nabaz-e-punjab.com

ਸਵਾਈਨ ਫਲੂ: ਸੈਕਟਰ 45, ਚੰਡੀਗੜ੍ਹ ਦੇ ਵਸਨੀਕ ਦੀ ਫੋਰਟਿਸ ਹਸਪਤਾਲ ਵਿੱਚ ਮੌਤ

ਹਰਬੰਸ ਸਿੰਘ ਬਾਗੜੀ ਸਮੇਤ ਹੋਰ ਮੁਲਾਜ਼ਮ ਆਗੂਆਂ ਤੇ ਸਾਬਕਾ ਆਗੂਆਂ ਨੇ ਵਿਛੜੇ ਸਾਥੀ ਦੀ ਮੌਤ ’ਤੇ ਪ੍ਰਗਟਾਇਆ ਦੁੱਖ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਸਥਾਨਕ ਫੇਜ਼-8 ਵਿੱਚ ਸਥਿਤ ਅੰਤਰਰਾਸ਼ਟਰੀ ਫੋਰਟਿਸ ਹਸਪਤਾਲ ਵਿੱਚ ਸਵੇਰੇ ਸਵਾਈਨ ਫਲੂ ਦੀ ਬਿਮਾਰੀ ਤੋਂ ਪੀੜਤ ਹਰਪਾਲ ਸਿੰਘ ਬਾਠ ਦੀ ਮੌਤ ਹੋ ਗਈ। ਸ੍ਰੀ ਬਾਠ ਸੈਕਟਰ 45, ਚੰਡੀਗੜ੍ਹ ਦੇ ਵਸਨੀਕ ਸਨ। ਉਹਨਾਂ ਨੂੰ ਪਿਛਲੇ ਹਫ਼ਤੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸਹਾਇਕ ਸਕੱਤਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਨੂੰ ਪਿਛਲੇ ਚਾਰ ਦਿਨਾਂ ਤੋਂ ਵੈਂਟੀਲੇਟਰ ’ਤੇ ਰੱਖਿਆ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਵੀ ਫੇਜ਼-6 ਦੇ ਮੈਕਸ ਹਸਪਤਾਲ ਵਿੱਚ ਸਵਾਈਨ ਫਲੂ ਕਾਰਨ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਉਹ ਮਰੀਜ਼ ਕੋਟਾ ਤੋਂ ਇੱਥੇ ਇਲਾਜ ਲਈ ਆਇਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਹਾਲਾਂਕਿ ਸਰਕਾਰ ਦੇ ਅੰਕੜਿਆਂ ਵਿੱਚ ਹੁਣ ਤੱਕ ਜ਼ਿਲ੍ਹੇ ਵਿੱਚ ਸਵਾਈਨ ਫਲੂ ਕਾਰਨ ਕੋਈ ਮੌਤ ਦਰਜ ਨਹੀਂ ਕੀਤੀ ਗਈ ਹੈ। ਇਸਦਾ ਕਾਰਨ ਇਹ ਹੈ ਕਿ ਇਸ ਬਿਮਾਰੀ ਕਾਰਨ ਸ਼ਹਿਰ ਦੇ ਹਸਪਤਾਲਾਂ ਵਿੱਚ ਮੌਤ ਦਾ ਸ਼ਿਕਾਰ ਹੋਏ ਇਹ ਦੋਵੇੱ ਮਰੀਜ ਹੋਰਨਾਂ ਸ਼ਹਿਰਾਂ ਦੇ ਵਸਨੀਕ ਸੀ ਅਤੇ ਉਹਨਾਂ ਨੂੰ ਬਿਮਾਰੀ ਹੋਣ ਤੋਂ ਬਾਅਦ ਹੀ ਇਹਨਾਂ ਹਸਪਤਾਲਾਂ ਵਿੱਚ ਲਿਆਂਦਾ ਗਿਆ ਸੀ ਅਤੇ ਸਰਕਾਰ ਦੇ ਅੰਕੜਿਆਂ ਵਿੱਚ ਉਹ ਉਹਨਾਂ ਥਾਵਾਂ ਦੇ ਰਿਕਾਰਡ ਵਿੱਚ ਦਰਜ ਕੀਤੇ ਜਾਣਗੇ। ਜਿੱਥੋੱ ਦੇ ਉਹ ਵਸਨੀਕ ਸਨ।
ਸਿਵਲ ਸਰਜਨ ਐਸ ਏ ਐਸ ਨਗਰ ਡਾ. ਰੀਟਾ ਭਾਰਦਵਾਜ ਅਨੁਸਾਰ ਹੁਣ ਤੱਕ ਐਸ ਏ ਐਸ ਨਗਰ ਜਿਲ੍ਹੇ ਵਿੱਚ ਸਵਾਈਨ ਫਲੂ ਦੇ ਕੁੱਲ 13 ਮਾਮਲੇ ਸਾਹਮਣੇ ਆਏ ਹਨ ਅਤੇ ਇਹਨਾਂ ਸਾਰੇ ਮਰੀਜ਼ਾਂ ਦਾ ਸਫਲਤਾ ਪੂਰਵਕ ਇਲਾਜ ਕੀਤਾ ਜਾ ਚੁਕਿਆ ਹੈ ਅਤੇ ਇਸ ਸਮੇਂ ਜ਼ਿਲ੍ਹੇ ਵਿੱਚ ਸਵਾਈਨ ਫਲੂ ਦਾ ਕੋਈ ਵੀ ਮਰੀਜ ਦਾਖ਼ਲ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਦੇ ਕਿਸੇ ਵਸਨੀਕ ਦੀ ਸਵਾਈਨ ਫਲੂ ਕਾਰਨ ਮੌਤ ਨਹੀਂ ਹੋਈ ਹੈ।
ਇਸ ਦੌਰਾਨ ਹਰਪਾਲ ਸਿੰਘ ਬਾਠ ਦਾ ਅੱਜ ਚੰਡੀਗੜ੍ਹ ਦੇ ਸੈਕਟਰ 25 ਵਿੱਚ ਅੰਤਮ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਪੰਜਾਬ ਸਕੂਲ ਬੋਰਡ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ, ਬੋਰਡ ਦੇ ਡਿਪਟੀ ਸਕੱਤਰ ਗੁਰਮੀਤ ਸਿੰਘ ਰੰਧਾਵਾ, ਸਾਬਕਾ ਕੰਟਰੋਲਰ ਜਰਨੈਲ ਸਿੰਘ, ਬੋਰਡ ਦੀ ਜਥੇਬੰਦੀ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ, ਸਾਬਕਾ ਪ੍ਰਧਾਨ ਹਰਬੰਸ ਸਿੰਘ ਬਾਗੜੀ, ਗੁਰਦੀਪ ਸਿੰਘ ਢਿੱਲੋਂ, ਗੁਰਜੀਤ ਸਿੰਘ, ਕੰਵਰ ਸਿੰਘ ਗਿੱਲ, ਪ੍ਰਭਜੀਤ ਸਿੰਘ ਬੋਪਾਰਾਏ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੋਰਡ ਦੇ ਸਾਬਕਾ ਅਤੇ ਮੌਜੂਦਾ ਅਧਿਕਾਰੀਆਂ ਅਤੇ ਕਰਮਚਾਰੀਆਂ, ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਅੰਤਮ ਵਿਦਾਇਗੀ ਦਿਤੀ। ਇਸ ਦੌਰਾਨ ਬੋਰਡ ਦੀ ਜਥੇਬੰਦੀ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਕਲੇਰ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਨੇ ਸ੍ਰੀ ਬਾਠ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …