nabaz-e-punjab.com

ਪੰਜਾਬੀ ਭਾਸ਼ਾ ਵਿੱਚ ਪਰਪੱਕਤਾ ਲਈ ਅਧਿਆਪਕਾਂ ਦੀ ਸਿਖਲਾਈ ਵਰਕਸ਼ਾਪ 12 ਤੋਂ 14 ਮਾਰਚ ਤੱਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਸਕੂਲ ਸਿੱਖਿਆ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਂਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋੱ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਅਪਰ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉੱਦੇ ਪੰਜਾਬੀ ਅਧਿਆਪਕਾਂ ਦੀ ਸਿਖਲਾਈ ਸਬੰਧੀ ਵਿਸ਼ਾ-ਵਸਤੂ ਅਤੇ ਸਿੱਖਣ-ਸਿਖਾਉਣ ਸਮੱਗਰੀ ਦੀ ਤਿਆਰੀ ਲਈ ਜਿਲ੍ਹਾ ਰਿਸੋਰਸ ਗਰੁੱਪ ਦੇ ਮੈਂਬਰਾਂ ਦੀ ਤਿੰਨ ਦਿਨਾਂ ਸਿਖਲਾਈ ਵਰਕਸ਼ਾਪ 12 ਤੋਂ 14 ਮਾਰਚ ਤੱਕ ਦਫ਼ਤਰ ਡਾਇਰੈਂਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਕਾਨਫਰੰਸ ਹਾਲ ਵਿਖੇ ਆਯੋਜਿਤ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਛੇਵੀਂ, ਸੱਤਵੀਂ ਅਤੇ ਅੱਠਵੀਂ ਸ਼੍ਰੇਣੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਪੰਜਾਬੀ ਵਿਸ਼ੇ ਵਿੱਚ ਸਿੱਖਣ ਪੱਧਰ ਉੱਚਾ ਚੁੱਕਣ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਖੇਤਰ ਵਿੱਚੋੱ ਨਿਰੰਤਰ ਪੰਜਾਬੀ ਭਾਸ਼ਾ ਦੇ ਅਧਿਆਪਨ ਲਈ ਸਿੱਖਣ-ਸਿਖਾਉਣ ਦੇ ਢੰਗਾਂ ਲਈ ਸਿਖਲਾਈ ਵਰਕਸ਼ਾਪ ਦੀ ਮੰਗ ਆ ਰਹੀ ਸੀ। ਵਿਭਾਗ ਵੱਲੋੱ ਇਹਨਾਂ ਮੰਗਾਂ ਦੇ ਮੱਦੇਨਜ਼ਰ ਲਏ ਗਏ ਫ਼ੈਂਸਲੇ ਅਨੁਸਾਰ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ‘ਚ ਗੁਣਾਤਮਿਕ ਸੁਧਾਰ, ਮੌਲਿਕ ਸਿਰਜਣਾਤਮਿਕ ਰੁਚੀਆਂ ਤੇ ਪੰਜਾਬੀ ਭਾਸ਼ਾ ਦੇ ਵਿਆਕਰਨ ਦੀ ਸੂਝ-ਬੂਝ ਲਈ ਅਧਿਆਪਕ ਸਿਖਲਾਈ ਕਿਤਾਬਚਾ ਅਤੇ ਪੰਜਾਬੀ ਭਾਸ਼ਾ ਨੂੰ ਵਿਵਹਾਰਕ ਰੂਪ ਵਿੱਚ ਸਮਝਣ ਲਈ ਪੜ੍ਹਾਉਣ ਸਮੇਂ ਸਹਾਇਕ ਸਿੱਖਣ-ਸਿਖਾਉਣ ਸਮੱਗਰੀ ਤਿਆਰ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਦੀ ਤਿੰਨ ਦਿਨਾਂ ਸਿਖਲਾਈ ਵਰਕਸ਼ਾਪ 12 ਤੋਂ 14 ਮਾਰਚ ਤੱਕ ਆਯੋਜਿਤ ਕੀਤੀ ਜਾ ਰਹੀ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਦੌਰਾਨ ਭਾਗ ਲੈਣ ਵਾਲੇ ਅਧਿਆਪਕ ਆਪਣੇ ਨਾਲ ਛੇਵੀਂ, ਸੱਤਵੀਂ ਅਤੇ ਅੱਠਵੀਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਪਾਠ ਪੁਸਤਕਾਂ ਆਪਣੇ ਨਾਲ ਲਿਆਉਣਗੇ। ਇਹਨਾਂ ਪੰਜਾਬੀ ਅਧਿਆਪਕਾਂ ਵਿੱਚ ਮਾਸਟਰ ਜਗਤਾਰ ਸਿੰਘ ਸੋਖੀ ਸਮਿਸ ਕੱਬਰ ਵੱਛਾ (ਫਿਰੋਜ਼ਪੁਰ), ਲੈਕਚਰਾਰ ਡਾ. ਪੁਸ਼ਪਿੰਦਰ ਕੌਰ ਸਸਸਸ ਸਮਾਣਾ, ਸ੍ਰੀਮਤੀ ਨਵਦੀਪ ਸ਼ਰਮਾ (ਪਟਿਆਲਾ), ਖੁਸ਼ਵੰਤ ਸਿੰਘ ਬਰਗਾੜੀ ਸਸਸਸ ਬਰਗਾੜੀ, ਹਰਜਿੰਦਰ ਸਿੰਘ ਸਸਸਸ ਕੋਟ ਸੁਖੀਆ, ਜਗਦੇਵ ਸਿੰਘ ਸਸਸਸ ਗੋਬਿੰਦਗੜ੍ਹ ਦਬੜੀਖਾਨਾ (ਫਰੀਦਕੋਟ),ਰਵਿੰਦਰ ਸਿੰਘ ਸਸਸਸ ਡੱਲਾ (ਰੂਪਨਗਰ), ਲਖਵਿੰਦਰਜੀਤ ਕੌਰ ਸਮਿਸ ਘੁਟੀਂਢ, ਲਖਵੀਰ ਸਿੰਘ ਸਹਸ ਲੱਖਣਪੁਰ (ਫਤਿਹਗੜ੍ਹ ਸਾਹਿਬ), ਸੁਤਿੰਦਰ ਕੌਰ ਸਸਸਸ ਗੋਲਬਾਗ਼, ਹਰਦੀਪ ਕੌਰ ਲੈਂਕਚਰਾਰ ਡਾਇਟ ਵੇਰਕਾ (ਅੰਮ੍ਰਿਤਸਰ), ਹਰਦੀਪ ਕੁਮਾਰ ਸਮਿਸ ਰੁੜੇਕੇ ਖੁਰਦ, ਪਵਨ ਕੁਮਾਰ ਬਾਂਸਲ ਸਸਸਸ ਮੁੰਡੇ ਤਪਾ (ਬਰਨਾਲਾ), ਲੈਂਕਚਰਾਰ ਮਨਜੀਤ ਸਿੰਘ ਸਸਸਸ ਖੋਖਰ (ਸ੍ਰੀ ਮੁਕਤਸਰ ਸਾਹਿਬ), ਗੁਰਵਿੰਦਰ ਸਿੰਘ ਸਮਿਸ ਕੰਗਨੀਵਾਲ (ਜਲੰਧਰ), ਲੈਕਚਰਾਰ ਜਗਜੀਤ ਸਿੰਘ ਸਸਸਸ ਮੁੰਡੇ ਸਮਰਾਲਾ, ਲੈਂਕਚਰਾਰ ਸ਼ਿੰਗਾਰਾ ਸਿੰਘ ਸਸਸਸ ਭਰਤਨਗਰ (ਲੁਧਿਆਣਾ), ਜਸਪ੍ਰੀਤ ਸਿੰਘ ਕਿਸ਼ਨਪੁਰਾ ਕਲਾਂ, ਜਸਪ੍ਰੀਤ ਸਿੰਘ ਤਲਵੰਡੀ ਭੰਗੇਰੀਆਂ (ਮੋਗਾ), ਲੈਕਚਰਾਰ ਜਗਦੀਪ ਸਿੰਘ (ਫਿਰੋਜ਼ਪੁਰ) ਅਤੇ ਕੰਵਲਜੀਤ ਸਿੰਘ (ਫਾਜ਼ਿਲਕਾ) ਦੇ ਸਕੂਲ ਮੁਖੀਆਂ ਨੂੰ ਸਿਖਲਾਈ ਵਰਕਸ਼ਾਪ ਵਿੱਚ ਭਾਗ ਲੈਂਣ ਲਈ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਪੱਤਰ ਜਾਰੀ ਕੀਤਾ ਗਿਆ ਹੈਂ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…