਤੀ। ਇਸ ਤੋਂ ਬਾਅਦ ਪੁਲੀਸ ਵੱਲੋਂ ਸਾਰੇ ਥਾਣਿਆਂ ਵਿੱਚ ਵਾਇਰਲੈਸ ’ਤੇ ਵਾਰਦਾਤ ਹੋਣ ਸਬੰਧੀ ਸੁਨੇਹਾ ਲਾਇਆ ਅਤੇ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ।
ਉਧਰ, ਸੂਚਨਾ ਮਿਲਦੇ ਹੀ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ, ਡੀਐਸਪੀ (ਸਿਟੀ-2) ਰਮਨਦੀਪ ਸਿੰਘ ਅਤੇ ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਆਂਡਿਆਂ ਦੀ ਰੇਹੜੀ ਲਗਾਉਣ ਤੋਂ ਵੀ ਪੁੱਛਗਿੱਛ ਕੀਤੀ। ਜਿੱਥੇ ਇਹ ਵਾਰਦਾਤ ਹੋਈ ਉੱਥੇ ਸੜਕ ’ਤੇ ਸਟਰੀਟ ਲਾਈਟਾਂ ਤਾਂ ਲੱਗੀਆਂ ਹੋਈਆਂ ਸਨ ਪ੍ਰੰਤੂ ਕੋਈ ਲਾਈਟ ਨਾ ਜਗਣ ਕਾਰਨ ਸੜਕ ’ਤੇ ਸੰਘਣਾ ਹਨੇਰਾ ਸੀ।
ਪੀੜਤ ਮੋਹਿਤ ਵਰਮਾ ਨੇ ਦੱਸਿਆ ਕਿ ਉਹ ਬਿਜ਼ਨਸਮੈਨ ਹੈ ਅਤੇ ਅੱਜ ਚੰਡੀਗੜ੍ਹ ਗਿਆ ਸੀ ਅਤੇ ਦੇਰ ਰਾਤ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਉਹ ਰਸਤੇ ਵਿੱਚ ਮੁਹਾਲੀ ਦੇ ਸੈਕਟਰ-79 ਦੀ ਸੜਕ ’ਤੇ ਇੱਕ ਰੇਹੜੀ ’ਤੇ ਰੁਕ ਗਿਆ ਅਤੇ ਰੇਹੜੀ ਵਾਲੇ ਤੋਂ ਆਂਡਿਆਂ ਦੀ ਟਰੇਅ ਮੰਗੀ ਲੇਕਿਨ ਸੁੱਕੇ ਆਂਡੇ ਨਾ ਹੋਣ ਕਾਰਨ ਉਹ ਬਰਤਨ ਵਿੱਚ ਉੱਬਲੇ ਹੋਏ ਆਂਡੇ ਖਾਣ ਲੱਗ ਪਿਆ। ਆਂਡੇ ਖਾਣ ਮਗਰੋਂ ਜਿਵੇਂ ਹੀ ਉਹ ਆਪਣੀ ਕਾਰ ਵਿੱਚ ਬੈਠਾ ਤਾਂ ਏਨੇ ਉਸ ਕੋਲ ਸਿਰ ਤੋਂ ਮੋਨੇ ਤਿੰਨ ਨੌਜਵਾਨ ਅਤੇ ਉਸ ਕੋਲੋਂ ਮੋਬਾਈਲ ਮੰਗਿਆ। ਉਸ ਨੇ ਸ਼ੱਕ ਹੋਣ ’ਤੇ ਮੋਬਾਈਲ ਦੇਣ ਤੋਂ ਮਨਾਂ ਕਰ ਦਿੱਤਾ। ਇਸ ਦੌਰਾਨ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਕਾਰ ’ਚੋਂ ਥੱਲੇ ਲਾਹ ਦਿੱਤਾ ਅਤੇ ਉਸ ਦੀ ਕਾਰ ਖੋਹ ਕੇ ਸੈਕਟਰ-80 ਵੱਲ ਫਰਾਰ ਹੋ ਗਏ।
ਇਸ ਮੌਕੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ ਪੁਲੀਸ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਸਾਰੇ ਐਂਟਰੀ ਪੁਆਇੰਟਾਂ ’ਤੇ ਸਪੈਸ਼ਲ ਨਾਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਨ ਲਈ ਆਖਿਆ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …