ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਦੇ ਵਿਰਾਸਤ ਕਲੱਬ ਨੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਗਾਇਕ ਰਣਜੀਤ ਬਾਵਾ ਨੇ ਆਉਣ ਵਾਲੀ ਫਿਲਮ ‘ਭਲਵਾਨ ਸਿੰਘ’ ਦੇ ਗੀਤਾਂ ਉੱਤੇ ਵਿਦਿਆਰਥੀ ਝੂੰਮਣ ਲਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਦੇ ਆਧਾਰਿਤ ਕਲੱਬ ‘ਵਿਰਾਸਤ’ ਨੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਮੁੱਖ ਮਹਿਮਾਨ ਦੇ ਰੂਪ ‘ਚ ਪੰਜਾਬੀ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗਾਇਕ ਰਣਜੀਤ ਬਾਵਾ ਨੇ ਹਾਜ਼ਰੀ ਭਰੀ। ਇਸ ਮੁਕਾਬਲੇ ਦੌਰਾਨ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਦਮਦਾਰ ਪੇਸ਼ਕਾਰੀਆਂ ਦਿੱਤੀਆ। ਵਿਦਿਆਰਥੀਆਂ ਦੇ ਇਸ ਵੱਡੇ ਪੱਧਰ ਦੇ ਪ੍ਰਤਿਭਾ ਖੋਜ ਮੁਕਾਬਲੇ ਦੌਰਾਨ ਡਾਂਸ, ਭੰਗੜਾ, ਗੱਤਕਾ, ਮਾਈਕਲਚਰ, ਮੈਜਿਕ ਟਰਿੱਕ, ਗਾਇਕੀ ਅਤੇ ਕੁਇਜ਼ ਆਦਿ ਆਇਟਮਾਂ ਪੇਸ਼ ਕੀਤੀਆਂ ਗਈਆਂ।
ਪਹਿਲੇ ਦੌਰ ਦੀਆਂ ਪੇਸ਼ਕਾਰੀਆਂ ਤੋਂ ਬਾਅਦ ਜੱਜਮੈਂਟ ਪੈਨਲ ਵੱਲੋਂ 25 ਐਂਟਰੀਆਂ ਦੀ ਚੋਣ ਕੀਤੀ ਗਈ। ਅੰਤਿਮ ਦੌਰ ਲਈ ਸ਼ਾਰਟ ਲਿਸਟ ਇਨ੍ਹਾਂ 25 ਪ੍ਰਤੀਭਾਗੀਆਂ ਨੇ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਪੈਨਲ ਦੇ ਸਾਹਮਣੇ ਆਪਣੀਆਂ ਆਇਟਮਾਂ ਦੀ ਪੇਸ਼ਕਾਰੀ ਕੀਤੀ। ਜੱਜਮੈਂਟ ਪੈਨਲ ਨੇ ਆਪਣੇ ਫਾਈਨਲ ਰਿਪੋਰਟ ਕਾਰਡ ਵਿੱਚ ਅਰਜੁਨ, ਸਵਪਨਿਲ, ਰਾਹੁਲ, ਹਰਸ਼ਿਤ ਸੋਨਿਲ ਆਧਾਰਿਤ ਫਿਰਦੋਸਾ ਬੈਂਡ ਦੀ ਕਾਰਗੁਜ਼ਾਰੀ ਨੂੰ ਪਹਿਲਾ ਸਥਾਨ ਦਿੱਤਾ।
ਦੂਜੇ ਸਥਾਨ ‘ਤੇ ਖਾਲਸਾ ਜੰਕਸ਼ਨ ਦੇ ਰਵਿੰਦਰ ਸਿੰਘ, ਰਤਨ ਦੀ ਟੀਮ ਦਾ ਭੰਗੜਾ ਰਿਹਾ ਅਤੇ ਇਸੇ ਤਰ੍ਹਾਂ ਤੀਸਰਾ ਸਥਾਨ ਰਿਵਾਇਤ ਬੈਂਡ ਨੇ ਪ੍ਰਾਪਤ ਕੀਤਾ ਜਿਸ ਦੇ ਮੈਂਬਰਾਂ ਅਦਿੱਤਿਆ, ਕੁਨਾਲ ਅਤੇ ਨਥਿਨ ਨੇ ਗਾਇਕੀ ਵਿੱਚ ਪ੍ਰਾਪਤ ਕੀਤਾ। ਪਹਿਲੇ ਤਿੰਨੇ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਵਿਸ਼ੇਸ਼ ਟਰਾਫੀਆਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਸੀਜੀਸੀ ਲਾਂਡਰਾਂ ਦੇ ਵਿਦਿਆਰਥੀ ਕਲੱਬ ਵਿਰਾਸਤ ਵੱਲੋਂ ਕਰਵਾਏ ਟੇਲੈਂਟ ਹੰਟ ਦੌਰਾਨ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਪੁੱਜੇ ਪ੍ਰਸਿੱਧ ਪੰਜਾਬੀ ਗਾਇਕ ਤੇ ਅਭਿਨੇਤਾ ਰਣਜੀਤ ਬਾਵਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਭਲਵਾਨ ਸਿੰਘ‘ ਦੀ ਪ੍ਰਮੋਸ਼ਨ ਕਰਦਿਆਂ ਫਿਲਮ ਵਿਚਲੇ ਗਾਣਿਆਂ ਤੋਂ ਇਲਾਵਾ ਆਪਣੇ ਹਿੱਟ ਗੀਤ ਗਾ ਕੇ ਕਾਲਜ ਕੈਂਪਸ ਦੇ ਵਾਤਾਵਰਣ ਸੰਗੀਤਮਈ ਬਣਾ ਦਿੱਤਾ। ਇਸ ਮੌਕੇ ਬਾਵਾ ਨੇ ਟੇਲੈਂਟ ਹੰਟ ਮੁਕਾਬਲੇ ਦੇ ਜੇਤੂਆਂ ਨੂੰ ਵਧਾਈ ਦਿੰਦਿਆਂ ਸੀਜੀਸੀ ਲਾਂਡਰਾਂ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਜਾਂਦੇ ਵਿਸ਼ੇਸ਼ ਸਨਮਾਨ ਲਈ ਧਨਵਾਦ ਕੀਤਾ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…