Share on Facebook Share on Twitter Share on Google+ Share on Pinterest Share on Linkedin ਬੀ.ਐੱਡ ਅਧਿਆਪਕ ਫਰੰਟ ਨੇ ਮੁਲਾਜ਼ਮ ਮੰਗਾਂ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਕੀਤੀ ਅਹਿਮ ਮੀਟਿੰਗ ਡੇਢ ਘੰਟਾ ਚਲੀ ਮੀਟਿੰਗ ਸਿੱਖਿਆ ਸਕੱਤਰ ਨੇ ਜ਼ਿਆਦਾਤਰ ਮੰਗਾਂ ਨੂੰ ਮੰਨਣ ਦਾ ਭਰੋਸਾ, ਅਧਿਆਪਕਾਂ ਦੇ 7 ਸਾਲਾਂ ਠਹਿਰਾਅ ਬਾਰੇ ਮੁੱਖ ਮੰਤਰੀ ਨੂੰ ਨਵੇਂ ਸਿਰਿਓਂ ਸਿਫਾਰਸ਼ ਕਰਨ ਦੀ ਗੱਲ ਆਖੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ: ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ। ਜਿਸ ਵਿੱਚ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਸਮੇਤ ਫਰੰਟ ਦੇ 50 ਮੈਂਬਰੀ ਵਫ਼ਦ ਨੇ ਸ਼ਿਰਕਤ ਕੀਤੀ। ਵਫ਼ਦ ਦੀ ਅਗਵਾਈ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ, ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ ਅਤੇ ਜਨਰਲ ਸਕੱਤਰ ਸੁਰਜੀਤ ਰਾਜਾ ਨੇ ਕੀਤੀ। ਫਰੰਟ ਦੇ ਬੁਲਾਰੇ ਨਵਨੀਤ ਅਨਾਇਤਪੁਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਅਧਿਆਪਕਾਂ ਦੇ ਸਕੂਲਾਂ ਵਿੱਚ ਸੱਤ ਸਾਲਾ ਠਹਿਰਾਅ ਮਗਰੋਂ ਤਬਾਦਲੇ ਸਬੰਧੀ ਦਿੱਤੇ ਸੁਝਾਅ ’ਤੇ ਸਿੱਖਿਆ ਸਕੱਤਰ ਨੇ ਅਧਿਆਪਕਾਂ ਦੀ ਇਸ ਮੰਗ ਨੂੰ ਜਾਇਜ਼ ਮੰਨਦਿਆਂ ਇਸ ਸਬੰਧੀ ਅਗਲੇਰੀ ਕਾਰਵਾਈ ਲਈ ਸਰਕਾਰ ਨੂੰ ਸਿਫਾਰਸ਼ ਭੇਜਣ ਦਾ ਭਰੋਸਾ ਦਿੱਤਾ। ਫਰੰਟ ਦੀ ਮੰਗ ’ਤੇ ਸਕੱਤਰ ਨੇ ਈਟੀਟੀ ਕਾਡਰ ਤੋਂ ਮਾਸਟਰ ਕਾਡਰ ਦੀ ਤਰੱਕੀ ਲਈ ਨਿਰਧਾਰਿਤ ਕੋਟਾ 15 ਫੀਸਦੀ ਤੋਂ ਵਧਾ ਕੇ 24 ਫੀਸਦੀ ਕਰਨ ਸਬੰਧੀ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਆਦੇਸ਼ ਦਿੱਤੇ। ਅੰਗਰੇਜ਼ੀ ਵਿਸ਼ੇ ਦੀਆਂ ਈਟੀਟੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ ਕਰਨ ਦੀ ਮੰਗ ’ਤੇ ਸਿੱਖਿਆ ਸਕੱਤਰ ਨੇ ਦੋ ਦਿਨਾਂ ਵਿੱਚ ਹੀ ਕੌਂਸਲਿੰਗ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਬੰਧੀ ਬੀ.ਐੱਡ. ਅਧਿਆਪਕ ਫਰੰਟ ਦੀ ਲੀਡਰਸ਼ਿਪ ਨੇ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਜਥੇਬੰਦੀ ਦੇ ਪੱਖ ਬਾਰੇ ਸਪੱਸ਼ਟ ਕੀਤਾ। ਜਥੇਬੰਦੀ ਨੇ ਪ੍ਰਾਇਮਰੀ ਦੀਆਂ ਛਪੀਆਂ ਨਵੀਆਂ ਕਿਤਾਬਾਂ ਨੂੰ ਵੀ ਤਰਕਸੰਗਤ ਮੰਨਿਆ ਅਤੇ ਖ਼ਾਮੀਆਂ ਸਬੰਧੀ ਲਿਖਤੀ ਤੌਰ ’ਤੇ ਸੁਝਾਅ ਭੇਜਣ ਦੀ ਗੱਲ ਆਖੀ। ਇਸ ਮੌਕੇ ਆਗੂਆਂ ਨੇ ਪਿਛਲੇ ਦਿਨੀਂ ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨਾਲ ਫਿਰੋਜ਼ਪੁਰ ਵਿੱਚ ਕੀਤੇ ਗੈਰ ਇਖਲਾਕੀ ਵਿਵਹਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨਾਲ ਅਜਿਹਾ ਰਵੱਈਆ ਗੈਰ ਜ਼ਿੰਮੇਵਾਰਾਨਾ ਅਤੇ ਮੰਦਭਾਗਾ ਹੈ। ਐੱਸਐੱਸਏ/ਰਮਸਾ, ਕੰਪਿਊਟਰ ਅਧਿਆਪਕਾਂ, ਨਾਨ ਟੀਚਿੰਗ ਕਰਮਚਾਰੀਆਂ ਅਤੇ ਸਿੱਖਿਆ ਪ੍ਰੋਵਾਈਡਰਾਂ ਅਤੇ ਈਜੀਐਸ/ਏਆਈਈ/ਐਸਟੀਆਰ ਵਲੰਟੀਅਰਾਂ ਦੀਆਂ ਰੁਕੀਆਂ ਹੋਈਆਂ ਤਨਖ਼ਾਹਾਂ ਜਾਰੀ ਕਰਨ ਦੀ ਮੰਗ ’ਤੇ ਸਿੱਖਿਆ ਸਕੱਤਰ ਨੇ ਕਿਹਾ ਕਿ ਦੋ ਦਿਨਾਂ ਵਿੱਚ ਤਨਖ਼ਾਹਾਂ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਪਾਈਆਂ ਜਾਣਗੀਆਂ। ਐਮ.ਏ ਅੰਗਰੇਜ਼ੀ ਪਾਸ, ਬੀਏ ਫਿਜ਼ੀਕਲ ਐਜੂਕੇਸ਼ਨ ਪਾਸ, ਬੀਏ ਹੋਮ ਸਾਇੰਸ ਅਤੇ ਬੀਏ ਫਾਈਨ ਆਰਟਸ ਅਧਿਆਪਕਾਂ ਦੀਆਂ ਤਰੱਕੀਆਂ ਦੀ ਮੰਗ ’ਤੇ ਕ੍ਰਿਸ਼ਲ ਕੁਮਾਰ ਵੱਲੋਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪ੍ਰਾਇਮਰੀ ਸਕੂਲਾਂ ਨੂੰ ਬਿਜਲੀ ਦਾ ਬਿੱਲ ਭਰਨ ਲਈ ਗਰਾਂਟ ਦੇਣ ਦੀ ਮੰਗ ’ਤੇ ਉਨ੍ਹਾਂ ਕਿਹਾ ਇਸ ਸਬੰਧੀ ਪੱਤਰ ਕੱਲ੍ਹ ਤੱਕ ਡੀਈਓਜ਼ ਨੂੰ ਜਾਰੀ ਕਰ ਦਿੱਤਾ ਜਾਵੇਗਾ। ਸਿੱਧੀ ਭਰਤੀ ਦੀ 25 ਫੀਸਦੀ ਕੋਟੇ ਅਧੀਨ ਤਰੱਕੀਆਂ ਕਰਨ ਦੀ ਮੰਗ ’ਤੇ ਵੀ ਸਿੱਖਿਆ ਸਕੱਤਰ ਦਾ ਰਵੱਈਆ ਹਾਂਪੱਖੀ ਸੀ। ਇਸ ਮੌਕੇ ਤਲਵਿੰਦਰ ਸਮਾਣਾ, ਬਿਕਰਮਜੀਤ ਕੱਦੋ, ਹਰਪ੍ਰੀਤ ਬਰਾੜ ਮੁਕਤਸਰ, ਗੁਰਦਿਆਲ ਮਾਨ, ਗੁਰਦੀਪ ਚੀਮਾ, ਹਰਦੀਪ ਸਿੰਘ ਬਾਹੋਮਾਜਰਾ, ਅਵਤਾਰ ਚੌਹਾਨ, ਕੇਵਲ ਕੁਮਾਰ, ਸੁਖਜਿੰਦਰ ਸਿੰਘ, ਪਰਮਿੰਦਰ ਸਿੰਘ, ਜਗਤਾਰ ਸਿੰਘ, ਨਿਰਭੈ ਸਿੰਘ, ਸੁਖਦੀਪ ਸਿੰਘ ਰਕਬਾ, ਅਸ਼ੋਕ ਕੁਮਾਰ, ਸੱਤ ਪ੍ਰਕਾਸ਼, ਸੁਖਪਾਲ ਸੇਖੋਂ, ਹਰਜਿੰਦਰ ਰਾਏਕੋਟ, ਅਮਨਦੀਪ ਮੁੱਲਾਂਪੁਰ, ਗੁਰਪ੍ਰੀਤ ਸੇਖੋਂ ਆਦਿ ਅਧਿਆਪਕ ਆਗੂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ