nabaz-e-punjab.com

ਤਰਕਸ਼ੀਲ ਸੁਸਾਇਟੀ ਨੇ ਪਿੰਡ ਸਹੌੜਾ ਵਿੱਚ ਲੋਕਾਂ ਨੂੰ ਵਹਿਮਾਂ ਭਰਮਾਂ ਬਾਰੇ ਜਾਗਰੂਕ ਕੀਤਾ

ਤਰਕਸ਼ੀਲ ਸੁਸਾਇਟੀ ਨੇ ਪਿੰਡ ਸਹੌੜਾ ਵਿੱਚ ‘ਤਰਕ ਅਪਣਾਓ-ਅੰਧ ਵਿਸ਼ਵਾਸ਼ ਭਜਾਓ’ ਸਮਾਗਮ ਕਰਵਾਇਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 23 ਜੁਲਾਈ:
ਤਰਕਸ਼ੀਲਾਂ ਨੇ ਪਿਛਲੇ ਤੀਹ ਸਾਲਾਂ ਦੌਰਾਨ ਮਾਨਸਿਕ ਰੋਗਾਂ ਦੇ ਕਈ ਕੇਸ ਹੱਲ ਕਰਕੇ ਸਾਬਤ ਕੀਤਾ ਕਿ ਭੂਤ-ਪ੍ਰੇਤਾਂ, ਜਿੰਨਾਂ-ਚੁੜੇਲਾਂ, ਆਤਮਾਵਾਂ ਆਦਿ ਦੀ ਕੋਈ ਹੋਂਦ ਨਹੀਂ ਹੁੰਦੀ। ਕਿਸੇ ਨੂੰ ਦੰਦਲ-ਦੌਰਾ ਪੈਣਾ, ਅਖੌਤੀ ਪੀਰ ਜਾਂ ਮਾਤਾ ਦੇ ਨਾਂ ਉੱਤੇ ਖੇਡਣਾ, ਸਿਰ ਘੁੰਮਾਉਣਾ ਆਦਿ ਪਿੱਛੇ ਕੋਈ ਨਾ ਕੋਈ ਮਾਨਸਿਕ ਜਾਂ ਸਰੀਰਕ ਵਿਕਾਰ ਹੁੰਦਾ ਹੈ, ਇਹ ਵਿਚਾਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਪਿੰਡ ਸਹੌੜਾਂ ਵਿਖੇ ਕਰਵਾਏ ਗਏ ਪ੍ਰੋਗਰਾਮ ‘‘ਤਰਕ ਅਪਣਾਓ-ਅੰਧਵਿਸ਼ਵਾਸ ਭਜਾਓ’’ ਦੀ ਸੁਰੂਆਤ ਕਰਦਿਆਂ ਕੁਲਵਿੰਦਰ ਨਗਾਰੀ ਨੇ ਪ੍ਰਗਟ ਕੀਤੇ।
ਇਸ ਮੌਕੇ ਤਰਕਸ਼ੀਲ਼ਾਂ ਨਾਲ਼ ਪਿੰਡ ਵਾਸੀਆਂ ਦੀ ਜਾਣ-ਪਛਾਣ ਕਰਾਉਂਦਿਆਂ ਮਾਸਟਰ ਜਰਨੈਲ ਸਹੌੜਾਂ ਨੇ ਦੱਸਿਆ ਕਿ ਅੱਜ ਇੱਕ ਖਾਸ ਸੋਚ ਦੇ ਲੋਕਾਂ ਵੱਲੋਂ ਇੱਕ ਵਿਸ਼ੇਸ਼ ਪ੍ਰਾਪੇਗੰਡਾ ਤਹਿਤ ਪੂਰੇ ਦੇਸ ਦੀ ਫਿਜ਼ਾ ਵਿੱਚ ਫਿਰਕੂ-ਜ਼ਹਿਰ ਘੋਲਣ ਦੇ ਯਤਨ ਕੀਤੇ ਜਾ ਰਹੇ ਹਨ ਇਸ ਮੁਸ਼ਕਿਲ ਸਮੇੱ ਵਿੱਚ ਤਰਕਸ਼ੀਲ਼ਾਂ ਵੱਲੋੱ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਸੁਜਾਨ ਬਡਾਲਾ ਨੇ ਆਪਣੇ ਬੈਗ ਵਿੱਚੋੱ ਧਾਗੇ-ਤਵੀਤਾਂ ਦਾ ਰੁੱਗ ਕੱਢ ਕੇ ਲੋਕਾਂ ਨੂੰ ਦਿਖਾਉਂਦਿਆ ਕਿਹਾ ਕਿ ਸਾਧਾਂ-ਤਾਂਤਰਿਕਾਂ ਵੱਲੋਂ ਦਿੱਤੇ ਜਾਂਦੇ ਧਾਗੇ-ਤਵੀਤ ਨੂੰ ਅਸੀਂ ਬਹੁਤ ਸਾਰੇ ਲੋਕਾਂ ਦੇ ਹੱਥਾਂ ਅਤੇ ਗਲ਼ਾਂ ਵਿੱਚੋੱ ਉਤਰਵਾਇਆ ਹੈ ਕਿਉੱਕਿ ਇਨ੍ਹਾਂ ਨਾਲ ਕੋਈ ਫਾਇਦਾ ਤਾਂ ਹੁੰਦਾ ਨਹੀਂ ਬਲਕਿ ਧਾਗੇ ਵਿੱਚ ਫਸੀ ਹੋਈ ਮੈਲ ਅਤੇ ਗੰਦਗੀ ਵਿੱਚ ਬੈਕਟੀਰੀਆ ਪਣਪਦਾ ਰਹਿੰਦਾ ਹੈ ਜਿਸ ਕਾਰਨ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਸ ਪ੍ਰੋਗਰਾਮ ਦੌਰਾਨ ਜ਼ੋਨਲ ਆਗੂ ਬਲਦੇਵ ਜਲਾਲ ਨੇ ਜਾਦੂ ਦੇ ਟਰਿੱਕ ਦਿਖਾ ਕੇ ਦੱਸਿਆ ਕਿ ਅਸੀ ਸਿਰਫ ਲੋਕਾਂ ਦੇ ਮਨੋਰੰਜਨ ਵਾਸਤੇ ਜਾਦੂ ਨਹੀਂ ਦਿਖਾਉੱਦੇ ਬਲਕਿ ਸਾਡਾ ਮੰਤਵ ਲੋਕਾਂ ਨੂੰ ਇਹ ਦੱਸਣਾ ਹੈ ਕਿ ਤਾਂਤਰਿਕਾਂ ਵੱਲੋਂ ਪ੍ਰਚਾਰਿਆ ਜਾਂਦਾ ‘ਕਾਲਾ-ਜਾਦੂ’ ਜਾਂ ‘ਕਾਲਾ-ਇਲਮ’ ਸਿਰਫ ਹੱਥ ਦੀ ਸਫਾਈ ਅਤੇ ਨਜ਼ਰ ਦਾ ਧੋਖਾ ਹੀ ਹੁੰਦਾ ਹੈ। ਸ੍ਰੀ ਜਲਾਲ ਨੇ ਜੋਤਿਸ਼ ਬਾਰੇ ਲੋਕ-ਮਨਾਂ ਵਿੱਚ ਪਏ ਭਰਮ-ਭੁਲੇਖੇ ਦੂਰ ਕਰਦਿਆਂ ਕਿਹਾ ਕਿ ਜੋਤਿਸ਼ ਦੇ ਨਾਂ ਉੱਤੇ ਅੱਜਕੱਲ ‘ਪੜ੍ਹੇ-ਲਿਖਿਆਂ’ ਦੀ ਵੀ ਵੱਡੇ ਪੱਧਰ ਉੱਤੇ ਛਿੱਲ ਲਾਹੀ ਜਾ ਰਹੀ ਹੈ। ਅਖੌਤੀ ਜੋਤਿਸ਼-ਵਿੱਦਿਆ, ਹੱਥ ਦੀਆਂ ਰੇਖਾਵਾਂ, ਗ੍ਰਹਿ-ਚਾਲ, ਗ੍ਰਹਿ-ਨਛੱਤਰ ਆਦਿ ਆਮ ਜਨਤਾ ਨੂੰ ਠੱਗਣ ਦਾ ਗੋਰਖਧੰਦਾ ਹੈ। ਜੋਤਿਸ਼ ਨੂੰ ਵਿਗਿਆਨਿਕ ਰੰਗਤ ਦੇਣ ਵਾਲਿ਼ਆਂ ਨੂੰ ਬਲਦੇਵ ਜਲਾਲ ਨੇ ਚੈਲਿੰਜ ਕੀਤਾ ਕਿ ਅਸੀਂ ਜੋਤਿਸ਼ੀਆਂ ਨੂੰ ਦਸ ਜਨਮ-ਪੱਤਰੀਆਂ ਬਣਾ ਕੇ ਦੇਵਾਂਗੇ ਜੇਕਰ ਕੋਈ ਜੋਤਿਸ਼ੀ ਉਨਾਂ ਜਨਮ-ਪੱਤਰੀਆਂ ਨੂੰ ਦੇਖ ਕੇ ਬਿਲਕੁਲ ਸਹੀ ਸਹੀ ਇਹ ਦੱਸ ਦੇਵੇ ਕਿ ਇਨਾਂ ਵਿੱਚੋਂ ਕਿਹੜੀ ਪੱਤਰੀ ਨਰ ਅਤੇ ਮਾਦਾ ਦੀ, ਕਿਹੜੀ ਵਿਆਹੇ ਅਤੇ ਅਣਵਿਆਹੇ ਦੀ, ਕਿਹੜੀ ਜਨਮ-ਪੱਤਰੀ ਵਾਲ਼ਾ ਜਿੰਦਾ ਹੈ ਅਤੇ ਕਿਹੜੀ ਵਾਲਾ ਮਰ ਚੁੱਕਿਆ ਹੈ ਤਾਂ ਤਰਕਸ਼ੀਲ ਸੁਸਾਇਟੀ ਵੱਲੋਂ ਉਸ ਨੂੰ ਪੰਜ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।
ਇਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਨੇ ਕਿਹਾ ਕਿ ਮਨੁੱਖੀ-ਬਰਾਬਰੀ ਦੇ ਜਿਸ ਸਮਾਜ ਦੀ ਸਿਰਜਣਾ ਦਾ ਟੀਚਾ ਤਰਕਸ਼ੀਲ ਸੁਸਾਇਟੀ ਲੈਕੇ ਚੱਲ ਰਹੀ ਹੈ ਉਹ ਲੋਕਾਂ ਦੀ ਭਰਵੀਂ ਸ਼ਮੂਲੀਅਤ ਬਿਨਾਂ ਸੰਭਵ ਨਹੀਂ। ਇਸ ਮੌਕੇ ਸੁਰਿੰਦਰ ਸਿੰਬਲਮਾਜਰਾ, ਗੁਰਮੀਤ ਸਹੌੜਾਂ, ਰਾਜੇਸ ਸਹੌੜਾਂ ਅਤੇ ਅਵਤਾਰ ਸਹੌੜਾਂ ਨੇ ‘ਪੁਸਤਕ-ਪ੍ਰਦਰਸਨੀ’ ਲਾ ਕੇ ਤਰਕਸ਼ੀਲ ਸਾਹਿਤ ਬੱਚਿਆਂ ਅਤੇ ਪਿੰਡ ਵਾਸੀਆਂ ਤੱਕ ਪੁੱਜਦਾ ਕੀਤਾ। ਇਸ ਮੌਕੇ ਡਾ. ਹਰਮਿੰਦਰ ਸਿੰਘ, ਦਵਿੰਦਰ ਸਿੰਘ ਪੰਚ, ਦਲੇਰ ਸਿੰਘ, ਵਿਜੇ ਕੁਮਾਰ ਅਤੇ ਲਾਲੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…