Nabaz-e-punjab.com

ਅਧਿਆਪਕ ਦਿਵਸ: 55 ਅਧਿਆਪਕਾਂ ਨੂੰ ਮਿਲੇਗਾ ਸਟੇਟ ਐਵਾਰਡ ਅਤੇ 17 ਅਧਿਆਪਕਾਂ ਨੂੰ ਦਿੱਤੇ ਜਾਣਗੇ ਵਿਸ਼ੇਸ਼ ਪ੍ਰਸੰਸਾਂ ਪੱਤਰ

ਸਿੱਖਿਆ ਮੰਤਰੀ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦੇ ਨਾਵਾਂ ਨੂੰ ਹਰੀ ਝੰਡੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਭਲਕੇ 5 ਸਤੰਬਰ ਨੂੰ ਹਰੇਕ ਸਾਲ ਵਾਂਗ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਸਟੇਟ ਐਵਾਰਡਾਂ ਲਈ ਅੱਜ ਸ਼ਾਮ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਹਰੀ ਝੰਡੀ ਦੇ ਦਿੱਤੀ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-8 ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸਵੇਰੇ 11 ਵਜੇ ਸੂਬਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਸਿੱਖਿਆ ਮੰਤਰੀ ਵੱਲੋਂ 55 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 17 ਅਧਿਆਪਕਾਂ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਜਾਵੇਗਾ। ਜਿਨ੍ਹਾਂ ’ਚੋਂ ਦੋ ਅਧਿਆਪਕ ਮੁਹਾਲੀ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਫੇਜ਼-9 ਦੇ ਮੁਖੀ ਜਸਵੀਰ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨਿੰਬੂਆਂ (ਮੁਹਾਲੀ) ਦੀ ਅਧਿਆਪਕਾ ਸ਼ਰਨਜੀਤ ਕੌਰ ਸ਼ਾਮਲ ਹਨ।
ਅੱਜ ਇੱਥੇ ਦੇਰ ਸ਼ਾਮ ਐਸਸੀਈਆਰਟੀ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਅੱਜ ਸ਼ਾਮ ਇਸ ਸਬੰਧੀ ਫਾਈਲ ’ਤੇ ਸਹੀ ਪਾ ਦਿੱਤੀ ਹੈ। ਇਹ ਐਵਾਰਡ ਅਧਿਆਪਕ ਦਿਵਸ ਦੇ ਮੌਕੇ 5 ਸਤੰਬਰ ਨੂੰ ਮੁਹਾਲੀ ਵਿੱਚ ਹੋਣ ਵਾਲੇ ਇੱਕ ਸੂਬਾ ਪੱਧਰੀ ਸਮਾਰੋਹ ਦੌਰਾਨ ਦਿੱਤੇ ਜਾਣਗੇ। ਬੁਲਾਰੇ ਅਨੁਸਾਰ ਸਟੇਟ ਐਵਾਰਡ ਚੁਣੇ ਗਏ ਅਧਿਆਪਕਾਂ ਵਿੱਚ ਅਸ਼ੂ ਵਿਸ਼ਾਲ ਜੀਐਸਐਸਐਸ ਸੰਘਾਨਾ (ਅੰਮ੍ਰਿਤਸਰ), ਬਲਰਾਜ ਸਿੰਘ ਜੀਐਸਐਸਐਸ ਲੋਪੇਕੇ (ਅੰਮ੍ਰਿਤਸਰ), ਭੁਪਿੰਦਰ ਸਿੰਘ ਜੀਐਸਐਸਐਸ ਭਕਨਾ ਕਲਾਂ (ਅੰਮ੍ਰਿਤਸਰ), ਜਸਵਿੰਦਰ ਸਿੰਘ ਜੀਐਚਐਸ ਕਮਸਕੇ (ਅੰਮ੍ਰਿਤਸਰ), ਮਨਦੀਪ ਕੌਰ ਬੱਲ ਜੀਐਸਐਸਐਸ ਮਾਲ ਰੋਡ (ਅੰਮ੍ਰਿਤਸਰ), ਰਵਿੰਦਰ ਪਾਲ ਸਿੰਘ ਜੀਐਸਐਸਐਸ ਸੰਧੂ ਪੱਟੀ (ਬਰਨਾਲਾ), ਸੰਜੀਵ ਕੁਮਾਰ ਜੀਐਸਐਸਐਸ ਤਪਾ (ਬਰਨਾਲਾ), ਸਿਮਰਦੀਪ ਸਿੰਘ ਜੀਐਚਐਸ ਭੈਣੀ ਜੱਸਾ (ਬਰਨਾਲਾ), ਸੁਰਿੰਦਰ ਸਿੰਘ ਜੀਐਚਐਸ ਦਿੱਖ (ਬਠਿੰਡਾ), ਰਜਿੰਦਰ ਕੁਮਾਰ ਜੀਪੀਐਸ ਵਡਾ ਭਾਈਕਾ (ਫਰਦੀਕੋਟ), ਜਸਪ੍ਰੀਤ ਸਿੰਘ ਜੀਐਚਐਸ ਆਰੀਆਂ ਮਾਜਰਾ (ਫਤਹਿਗੜ੍ਹ ਸਾਹਿਬ), ਰੂਬੀ ਖੁੱਲਰ ਜੀਐਸਐਸਐਸ ਲਟੌਰ (ਫਤਹਿਗੜ੍ਹ ਸਾਹਿਬ), ਬਰਿਜ ਮੋਹਣ ਸਿੰਘ ਜੀਐਸਐਸਐਸ ਮਾਹਮੂ ਜੋਇਆ (ਫਾਜਿਲਕਾ) ਓਮ ਪ੍ਰਕਾਸ਼ ਜੀਪੀਐਸ ਜੋਰਕੀ ਅੰਧੇਵਾਲੀ (ਫਾਜ਼ਿਲਕਾ), ਪਰਵੀਨ ਲਤਾ ਜੀਐਸਐਸਐਸ (ਫਾਜਿਲਕਾ), ਪਵਨ ਕੁਮਾਰ ਜੀਐਸਐਸਐਸ ਜਲਾਲਾਬਾਦ (ਫਾਜਿਲਕਾ) ਸੁਰਿੰਦਰ ਨਾਗਪਾਲ ਜੀਪੀਐਸ ਧਨੀ ਸ਼ਿਵ ਸ਼ਾਕੀਆ (ਫਾਜਿਲਕਾ), ਗੁਰਜੀਤ ਸਿੰਘ ਜੀਪੀਐਸ ਸੁੱਖੇ ਵਾਲਾ(ਫਿਰੋਜ਼ਪੁਰ), ਜਗਦੀਪ ਸਿੰਘ ਜੀਐਸਐਸਐਸ ਮਾਨਾ ਸਿੰਘ ਵਾਲਾ(ਫਿਰੋਜ਼ਪੁਰ), ਮਹਿੰਦਰ ਸਿੰਘ ਜੀਪੀਐਸ ਮਹਾਲਮ (ਫਿਰੋਜ਼ਪੁਰ), ਉਮੇਸ਼ ਕੁਮਾਰ ਰੰਗਬੁੱਲਾ ਜੀਐਸਐਸਐਸ ਗਰਲਜ਼ ਜੀਐਚਐਚਐਸ (ਫਿਰੋਜ਼ਪੁਰ), ਰਾਜਵਿੰਦਰ ਪਾਲ ਕੌਰ ਜੀਪੀਐਸ ਬੱਜੇ ਚੱਕੇ ਗੁਰਦਾਸ ਪੁਰ (ਗੁਰਦਾਸ ਪੁਰ), ਡਾ. ਕੁਲਦੀਪ ਸਿੰਘ ਜੀਐਸਐਸਐਸ ਅੰਬਾਲਾ ਜੱਟਾਂ (ਹੁਸ਼ਿਆਰਪੁਰ), ਰਮਨਦੀਪ ਸਿੰਘ ਜੀਪੀਐਸ ਧਾਮੀਆਂ (ਹੁਸ਼ਿਆਰਪੁਰ), ਮਨਜਿੰਦਰ ਕੌਰ ਜੀਪੀਐਸ ਨੂਰਪੁਰ (ਜਲੰਧਰ), ਜਸਵਿੰਦਰ ਪਾਲ ਜੀਐਚ ਭਾਦਸ (ਕਪੂਰਥਲਾ), ਅਸ਼ੋਕ ਕੁਮਾਰ ਜੀਐਸਐਸਐਸ ਕੋਟਰਾ ਕਲਾਂ (ਮਾਨਸਾ), ਗੁਰਨਾਇਬ ਸਿੰਘ ਜੀਪੀਐਸ ਮਘਾਨੀਆਂ (ਮਾਨਸਾ), ਜਗਜੀਤ ਸਿੰਘ ਜੀਪੀਐਸ ਮੂਸਾ (ਮਾਨਸਾ), ਜਸਮੀਤ ਸਿੰਘ ਜੀਐਸਐਸਐਸ ਚਹਿਲਾਂ ਵਾਲਾ (ਮਾਨਸਾ), ਮੱਖਣ ਸਿੰਘ ਜੀਐਸਐਸਐਸ ਬਛੌਣਾ (ਮਾਨਸਾ), ਪਰਵਿੰਦਰ ਸਿੰਘ ਜੀਪੀਐਸ ਘਰੰਗਣਾ (ਮਾਨਸਾ), ਸਤਪਾਲ ਸਿੰਘ ਜੀਪੀਐਸ ਜੀਤਸਰ ਬਛੌਣਾ (ਮਾਨਸਾ), ਵਨੀਤ ਕੁਮਾਰ ਸਿੰਗਲਾ ਜੀਐਸਐਸਐਸ ਬੁਢਲਾਡਾ (ਮਾਨਸਾ), ਚਰਨ ਸਿੰਘ ਜੀਐਸਐਸਐਸ ਖੋਸਾ ਰਣਧੀਰ (ਮੋਗਾ), ਅਸ਼ੋਕ ਕੁਮਾਰ ਜੀਐਚਐਸ ਦੌਲਾ (ਮੁਕਤਸਰ), ਸੁਰਿੰਦਰ ਸਿੰਘ ਜੀਪੀਐਸ ਗੋਬਿੰਦ ਨਗਰੀ (ਮੁਕਤਸਰ), ਅਮਰਜੋਤ ਸਿੰਘ ਜੀਐਸਐਸਐਸ ਮਲਟੀਪਰਪਜ਼ (ਪਟਿਆਲਾ), ਅਵਤਾਰ ਸਿੰਘ ਜੀਪੀਐਸ ਕਾਦਰਾ ਬਾਦ (ਪਟਿਆਲਾ), ਡਾ. ਰਜਨੀਸ਼ ਗੁਪਤਾ ਜੀਐਸਐਸਐਸ ਬਹਾਦਰਗੜ੍ਹ (ਪਟਿਆਲਾ), ਪ੍ਰਗਟ ਸਿੰਘ ਜੀਐਸਐਸਐਸ ਫੀਲ ਖਾਨਾ (ਪਟਿਾਲਾ), ਪੂਨਮ ਗੁਪਤਾ ਜੀਐਮਐਸ ਖੇੜੀ ਗੁੱਜਰਾਂ (ਪਟਿਆਲਾ), ਪ੍ਰਭਦੀਪ ਕੌਰ ਜੀਪੀਐਸ ਭੰਗਲ (ਰੂਪਨਗਰ), ਵਿਕਾਸ ਵਰਮਾ ਜੀਪੀਐਸ ਰੇਲਵੇ ਰੋਡ ਨੰਗਲ (ਰੂਪਨਗਰ), ਚਰਨ ਸਿੰਘ ਜੀਐਸਐਸਐਸ ਗਰਲਜ਼ ਧੂਰੀ (ਸੰਗਰੂਰ), ਪ੍ਰਵੀਨ ਕੁਮਾਰ ਜੀਐਸਐਸਐਸ ਘਨੌਰੀ ਕਲਾਂ (ਸੰਗਰੂਰ), ਸੁਰਿੰਦਰ ਸਿੰਘ ਜੀਐਸਐਸਐਸ ਸੁਨਾਮ ਲੜਕੇ (ਸੰਗਰੂਰ), ਨਵਦੀਪ ਸਿੰਘ ਜੀਈਐਸ ਕੋਟਲੀ ਸਾਰੂ ਖਾਨ (ਤਰਨ ਤਾਰਨ), ਸੁਖਵਿੰਦਰ ਸਿੰਘ ਜੀਈਐਸ ਪੰਡੋਰੀ ਤਖਤ ਮੱਲ (ਤਰਨ ਤਰਨ), ਅਰੁਨ ਜੈਨ ਜੀਐਸਐਸਐਸ ਫੀਲਖਾਨਾ (ਪਟਿਆਲਾ), ਨਿਰਲੇਪ ਕੌਰ ਜੀਐਸਐਸਐਸ ਘੋਗਾ (ਪਟਿਆਲਾ), ਆਂਚਲ ਜੀਪੀਐਸ ਹੀਨਾ ਖੁਰਦ (ਪਟਿਆਲਾ), ਡਾ. ਇੰਦਰਜੀਤ ਸਿੰਘ ਜੀਐਚਐਸ ਕਾਲਾ (ਅੰਮ੍ਰਿਤਸਰ) ਸ਼ਾਮਲ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…