ਮੁਹਾਲੀ ਨੂੰ ਵਿਕਾਸ ਪੱਖੋਂ ਹੋਰ ਅੱਗੇ ਲੈ ਕੇ ਜਾਣਾ ਕਾਂਗਰਸ ਸਰਕਾਰ ਦੀ ਪਹਿਲੀ ਤਰਜ਼ੀਹ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਪੰਜਾਬ ਦੇ ਸਾਬਕਾ ਮੰਤਰੀ ਅਤੇ ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੇ ਬੁੱਧਵਾਰ ਨੂੰ ਗੁਰੂ ਤੇਗ ਬਹਾਦਰ ਕੰਪਲੈਕਸ, ਸੈਕਟਰ 70 ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁਹਾਲੀ ਵਿੱਚ ਵਿਕਾਸ ਨੂੰ ਹੋਰ ਵੀ ਅੱਗੇ ਲੈ ਕੇ ਜਾਣਾ ਹੈ। ਮੁਹਾਲੀ ਤੇਜੀ ਨਾਲ ਤਰੱਕੀ ਕਰਦਾ ਹੋਇਆ ਸ਼ਹਿਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਮੁਹਾਲੀ ਇਸੇ ਤਰ੍ਹਾਂ ਤੇਜੀ ਨਾਲ ਤਰੱਕੀ ਕਰਦਾ ਰਹੇਗਾ। ਸਿੱਧੂ ਨੇ ਅੱਗੇ ਕਿਹਾ, ਅਸੀਂ ਜਿਹੜੇ ਵਾਅਦੇ ਕੀਤੇ ਉਨ੍ਹਾਂ ਨੂੰ ਪੂਰਾ ਕੀਤਾ। ਪਿਛਲੇ ਸਾਲਾਂ ਵਿੱਚ ਅਸੀਂ ਕਈ ਕੰਮ ਕਰਵਾਉਣ ਵਿੱਚ ਕਾਮਯਾਬ ਰਹੇ ਪਰ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ, ਜਿਸਦੇ ਲਈ ਸਾਨੂੰ ਫਿਰ ਤੋਂ ਤੁਹਾਡਾ ਸਪੋਰਟ ਅਤੇ ਸਾਥ ਚਾਹੀਦਾ ਹੈ।
ਬਾਲਮੀਕ ਕਲੋਨੀ ਫੇਜ਼-6 ਵਿੱਚ ਚੋਣ ਸਭਾ ‘ਚ ਉਨ੍ਹਾਂ ਨੇ ਲੋਕਾਂ ਨੂੰ ਮੋਹਾਲੀ ਦੇ ਵਿਕਾਸ ਦੇ ਲਈ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਜਗਤਪੁਰਾ ਦੀ ਗੁਰੂ ਨਾਨਕ ਕਲੋਨੀ ‘ਚ ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਗਰੀਬ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ ਦੀ ਇੱਛਾ ਅਤੇ ਏਜੰਡਾ ਸਿਰਫ ਕਾਂਗਰਸ ਦੇ ਕੋਲ ਹੈ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਮ ਆਦਮੀ ਦੀ ਭਲਾਈ ਦੇ ਲਈ ਕਈ ਕਦਮ ਚੁੱਕੇ ਹਨ, ਕੋਰੋਨਾ ਦੇ ਸਮੇਂ ਕਾਂਗਰਸ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਬਾਹਰੀ ਰਾਜ ਦੇ ਮਰੀਜ ਨੂੰ ਵੀ ਮੈਡੀਕਲ ਕੇਅਰ ਦੇਣ ਵਿੱਚ ਕੋਈ ਕੁਤਾਹੀ ਨਹੀਂ ਕੀਤੀ। ਅਸੀਂ ਲੋਕਾਂ ਨੂੰ ਰਾਸ਼ਨ ਆਦਿ ਪ੍ਰਦਾਨ ਕਰਨ ਲਈ ਵੀ ਹਰ ਉਪਾਅ ਕੀਤਾ। ਲੋਕਾਂ ਦੀ ਕੋਰੋਨਾ ਜਾਂਚ ਦੇ ਲਈ ਆਪਣੀਆਂ ਸਮਰੱਥਾਵਾਂ ਨੂੰ ਸਹੀ ਸਮੇਂ ’ਤੇ ਵਧਾਇਆ ਅਤੇ ਹਰ ਕਿਸੇ ਨੂੰ ਸਮੇਂ ਸਿਰ ਇਲਾਜ ਪ੍ਰਦਾਨ ਕੀਤਾ ਗਿਆ। ਪੰਜਾਬ ਸਰਕਾਰ ਦੇ ਕੋਰੋਨਾ ਨਾਲ ਨਜਿੱਠਣ ਦੇ ਉਪਾਅ ਦੀ ਭਾਰਤ ਸਰਕਾਰ ਨੇ ਵੀ ਸ਼ਲਾਘਾ ਕੀਤੀ, ਸੈਕਟਰ-79 ਦੀ ਚੋਣ ਬੈਠਕ ਵਿੱਚ ਉਨ੍ਹਾਂ ਨੇ ਮੁਹਾਲੀ ਵਿੱਚ ਵਿਕਾਸ ਦੀ ਉਸੇ ਗਤੀ ਨੂੰ ਬਣਾਈ ਰੱਖਣ ਦਾ ਵਿਸ਼ਵਾਸ ਦਵਾਇਆ, ਜਿਹੜਾ ਮੋਹਾਲੀ ਨੇ ਪਿਛਲੇ ਸਾਲਾਂ ਵਿੱਚ ਦੇਖਿਆ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …