nabaz-e-punjab.com

ਬਾਲ ਵਿਗਿਆਨ ਕਾਂਗਰਸ ਲਈ ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਤਿਆਰੀਆਂ ਸ਼ੁਰੂ

ਪੰਜਾਬ ਰਾਜ ਵਿਗਿਆਨ ਤੇ ਟੈਕਨਾਲੋਜੀ ਪ੍ਰੀਸ਼ਦ ਦੇ ਵੈਬਿਨਾਰ ਵਿੱਚ 328 ਅਧਿਆਪਕਾਂ ਨੇ ਲਿਆ ਹਿੱਸਾ

ਭਾਰਤ ਸਰਕਾਰ ਦਾ ਮੁੱਖ ਮੰਤਵ 10 ਤੋਂ 17 ਸਾਲ ਦੇ ਬੱਚਿਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਚਿਲਡਰਨ ਸਾਇੰਸ ਕਾਂਗਰਸ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੇ ਕਰਵਾਏ ਜਾਣ ਵਾਲੇ ਬਾਲ ਵਿਗਿਆਨ ਕਾਂਗਰਸ (ਅੰਕੜਿਆਂ ਦੇ ਆਧਾਰਿਤ ਬੱਚਿਆਂ ਦੇ ਖੋਜ ਮੁਕਾਬਲੇ) ਲਈ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਸਬੰਧੀ ਸਰਕਾਰੀ ਸਕੂਲਾਂ ਦੇ 328 ਅਧਿਆਪਕਾਂ ਨੇ ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੋਜੀ ਪ੍ਰੀਸ਼ਦ ਵੱਲੋਂ ਕੌਮੀ ਬਾਲ ਵਿਗਿਆਨ ਕਾਂਗਰਸ-2020 ਬਾਰੇ ਕਰਵਾਏ ਦੋ ਰੋਜ਼ਾ ਰਾਜ ਪੱਧਰੀ ਓਰੀਐੱਟੇਸ਼ਨ ਵੈਬਿਨਾਰ ਵਿੱਚ ਹਿੱਸਾ ਲਿਆ। ਇਹ ਵੈਬਿਨਾਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੋਜੀ ਪ੍ਰੀਸ਼ਦ ਦੇ ਸੰਯੁਕਤ ਡਾਇਰੈਕਟਰ ਡਾ. ਕੁਲਬੀਰ ਸਿੰਘ ਬਾਠ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਪੰਜਾਬ ਅਕਾਦਮਿਕ ਕਮੇਟੀ ਦੇ ਕਨਵੀਨਰ ਡਾ. ਬੀ.ਐਸ. ਸੁਖ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਾਲ ਵਿਗਿਆਨ ਕਾਂਗਰਸ ਦੇ ਇਸ ਸਾਲ ਦੇ ਵਿਸ਼ਿਆਂ ਅਤੇ ਉਪ-ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।
ਦੱਸਿਆ ਗਿਆ ਹੈ ਕਿ ਚਿਲਡਰਨ ਸਾਇੰਸ ਕਾਂਗਰਸ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਇਸ ਮਹੱਤਵਪੂਰਨ ਉਪਰਾਲੇ ਦਾ ਮਨੋਰਥ 10 ਤੋਂ 17 ਸਾਲ ਦੇ ਬੱਚਿਆਂ ਵਿੱਚ ਵਿਗਿਆਨਕ ਸੋਚ ਪੈਂਦਾ ਕਰਨਾ ਹੈ। ਜਿਸ ਤਹਿਤ ਵਿਦਿਆਰਥੀਆਂ ਵੱਲੋਂ ਚੋਣਵੇਂ ਵਿਸ਼ਿਆਂ ’ਤੇ ਵਿਗਿਆਨਕ ਅਤੇ ਖੋਜ ਪ੍ਰਾਜੈਕਟ ਬਣਾਏ ਜਾਂਦੇ ਹਨ, ਜੋ ਜ਼ਿਲ੍ਹਾ, ਸੂਬਾ ਅਤੇ ਫਿਰ ਕੌਮੀ ਪੱਧਰ ’ਤੇ ਪੇਸ਼ ਕੀਤੇ ਜਾਂਦੇ ਹਨ। 2020 ਦੀ ਬਾਲ ਵਿਗਿਆਨ ਕਾਂਗਰਸ ਦਾ ਥੀਮ ‘ਸਥਾਈ ਜ਼ਿੰਦਗੀ ਲਈ ਵਿਗਿਆਨ’ ਰੱਖਿਆ ਗਿਆ ਹੈ।
ਵੈਬਿਨਾਰ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਰ, ਡਾ. ਨੀਲਿਮਾ ਜੈਂਰਥ ਨਿਰਦੇਸ਼ਕਾ ਜਰਨਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ, ਡਾ. ਪ੍ਰੀਤੀ ਖੇਤਰਪਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ, ਡਾ. ਮਿੰਨੀ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ ਦੀਪਿਕਾ ਸ਼ਰਮਾ ਆਈ.ਐਨ.ਐਸ.ਟੀ. ਮੁਹਾਲੀ, ਡਾ. ਪੀ. ਸਿੰਘ ਐਨ.ਆਈ.ਟੀ. ਜਲੰਧਰ ਅਤੇ ਡਾ. ਮਨਮੀਤ ਕੌਰ ਪੀ.ਏ.ਯੂ ਲੁਧਿਆਣਾ ਨੇ ਸਸਟੇਨਏਬਲ ਡਿਵੈਲਪਮੈਂਟ ਗੋਲਜ਼, ਈਕੋਸਿਸਟਮ ਫਾਰ ਸਸਟੇਨਬਲ ਲਿਵਿੰਗ, ਡਿਜ਼ਾਈਨ ਡਿਵੈਲਪਮੈਂਟ ਐਂਡ ਪਲਾਨਿੰਗ, ਸੋਸ਼ਲ ਇਨੋਵੇਸ਼ਨ ਤੇ ਰਵਾਇਤੀ ਨਾਲਜ਼ ਸਿਸਟਮ ਸਮੇਤ ਵੱਖ-ਵੱਖ ਉਪ-ਵਿਸ਼ਿਆਂ ‘ਤੇ ਆਪਣੀ ਪੇਸ਼ਕਾਰੀ ਦਿੱਤੀ।
ਜ਼ਿਕਰਯੋਗ ਹੈਂ ਕਿ ਪੰਜਾਬ ਵਿੱਚ ਬਾਲ ਵਿਗਿਆਨ ਕਾਂਗਰਸ, ਸਕੂਲ ਸਿੱਖਿਆ ਵਿਭਾਗ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਂਦੀ ਹੈ। ਇਸ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਕੌਂਸਲ ਦੀ ਕਾਰਜਕਾਰੀ ਨਿਰਦੇਸ਼ਕਾ ਡਾ. ਜਤਿੰਦਰ ਕੌਰ ਅਰੋੜਾ ਨੇ ਦੱਸਿਆ ਕਿ ਬਾਲ ਵਿਗਿਆਨ ਕਾਂਗਰਸ ਇਕ ਅਜਿਹਾ ਮਾਧਿਅਮ ਹੈ। ਜਿਸ ਵਿੱਚ ਬੱਚੇ ਨੂੰ ਵਿਗਿਆਨਿਕ ਢੰਗ ਅਪਣਾ ਕੇ ਆਪਣੇ ਆਸਪਾਸ ਦੀਆਂ ਸਮੱਸਿਆਵਾਂ ਦੇ ਵਿਗਿਆਨਕ ਹੱਲ ਲੱਭਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨਵੀਨਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਰਾਜ ਸਰਕਾਰ ਦੇ ‘ਇਨੋਵੇਟਿਵ ਪੰਜਾਬ’ ਦੇ ਮੱਦੇਨਜ਼ਰ ਬੱਚਿਆਂ ਲਈ ਨਵੇਂ ਪ੍ਰਾਜੈਕਟ ਤਿਆਰ ਕਰਨ, ਆਪਣੇ ਆਲੇ ਦੁਆਲੇ ਦੀ ਈਕੋ-ਪ੍ਰਣਾਲੀਆਂ ਅਤੇ ਟਿਕਾਊ ਜੀਵਣ ਲਈ ਵਿਗਿਆਨਕ ਪ੍ਰਾਜੈਕਟ ਬਣਾਉਣ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …