ਟੈਕਸੀ ਚਾਲਕ ਹੱਤਿਆਕਾਂਡ: ਅੌਰਤ ਨਾਲ ਨਾਜਾਇਜ਼ ਸਬੰਧਾਂ ਦੀ ਗੱਲ ਬਿਲਕੁਲ ਝੂਠੀ: ਪਿੰਡ ਵਾਸੀ

ਐਸਐਸਪੀ ਮੁਹਾਲੀ ਨੂੰ ਮੰਗ ਪੱਤਰ ਦੇ ਕੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 20 ਸਤੰਬਰ:
ਪਿੰਡ ਕੰਡਾਲਾ ਦੇ ਵਸਨੀਕ ਟੈਕਸੀ ਚਾਲਕ ਸਤਵੀਰ ਸਿੰਘ ਦੇ ਕਤਲ ਮਾਮਲੇ ਵਿੱਚ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਪਿੰਡ ਕੰਡਾਲਾ ਵਾਸੀਆਂ ਨੇ ਅੱਜ ਐਸਐਸਪੀ ਨਾਲ ਮੁਲਾਕਾਤ ਕਰਕੇ ਇਸ ਕਤਲ ਦੇ ਪਿੱਛੇ ਅੌਰਤ ਨਾਲ ਕਥਿਤ ਨਾਜਾਇਜ਼ ਸਬੰਧਾਂ ਦਾ ਜੋ ਕਾਰਨ ਦੱਸਿਆ ਜਾ ਰਿਹਾ ਹੈ, ਉਹ ਸਿਰਫ਼ ਸਾਜ਼ਿਸ਼ ਤਹਿਤ ਰਚੀ ਗਈ ਝੂਠੀ ਕਹਾਣੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਤੋਂ ਪਹਿਲਾਂ ਅੱਜ ਇੱਥੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਨੂੰ ਡੀਜੀਪੀ ਅਤੇ ਐਸਐਸਪੀ ਦੇ ਨਾਂ ਲਿਖਿਆ ਮੰਗ ਪੱਤਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਮੇਜਰ ਸਿੰਘ, ਉਸ ਦੀ ਪਤਨੀ ਕੁਲਵਿੰਦਰ ਕੌਰ ਅਤੇ ਬੇਟਾ ਕਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਪੁਲੀਸ ਰਿਮਾਂਡ ’ਤੇ ਹਨ।
ਸਤਵੀਰ ਸਿੰਘ ਦੇ ਪਰਿਵਾਰ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੇਜਰ ਸਿੰਘ ਮ੍ਰਿਤਕ ਸਤਵੀਰ ਸਿੰਘ (ਜੋ ਨਵੀਂ ਗੱਡੀ ਲੈ ਕੇ ਟੈਕਸੀ ਦਾ ਕੰਮ ਕਰਦਾ ਸੀ) ਨਾਲ ਜਾਤੀ ਤੌਰ ਜੈਲਿਸੀ ਕਰਦਾ ਤੇ ਰੰਜਿਸ਼ ਰੱਖਦਾ ਸੀ ਜਿਸ ਕਾਰਨ ਉਨ੍ਹਾਂ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਇਨ੍ਹਾਂ ਤਿੰਨਾਂ ਤੋਂ ਇਲਾਵਾ ਹੋਰ ਵੀ ਦੋਸ਼ੀ ਇਨ੍ਹਾਂ ਨਾਲ ਹੋਣਗੇ ਕਿਉੱਕਿ ਕਿਸੇ ਦਾ ਕਤਲ ਕਰਕੇ ਲਾਸ਼ ਨੂੰ ਗੱਡੀ ਵਿੱਚ ਬੰਨ ਕੇ ਨਹਿਰ ਵਿੱਚ ਸੁੱਟਣਾ ਬਹੁਤ ਅੌਖਾ ਕੰਮ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਡੀਜੀਪੀ ਜਾਂ ਐਸਐਸਪੀ ਖ਼ੁਦ ਕਰਨ ਤਾਂ ਜੋ ਜਲਦ ਹੀ ਹੋਰ ਕਾਤਲ ਫੜੇ ਜਾਣ ਅਤੇ ਮੁਲਜ਼ਮਾਂ ਵੱਲੋਂ ਰਚੀ ਗਈ ਝੂਠੀ ਕਹਾਣੀ ਦਾ ਪਰਦਾਫਾਸ਼ ਹੋ ਕੇ ਸੱਚਾਈ ਸਾਹਮਣੇ ਆ ਸਕੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਸਤਵੀਰ ਸਿੰਘ ਐਸ ਸੀ ਵਰਗ (ਕੌਮ ਰਾਮਦਾਸੀਆ) ਨਾਲ ਸਬੰਧਤ ਦੇ ਕਤਲ ਮਾਮਲੇ ਵਿੱਚ ਐਸਸੀ\ਐਸਟੀ ਐਕਟ ਦੀ ਧਾਰਾ ਦਾ ਵਾਧਾ ਕੀਤਾ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੋਵੇੱ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਦੀਆਂ ਐਸ ਸੀ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ, ਮਾਤਾ ਗੁਰਮੀਤ ਕੌਰ ਸਾਬਕਾ ਸਰਪੰਚ, ਭਰਾ ਮਨਦੀਪ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਕੁਲਵਿੰਦਰ ਸਿੰਘ, ਮਨਵੀਰ ਕੌਰ ਪੰਚ, ਕਾਲਾ ਨੰਬਰਦਾਰ, ਗੁਰਜੀਤ ਸਿੰਘ ਆਗੂ ਆਪ ਪਾਰਟੀ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਗੁਰਨਾਮ ਸਿੰਘ ਜ਼ਿਲ੍ਹਾ ਜਗਤਪੁਰਾ, ਗੁਰਜੀਤ ਸਿੰਘ ਸਰਪੰਚ, ਸਤਨਾਮ ਸਿੰਘ, ਜਸਵੀਰ ਸਿੰਘ, ਸੁਰਿੰਦਰ ਕੌਰ, ਚਰਨਜੀਤ ਕੌਰ, ਹਰਦੀਪ ਕੌਰ, ਰਮਾਲ ਕੌਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …