nabaz-e-punjab.com

ਐਸਵਾਈਐਲ: ਸਥਿਤੀ ਨੂੰ ਸੰਭਾਲਣ ਲਈ ਹਥਿਆਰਬੰਦ ਦਸਤਿਆਂ ਦੀ ਤਾਇਨਾਤੀ ਕਰੇ ਕੇਂਦਰ ਸਰਕਾਰ: ਕੈਪਟਨ ਅਮਰਿੰਦਰ

ਪੰਜਾਬ ਦੀ ਸਰਹੱਦ ਦੇ ਉਲੰਘਣ ਨੂੰ ਰੋਕਣ ਲਈ ਅਭੈ ਚੋਟਾਲਾ ਤੇ ਹੋਰ ਇਨੈਲੋ ਆਗੂਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਫਰਵਰੀ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨੈਲੋ ਵੱਲੋਂ ਖੁੱਲ੍ਹੇਆਮ ਕਾਨੂੰਨ ਨੂੰ ਲਲਕਾਰਨ ਤੇ ਖੂਫੀਆ ਤੰਤਰ ਦੀ ਐਸ.ਵਾਈ.ਐਲ ਮੁੱਦੇ ’ਤੇ ਅੱਤਵਾਦ ਦੇ ਮੁੜ ਖੜ੍ਹਾ ਹੋਣ ਦੇ ਖਤਰੇ ਸਬੰਧੀ ਰਿਪੋਰਟਾਂ ਦੇ ਮੱਦੇਨਜ਼ਰ 23 ਫਰਵਰੀ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਣ ਵਾਸਤੇ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਦਿਨ ਚੌਟਾਲਾ ਦੀ ਪਾਰਟੀ ਨੇ ਵਿਵਾਦਿਤ ਨਹਿਰ ਨੂੰ ਪੁੱਟਣ ਲਈ ਜਬਰਦਸਤੀ ਪੰਜਾਬ ਅੰਦਰ ਵੜਨ ਦੀ ਯੋਜਨਾ ਬਣਾਈ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਖੁਦ ਵਾਰ ਵਾਰ ਚੇਤਾਵਨੀ ਦਿੰਦੇ ਰਹੇ ਹਨ ਕਿ ਐਸ.ਵਾਈ.ਐਲ ਮੁੱਦੇ ਨਾਲ ਪੰਜਾਬ ’ਚ ਮੁੜ ਅੱਤਵਾਦ ਫੈਲ੍ਹਣ ਦੀ ਸ਼ੰਕਾ ਹੈ। ਇਸ ਲੜੀ ਹੇਠ, ਖੂਫੀਆ ਤੰਤਰ ਦੀਆਂ ਰਿਪੋਰਟਾਂ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਸਮਰਥਨ ਕਰ ਰਹੀਆਂ ਹਨ, ਜਿਹੜੀਆਂ ਹਾਲਾਤ ਹੱਥੋਂ ਨਿਕਲਣ ਤੋਂ ਪਹਿਲਾਂ ਇਨੈਲੋ ਤੇ ਇਸਦੇ ਆਗੂਆਂ ਉਪਰ ਕਾਰਵਾਈ ਦੀ ਲੋੜ ਨੂੰ ਮਜ਼ਬੂਤ ਬਣਾ ਦਿੰਦੀਆਂ ਹਨ।
ਇਸ ਲੜੀ ਹੇਠ, ਉਨ੍ਹਾਂ ਨੇ ਹਾਲਾਤਾਂ ਨੂੰ ਕੰਟਰੋਲ ਕਰਨ ਵਾਸਤੇ ਸੁਰੱਖਿਆ ਵਜੋਂ ਕਦਮ ਚੁੱਕਣ ਤਹਿਤ ਇਨੈਲੋ ਆਗੂ ਅਭੈ ਚੋਟਾਲਾ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਪਾਰਟੀ ਸੁਪਰੀਮੋ ਓਮ ਪ੍ਰਕਾਸ਼ ਚੋਟਾਲਾ ਦੀ ਪੇਰੋਲ ਰੱਦ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਹਾਲਾਤਾਂ ਨੂੰ ਗੰਭੀਰ ਸਥਿਤੀ ’ਚ ਪਹੁੰਚਾ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਕਤ ਮੁੱਦੇ ’ਤੇ ਅਭੈ ਦਾ ਅੜਨਾ, ਅਤੇ ਇਨ੍ਹਾਂ ਵੱਲੋਂ ਫੌਜ਼ ਸੱਦੇ ਜਾਣ ਦੇ ਬਾਵਜੂਦ ਐਸ.ਵਾਈ.ਐਲ ਉਪਰ ਅੱਗੇ ਵੱਧਣ ਦੀ ਧਮਕੀ, ਸੁਰੱਖਿਆ ਦੇ ਨਜ਼ਰੀਏ ਨਾਲ ਇਨ੍ਹਾਂ ਨੂੰ ਹਿਰਾਸਤ ’ਚ ਲਏ ਜਾਣ ਲਈ ਕਾਫੀ ਹੈ। ਉਨ੍ਹਾਂ ਕਿਹਾ ਕਿ ਇਨੈਲੋ ਵੱਲੋਂ ਧਮਕੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਤੁਰੰਤ ਵੱਡੇ ਪੱਧਰ ’ਤੇ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕਰਨ ਸਬੰਧੀ ਆਦੇਸ਼ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਭੈ ਚੋਟਾਲਾ ਵੱਲੋਂ ਲਲਕਾਰਨ ਤੇ ਭੜਕਾਊ ਬਿਆਨ ਜ਼ਾਰੀ ਕਰਨ ਦਾ, ਪੰਜਾਬ ਦੀ ਸ਼ਾਂਤੀ ਉਪਰ ਲੰਬੇ ਵਕਤ ਤੱਕ ਅਸਰ ਪੈ ਸਕਦਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਕ ਸਰਹੱਦੀ ਸੂਬਾ ਹੋਣ ਵਜੋਂ ਮੌਜ਼ੂਦਾ ਪਰਿਵਰਤਨਸ਼ੀਲ ਹਾਲਾਤਾਂ ਨਾਲ ਨਿਪਟਣ ਲਈ ਪੰਜਾਬ ਨੂੰ ਉਸਦੇ ਬਲਬੂਤੇ ’ਤੇ ਨਹੀਂ ਛੱਡਿਆ ਜਾ ਸਕਦਾ ਹੈ, ਅਤੇ ਖਾਸ ਕਰਕੇ ਉਦੋਂ, ਜਦੋਂ ਸੂਬੇ ਅੰਦਰ ਚੋਣਾਂ ਹੋ ਚੁੱਕੀਆਂ ਹਨ ਤੇ ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਪ੍ਰਦੇਸ਼ ਦੇ ਹਿੱਤਾਂ ਦੀ ਰਾਖੀ ਵਾਸਤੇ ਕੋਈ ਵੀ ਸਰਕਾਰ ਸ਼ਾਸਨ ’ਚ ਨਹੀਂ ਹੈ। ਜਿਸ ’ਤੇ, ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਬਾਦਲਾਂ ਨੇ ਚੋਣਾਂ ’ਚ ਤੈਅ ਹਾਰ ਕਾਰਨ ਆਪਣੀ ਜ਼ਿੰਮੇਵਾਰੀ ਨੂੰ ਤਿਆਗ ਦਿੱਤਾ ਹੈ ਅਤੇ ਅਜਿਹੇ ਹਾਲਾਤਾਂ ’ਚ ਪੰਜਾਬ ਅੰਦਰ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਲਈ ਕੇਂਦਰ ਸਰਕਾਰ ਦੀ ਦਖਲ ਲੋੜੀਂਦੀ ਹੋ ਚੱਲੀ ਹੈ। ਸੂਬਾ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਪੰਜਾਬ ਦੇ ਬੁਰੇ ਹਾਲਾਤਾਂ ਨੂੰ ਹੋਰ ਬਿਗੜਨ ਤੋਂ ਰੋਕਣ ਵਾਸਤੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਬਗੈਰ ਦੇਰੀ ਵਿਚਕਾਰਤਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਪੰਜਾਬ ਦੇ ਹਾਲਾਤ ਨਾਜ਼ੁਕ ਰਹੇ ਸਨ, ਅਤੇ ਵੋਟਿੰਗ ਤੋਂ ਸਿਰਫ ਕੁਝ ਦਿਨ ਪਹਿਲਾਂ ਸੂਬੇ ਨੂੰ ਇਕ ਅੱਤਵਾਦੀ ਬੰਬ ਧਮਾਕੇ ਦਾ ਸਾਹਮਣਾ ਕਰਨਾ ਪਿਆ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸਲਿਅਤ ’ਚ ਪੰਜਾਬ ਬਾਰੂਦ ਉਪਰ ਬੈਠਾ ਹੈ, ਜਿਸ ਬਾਰੇ ਖੂਫੀਆ ਰਿਪੋਰਟਾਂ ਦਾ ਸੁਝਾਅ ਹੈ ਕਿ ਸਲੀਪਰ ਅੱਤਵਾਦੀ ਸੈੱਲ ਇਕ ਵਾਰ ਫਿਰ ਤੋਂ ਆਪਣੇ ਸਿਰ ਚੁੱਕਣ ਲਈ ਤਿਆਰ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਾਲਾਤਾਂ ਨੂੰ ਅਜਿਹੇ ਹੀ ਬਣੇ ਰਹਿਣ ਦਿੱਤਾ ਗਿਆ, ਤਾਂ ਇਹ ਅੱਤਵਾਦੀ ਸੰਗਠਨ ਆਪਣੇ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਂਦਿਆਂ ਖਰਾਬ ਹਾਲਾਤਾਂ ਦਾ ਫਾਇਦਾ ਚੁੱਕ ਸਕਦੇ ਹਨ।
ਇਸੇ ਤਰ੍ਹਾਂ, ਅੰਬਾਲਾ ਵਿੱਚ ਸ਼ੱਕੀ ਇਨੈਲੋ ਵਰਕਰਾਂ ਵੱਲੋਂ ਟੋਹੇ ਪੁੱਟਣ ਦੀਆਂ ਖ਼ਬਰਾਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਜਿਥੋਂ ਇਨ੍ਹਾਂ ਦੀ ਪਾਰਟੀ ਨੇ ਨਿਕਲਣ ਦੀ ਯੋਜਨਾ ਬਣਾਈ ਹੈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਹਰਿਆਣਾ ਸਰਕਾਰ ਖਤਰੇ ਨੂੰ ਸ਼ੁਰੂਆਤ ’ਚ ਹੀ ਦਬਾਉਣ ਪ੍ਰਤੀ ਗੰਭੀਰ ਨਹੀਂ ਹੈ। ਜਿਸ ’ਤੇ, ਉਨ੍ਹਾਂ ਨੇ ਕਿਹਾ ਕਿ ਇਨੈਲੋ ਅਗਵਾਈ ਨੂੰ ਰੋਕਣ ਵਾਸਤੇ ਸੁਰੱਖਿਆ ਦੇ ਨਜ਼ਰੀਏ ਨਾਲ ਸਿਰਫ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਹੀ ਪੰਜਾਬ ਦੀਆਂ ਸਰਹੱਦਾਂ ਦਾ ਉਲੰਘਣ ਕਰਨ ਸਬੰਧੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰ ਸਕਦੀ ਹੈ।
ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਵੱਲੋਂ ਮਾਮਲੇ ’ਚ ਕਾਰਵਾਈ ਨਾ ਕਰਦਿਆਂ, ਸੁਰੱਖਿਆ ਦੇ ਲਹਿਜੇ ਨਾਲ ਕਦਮ ਚੁੱਕਣ ਵਿੱਚ ਅਸਫਲ ਰਹਿਣਾ, ਨਾ ਸਿਰਫ ਪੰਜਾਬ ਨੂੰ ਮੁੜ ਤੋਂ ਅੱਤਵਾਦ ਦੇ ਕਾਲੇ ਦਿਨਾਂ ’ਚ ਧਕੇਲੇਗਾ, ਸਗੋਂ ਦੇਸ਼ ਲਈ ਇਸਦੇ ਖਤਰਨਾਕ ਨਤੀਜ਼ੇ ਨਿਕਲ ਸਕਦੇ ਹਨ, ਜਿਹੜਾ ਬੀਤੇ ਦਹਾਕਿਆਂ ਤੋਂ ਸਰਹੱਦ ਪਾਰ ਦੇ ਅੱਤਵਾਦ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਕਾਰਨ ਪੰਜਾਬ ਹਜ਼ਾਰਾਂ ਮਾਸੂਮ ਜਾਨਾਂ ਖੋਹ ਚੁੱਕਾ ਹੈ। ਜਿਸ ’ਤੇ, ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਰੂਪ ’ਚ ਅੱਤਵਾਦ ਮੁੜ ਸਿਰ ਚੁੱਕੇਗਾ, ਇਸਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…