ਤਰਨਤਾਰਨ ਦੀ ਲੜਕੀ ਨੇ ਬੈਂਕ ਮੈਨੇਜਰ ’ਤੇ ਲਗਾਏ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼

ਲੜਕੀ ਦੇ ਗਰਭਵਤੀ ਹੋਣ ਤੋਂ ਬਾਅਦ ਵਿਆਹ ਤੋਂ ਮੁਕਰਨ ਦਾ ਦੋਸ਼, ਬੈਂਕ ਮੈਨੇਜਰ ਨੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਤਰਨਤਾਰਨ (ਅੰਮ੍ਰਿਤਸਰ) ਦੀ ਦੀ ਵਸਨੀਕ ਇੱਕ ਲੜਕੀ ਨੇ ਪੰਚਕੂਲਾ ਸਥਿਤ ਆਂਧਰਾ ਬੈਂਕ ਦੇ ਮੈਨੇਜਰ ’ਤੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾਂ ਦੇ ਕੇ ਉਸ ਨਾਲ ਸਰੀਰਕ ਸਬੰਧ ਕਾਇਮ ਕਰਨ ਅਤੇ ਉਸਦੇ ਗਰਭਵਤੀ ਹੋਣ ਤੇ ਵਿਆਹ ਤੋਂ ਮੁਕਰਨ ਦਾ ਦੋਸ਼ ਲਗਾਉਂਦਿਆਂ ਇਲਜਾਮ ਲਗਾਇਆ ਕਿ ਇਸ ਮਾਮਲੇ ਵਿੱਚ ਉਸ ਵਲੋੱ ਜੀਰਕਪੁਰ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਤੇ ਕਾਰਵਾਈ ਨਾ ਹੋਣ ਕਾਰਨ ਉਹ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕੀ ਹੈ। ਪੀਤੜ ਲੜਕੀ ਨੇ ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਗਾਇਆ ਕਿ ਉਕਤ ਬੈਂਕ ਮੈਨੇਜਰ ਵੱਲੋਂ ਲਗਭਗ 6 ਮਹੀਨੇ ਤਕ ਉਸਦਾ ਯੌਨ ਸ਼ੋਸ਼ਣ ਕੀਤਾ ਗਿਆ ਅਤੇ ਹੁਣ ਜਦੋਂ ਉਹ ਗਰਭਵਤੀ ਹੋ ਗਈ ਹੈ ਤਾਂ ਉਹ ਉਸ ਨਾਲ ਵਿਆਹ ਕਰਨ ਤੋਂ ਇਨਕਾਰੀ ਹੈ। ਉਸਨੇ ਕਿਹਾ ਕਿ ਇਸ ਵਿਅਕਤੀ ਦੇ ਖਿਲਾਫ ਉਸ ਵਲੋੱ ਜੀਰਕਪੁਰ ਥਾਣੇ ਵਿੱਚ ਦਿੱਤੀ ਸ਼ਿਕਾਇਤ ਤੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸਨੇ ਦੱਸਿਆ ਕਿ ਹੁਣ ਉਸਨੇ ਇਸ ਸੰਬੰਧੀ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਪੀੜਤਾ ਨੇ ਦੱਸਿਆ ਕਿ ਉਹ ਤਰਨਤਾਰਨ (ਅੰਮ੍ਰਿਤਸਰ) ਦੀ ਰਹਿਣ ਵਾਲੀ ਹੈ ਅਤੇ ਉਸ ਨੇ ਵਿਦੇਸ਼ ਜਾਣ ਲਈ ਜਲੰਧਰ ਵਾਸੀ ਇਕ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਸੀ ਜਿਸ ਨੇ ਉਸ ਨੂੰ ਅਰਜੁਨ ਚੌਹਾਨ ਨਾਮ ਦੇ ਇਸ ਬੈਂਕ ਮੈਨੇਜਰ ਨਾਲ ਇਹ ਕਹਿ ਕੇ ਮਿਲਵਾਇਆ ਸੀ ਕਿ ਅਰਜੁਨ ਚੌਹਾਨ ਆਂਧਰਾ ਬੈਂਕ ਪੰਚਕੁਲਾ ਵਿੱਚ ਬ੍ਰਾਂਚ ਮੈਨੇਜਰ ਹੈ ਅਤੇ ਉਹ ਵਿਦੇਸ਼ ਜਾਣ ਲਈ ਉਸ ਦਾ ਐਜੂਕੇਸ਼ਨ ਲੋਨ ਕਰਵਾ ਦੇਵੇਗਾ। ਅਰਜੁਨ ਚੌਹਾਨ ਦੇ ਸੰਪਰਕ ਵਿੱਚ ਆਉਣ ਤੋੱ ਬਾਅਦ ਉਹ ਅਰਜੁਨ ਚੌਹਾਨ ਨੇ ਉਸ ਨੂੰ ਜ਼ੀਰਕਪੁਰ ਵਿੱਚ ਇਕੱਠੇ ਕੰਮ ਕਰਨ ਦਾ ਝਾਂਸਾ ਦਿੱਤਾ ਅਤੇ ਉਹ ਉਸਦੇ ਝਾਂਸੇ ਵਿੱਚ ਆ ਕੇ ਉਸ ਨਾਲ ਮੋਤੀਆ ਰਾਇਲ ਸਿਟੀ ਜੀਰਕਪੁਰ ਸਥਿਤ ਫਲੈਟ ਵਿੱਚ ਰਹਿਣ ਲੱਗੀ। ਇਸ ਦੌਰਾਨ ਅਰਜੁਨ ਨੇ ਉਸ ਤੇ ਭਰੋਸਾ ਬਣਾ ਲਿਆ ਅਤੇ ਉਸ ਨੂੰ ਵਿਆਹ ਕਰਨ ਦੀ ਗੱਲ ਕਹਿ ਕੇ ਉਸ ਨਾਲ 6 ਮਹੀਨੇ ਤਕ ਸ਼ਰੀਰਕ ਸੰਬੰਧ ਬਣਾਉੱਦਾ ਰਿਹਾ। ਉਸ ਨੇ ਦੱਸਿਆ ਕਿ ਅਰਜੁਨ ਦੀ ਪਹਿਲਾਂ ਮੰਗਣੀ ਹੋ ਚੁੱਕੀ ਸੀ ਪਰ ਉਸ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਪਹਿਲੀ ਮੰਗੇਤਰ ਨਾਲ ਮੰਗਣੀ ਤੋੜ ਕੇ ਉਸ ਨਾਲ ਵਿਆਹ ਕਰਵਾਏਗਾ ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਅਰਜੁਨ ਉਸ ਨੂੰ (26 ਜਨਵਰੀ 2018 ਨੂੰ) ਛੱਡ ਕੇ ਚਲਾ ਗਿਆ। ਇਸ ਸਬੰਧੀ ਉਸ ਨੇ 27 ਜਨਵਰੀ 2018 ਨੂੰ ਜ਼ੀਰਕਪੁਰ ਥਾਣੇ ਵਿੱਚ ਅਰਜੁਨ ਚੌਹਾਨ ਦੇ ਖਿਲਾਫ ਸ਼ਿਕਾਇਤ ਦਿੱਤੀ ਪ੍ਰੰਤੂ ਪੁਲੀਸ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਬੈਂਕ ਮੈਨੇਜਰ ਅਰਜੁਨ ਚੌਹਾਨ ਨੇ ਕਿਹਾ ਕਿ ਉਕਤ ਲੜਕੀ ਵੱਲੋਂ ਉਸ ਦੇ ਖ਼ਿਲਾਫ਼ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਸ ਕੋਲ ਉਕਤ ਲੜਕੀ ਦੇ ਖ਼ਿਲਾਫ਼ ਪੂਰੇ ਸਬੂਤ ਮੌਜੂਦ ਹਨ। ਜਿਹੜੇ ਉਹ ਜਨਤਕ ਕਰਨ ਲਈ ਤਿਆਰ ਹੈ। ਉਸ ਨੇ ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ ਅਤੇ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ।
ਉਧਰ, ਸੰਪਰਕ ਕਰਨ ’ਤੇ ਜ਼ੀਰਕਪੁਰ ਥਾਣੇ ਦੇ ਮੁਖੀ ਸ੍ਰੀ ਪਵਨ ਕੁਮਾਰ ਨੇ ਕਿਹਾ ਕਿ ਇਸ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਵਿੱਚ ਇਹ ਗੱਲ ਸਾਮਣੇ ਆਈ ਸੀ ਕਿ ਇਹ ਦੋਵੇਂ ਆਪਸੀ ਰਜਾਮੰਦੀ ਨਾਲ ਘਰ ਵਿੱਚ ਰਹਿ ਰਹੇ ਸਨ। ਉਹਨਾਂ ਦੱਸਿਆ ਕਿ ਪੁਲੀਸ ਵਲੋੱ ਇਸ ਸੰਬੰਧੀ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਉਪਰੰਤ ਇਸ ਮਾਮਲੇ ਵਿੱਚ ਡੀਏ ਲੀਗਲ ਦੀ ਸਲਾਹ ਲੈਣ ਲਈ ਫਾਈਲ ਭੇਜੀ ਗਈ ਹੈ। ਜਿਸ ਦੀ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…