
ਟੀਡੀਆਈ ਸਮਾਰਟ ਸਿਟੀ ਵਿੱਚ ‘ਦਿ ਪ੍ਰਾਪਰਟੀ ਫੈਸਟ ਦਾ ਆਯੋਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਟੀਡੀਆਈ ਗਰੁੱਪ ਵੱਲੋਂ ਟੀਡੀਆਈ ਸਮਾਰਟ ਸਿਟੀ ਵਿੱਚ ‘ਦਿ ਗਰੇਟ ਪ੍ਰਾਪਰਟੀ ਫੈਸਟ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਜੈਕਟਾਂ ਦੀ ਇਕ ਸੀਰੀਜ਼ ਪ੍ਰਦਰਸ਼ਿਤ ਕੀਤੀ ਗਈ। ਜਿਨ੍ਹਾਂ ਵਿੱਚ ਕਰੀਬ ਇਕ ਹਜ਼ਾਰ ਤੋਂ ਵੱਧ ਖ਼ਰੀਦਦਾਰਾਂ ਅਤੇ ਨਿਵੇਸ਼ਕਾਂ ਨੇ 14 ਪ੍ਰਾਜੈਕਟਾਂ ਵਿੱਚ ਰੁਚੀ ਦਿਖਾਈ। ਇਸ ਦੌਰਾਨ ਮਸ਼ਹੂਰ ਕਮੇਡੀ ਕਲਾਕਾਰ ਗੌਰਵ ਕਪੂਰ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਟੀਡੀਆਈ ਇਨਫਰਾਟੈੱਕ ਲਿਮਟਿਡ ਦੇ ਸੇਲ ਅਤੇ ਲੀਜਿੰਗ (ਕਮਰਸ਼ੀਅਲ) ਦੇ ਮੀਤ ਪ੍ਰਧਾਨ ਵਿਮਲ ਮੋਂਗਾ ਨੇ ਕਿਹਾ ਕਿ ਇਸ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਰੀਅਲ ਅਸਟੇਟ ਦੇ ਖੇਤਰ ਵਿੱਚ ਵੱਡਾ ਉਛਾਲ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।