ਤਰਨਦੀਪ ਕੌਰ ਨੇ ਜੱਜ ਬਣ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ: ਰੰਗੀ

ਨਬਜ਼-ਏ-ਪੰਜਾਬ, ਮੁਹਾਲੀ, 13 ਅਕਤੂਬਰ:
ਮੁਹਾਲੀ ਦੇ ਫੇਜ਼-10 ਦੀ ਵਸਨੀਕ ਤਰਨਦੀਪ ਕੌਰ ਨੇ ਪਿਛਲੇ ਦਿਨੀ ਪੰਜਾਬ ਜੁਡੀਸਰੀ ਦੇ ਆਏ ਨਤੀਜਿਆਂ ਵਿੱਚ ਕਾਮਯਾਬੀ ਹਾਸਲ ਕਰਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਫੇਜ਼-10 ਦੇ ਕੌਂਸਲਰ ਨਰਪਿੰਦਰ ਸਿੰਘ ਰੰਗੀ ਨੇ ਤਰਨਦੀਪ ਕੌਰ ਦੇ ਘਰ ਪਹੁੰਚ ਕੇ ਇਸ ਹੋਣਹਾਰ ਧੀ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਤਰਨਦੀਪ ਕੌਰ ਦੀ ਮਾਂ ਸੁਰਿੰਦਰ ਕੌਰ (ਜੋ ਸਰਕਾਰੀ ਸੀਨੀਅਰ ਸਕੂਲ ਸੋਹਾਣਾ ਵਿੱਚ ਬਤੌਰ ਲਾਇਬ੍ਰੇਰੀਅਨ ਸੇਵਾ ਨਿਭਾਉਂਦੇ ਸਨ) ਵੱਲੋਂ ਉਸ ਦੀ ਪਰਵਰਿਸ਼ ਯੋਗ ਅਤੇ ਸੁਚੱਜੇ ਢੰਗ ਨਾਲ ਕੀਤੀ ਗਈ ਅਤੇ ਤਰਨਦੀਪ ਕੌਰ ਦਾ ਪਾਲਣ ਪੋਸ਼ਣ ਇਕ ਛੋਟੇ ਘਰ ਵਿੱਚ ਆਪਣੀ ਨਾਨੀ ਸੁਰਜੀਤ ਕੌਰ ਦੀ ਦੇਖ-ਰੇਖ ਵਿੱਚ ਹੋਇਆ। ਜਿਨ੍ਹਾਂ ਦਾ ਸੁਪਨਾ ਆਪਣੀ ਦੋਹਤੀ ਨੂੰ ਜੱਜ ਬਣਦੇ ਦੇਖਣਾ ਸੀ।
ਇਸ ਮੌਕੇ ਤਰਨਦੀਪ ਕੌਰ ਨੇ ਕਿਹਾ ਕਿ ਜਿਹੜੇ ਬੱਚੇ ਅੱਜ ਪੰਜਾਬ ਛੱਡ ਕੇ ਬਾਹਰ ਵਿਦੇਸ਼ਾਂ ਵਿੱਚ ਜਾ ਰਹੇ ਹਨ ਕਿ ਜੇਕਰ ਉਹ ਇੱਥੇ ਰਹਿ ਕੇ ਹੀ ਸਖ਼ਤ ਮਿਹਨਤ ਕਰਨ ਤਾਂ ਉਹ ਵੀ ਆਪਣੀ ਮੰਜ਼ਿਲ ’ਤੇ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਪੇ ਵੀ ਆਪਣੇ ਬੱਚਿਆਂ ਦੇ ਹੁਨਰ ਨੂੰ ਅਣਗੌਲਿਆਂ ਨਾ ਕਰਨ ਅਤੇ ਇੱਥੇ ਹੀ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਅਤੇ ਉਨ੍ਹਾਂ ਨੂੰ ਪੜ੍ਹਾਈ ਵਿੱਚ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਸਹਿਯੋਗ ਅਤੇ ਢਕਵਾਂ ਸਮਾਂ ਦੇਣ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…