Share on Facebook Share on Twitter Share on Google+ Share on Pinterest Share on Linkedin ਅਧਿਆਪਕਾਂ ਦੀਆਂ ਤਰੱਕੀਆਂ ਦਾ ਕੰਮ ਲਮਕਣ ਨਾਲ ਪੜ੍ਹਾਈ ’ਤੇ ਮਾੜਾ ਅਸਰ ਪਵੇਗਾ: ਹਾਕਮ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ: ਲੈਕਚਰਾਰ ਯੂਨੀਅਨ ਪੰਜਾਬ ਦੇ ਇੱਕ ਵਫ਼ਦ ਨੇ ਸੂਬਾਈ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਅਤੇ ਡੀਪੀਆਈ (ਸੈਕੰਡਰੀ) ਪਰਮਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਸਿਖਿਆ ਵਿਭਾਗ ਵਿੱਚ ਸੀਨੀਅਰ ਸੂਚੀ ਤਿਆਰ ਕਰਨ ਸਮੇਂ ਸੀਨੀਅਰ ਅਧਿਆਪਕਾਂ ਦਾ ਨਾਮ ਦਰਜ ਨਾ ਹੋਣ ਕਾਰਨ ਕੁਝ ਜੁਨੀਅਰ ਅਧਿਆਪਕ ਵਿਭਾਗ ਦੁਆਰਾ ਪੱਦਉਨਤ ਹੋਣ ਕਾਰਣ ਸੀਨੀਅਰ ਅਧਿਆਪਕ ਤਰੱਕੀ ਤੋ ਵਾਂਝੇ ਰਹਿ ਜਾਂਦੇ ਹਨ। ਸੀਨੀਅਰ ਅਧਿਆਪਕਾਂ ਦੇ ਅਦਾਲਤ ਵਿੱਚ ਜਾਣ ਨਾਲ ਸਮੇਂ-ਸਮੇਂ ਸਿਰ ਸੀਨੀਆਰਤਾ ਸੂਚੀਆਂ ਵਿੱਚ ਅਦਾਲਤਾਂ ਦੇ ਹੁਕਮ ਨਾਲ ਸੌਧ ਕਰਣ ਉਪਰੰਤ ਨਵੇ ਸਿਰੇ ਤੋਂ ਤਰੱਕੀਆਂ ਕੀਤੀਆਂ ਜਾਂਦੀਆ ਇਸ ਨਾਲ ਸੀਨੀਅਰ ਜਾਂ ਰਹਿ ਗਏ ਅਧਿਆਪਕ ਦੇ ਕੇਸ ਅਦਾਲਤ ਵਿੱਚ ਪੇਡਿੰਗ ਹੋਣ ਕਾਰਣ ਤਰੱਕੀਆਂ ਲਮਕ ਜਾਦੀਆਂ ਹਨ। ਇਸ ਲਈ ਅਧਿਆਪਕ ਅਤੇ ਦਫਤਰੀ ਅਮਲਾ ਦੋਵੇੱ ਜਿੰਮੇਵਾਰ ਹਨ ਪ੍ਰੰਤੂ ਸਭ ਤੋ ਵੱਧ ਨੁਕਸਾਨ ਸਰਕਾਰੀ ਸਕੂਲ਼ਾਂ ਵਿੱਚ ਪੜ੍ਹ ਰਹੇ ਹੁਸ਼ਿਆਰ, ਲੋੜਵੰਦ ਅਤੇ ਗਰੀਬ ਵਿਦਿਆਰਥੀਆਂ ਦਾ ਹੁੰਦਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਕੂਲ਼ਾਂ ਵਿੱਚ ਸਕੂਲ਼ ਮੁੱਖੀਆਂ ਅਤੇ ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਹੋਣ ਕਾਰਣ ਵਿਦਿਆਂਰਥੀਆਂ ਦੇ ਪੜਾਈ ਪ੍ਰਭਾਵਿਤ ਹੋ ਰਹੀ ਹੈ ਜੋ ਕਿ ਚਿੰਤਾ ਦਿ ਵਿਸ਼ਾ ਹੈ। ਅਦਾਲਤਾਂ ਵੱਲੋਂ ਪਹਿਲਾ ਵੋਕੇਸਨਲ ਮਾਸਟਰ/ ਲੈਕਚਰਾਰਜ਼ ਦੇ ਪ੍ਰਿੰਸੀਪਲ ਦੇ ਮਾਮਲੇ ਵਿੱਚ ਸਟੇਅ ਹੈ ਹੁਣ ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਤੇ ਰੋਕ ਲੱਗਣ ਕਾਰਣ ਮਾਸਟਰ ਤੋਂ ਮੁੱਖ ਅਧਿਆਪਕ/ਲੈਕਚਰਾਰਜ਼ ਦੀਆਂ ਤਰੱਕੀਆਂ ਦਾ ਕੰਮ ਲਮਕ ਜਾਣ ਕਾਰਣ ਵਿਦਿਆਰਥੀਆਂ ਦਾ ਪੜਾਈ ਦਾ ਨੁਕਸਾਨ ਹੋ ਰਿਹਾ ਹੈ। ਪੜ੍ਹਾਈ ਪ੍ਰਭਾਵਿਤ ਹੋਣ ਕਾਰਣ ਸਰਕਾਰੀ ਸਕੂਲ਼ਾਂ ਵਿੱਚ ਵਿਦਿਆਂਰਥੀਆਂ ਦੇ ਦਾਖਲੇ ਵਿੱਚ ਕਮੀ ਹੋਵੇਗੀ। ਪੱਦਉਨਤੀ ਰੁਕਣ ਨਾਲ ਨਵੀ ਭਰਤੀ ਤੇ ਅਸਰ ਪਵੇਗਾ। ਯੂਨੀਅਨ ਦੇ ਆਗੂਆਂ ਨੇ ਲੈਕਚਰਾਰ ਤੋਂ ਪ੍ਰਿਸੀਪਲਾਂ ਦੀ ਤਰੱਕੀ ਲਈ ਡੀ.ਪੀ.ਸੀ. ਦਾ ਨਤੀਜਾ ਜਲਦੀ ਐਲਾਲਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਗੋਸਲ, ਸੁਖਦੇਵ ਲਾਲ ਬੱਬਰ, ਅਮਨ ਸ਼ਰਮਾ, ਡਾ. ਭੁਪਿੰਦਰਪਾਲ ਸਿੰਘ, ਬਲਰਾਜ ਸਿੰਘ, ਮੇਜਰ ਸਿੰਘ, ਸੰਜੀਵ ਵਰਮਾ, ਹਰਮਿੰਦਰ ਕੌਰ, ਸੁਖਮੀਤ ਕੌਰ, ਸਤਪਿੰਦਰ ਕੌਰ ਅਤੇ ਪੁਸ਼ਪਿੰਦਰ ਕੌਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ