nabaz-e-punjab.com

ਅਧਿਆਪਕ ਦਿਵਸ: ਸੀਜੀਸੀ ਕਾਲਜ ਲਾਂਡਰਾਂ ਵਿੱਚ 81 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿੱਚ ਅਧਿਆਪਕ ਦਿਵਸ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿੱਦਿਅਕ ਖੇਤਰ ਵਿੱਚ ਭਰਪੂਰ ਯੋਗਦਾਨ ਦੇਣ ਲਈ 81 ਫੈਕਲਟੀ ਮੈਂਬਰਾਂ ਨੂੰ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। 22 ਅਧਿਆਪਕਾਂ ਨੂੰ ਬੈਸਟ ਅਧਿਆਪਕ ਐਵਾਰਡ ਨਾਲ ਸਨਮਾਨਿਆ ਜਦਕਿ 59 ਅਧਿਆਪਕਾਂ ਨੂੰ ਵਿੱਦਿਅਕ ਸਿਖਲਾਈ ਪ੍ਰਕਿਰਿਆ, ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਨੇ ਇੱਕ ਸਮਾਗਮ ਦਾ ਆਯੋਜਨ ਕੀਤਾ ਜਿਸ ਵਿੱਚ ਅਦਾਰੇ ਦੇ ਫੈਕਲਟੀ ਮੈਂਬਰਾਂ ਨੇ ਵੱਧ-ਚੜ ਕੇ ਹਿੱਸਾ ਲਿਆ ਵਿੱਦਿਅਕ ਖੇਤਰ ਵਿੱਚ ਅਪਣੀ ਕਾਬਲੀਅਤ ਸਾਬਤ ਕਰਨ ਤੋਂ ਇਲਾਵਾ ਸੀਜੀਸੀ ਅਧਿਆਪਕਾਂ ਨੇ ਬਹੁਪੱਖੀ ਪ੍ਰਤਿਭਾਵਾਂ ਜਿਵੇਂ ਕਿ ਗੀਤ ਅਤੇ ਕਵਿਤਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਨਾਟਕ ਪੇਸ਼ ਕਰ ਕੇ ਅਧਿਆਪਕਾਂ ਨਾਲ ਖ਼ੁਸ਼ੀ ਸਾਂਝੀ ਕੀਤੀ।
ਇਸ ਮੌਕੇ ਸਤਨਾਮ ਸਿੰਘ ਸੰਧੂ ਚੇਅਰਮੈਨ ਸੀਜੀਸੀ ਲਾਂਡਰਾਂ ਅਤੇ ਰਛਪਾਲ ਸਿੰਘ ਧਾਲੀਵਾਲ ਪ੍ਰਧਾਨ ਸੀਜੀਸੀ ਲਾਂਡਰਾਂ ਨੇ ਫੈਕਲਟੀ ਮੈਂਬਰਾਂ ਦਾ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਲਈ ਧੰਨਵਾਦ ਕੀਤਾ। ਸੀਜੀਸੀ ਲਾਂਡਰਾ ਕੈਂਪਸ ਦੇ ਡਾਇਰੈਕਟਰ ਪ੍ਰੋ.ਪੀਐਨ ਹਰੀਸ਼ੀਕੇਸ਼ਾ ਨੇ ਅਧਿਆਪਕਾਂ ਨੂੰ ਉਨ੍ਹਾਂ ਦੀ ਡਿਊਟੀ ਪ੍ਰਤੀ ਲਗਨ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਵਿੱਚ ਕੀਤੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ. ਇਸ ਤੋਂ ਇਲਾਵਾ ਉਨ੍ਹਾਂ ਨੇ ਅਧਿਆਪਕਾਂ ਨੂੰ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ 150 ਤੋਂ ਜ਼ਿਆਦਾ ਪੇਟੈਂਟ ਦਰਜ ਕਰਾਉਣ ਵਿੱਚ ਪਾਏ ਯੋਗਦਾਨ ਅਤੇ 1000 ਤੋਂ ਵੱਧ ਪੇਪਰ ਪਬਲਿਕੇਸ਼ਨ ਲਈ ਵਧਾਈ ਵੀ ਦਿਤੀ. ਅੰਤ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਟੈਕਨਾਲੋਜੀ ਅਤੇ ਅਧਿਐਨ ਦੇ ਖੇਤਰ ਵਿੱਚ ਵੱਧ ਤੋਂ ਵੱਧ ਅਪਣੇ ਆਪ ਨੂੰ ਅਪਡੇਟ ਰੱਖਣ ਤਾਂ ਜੋ ਵਿਦਿਆਰਥੀਆਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਸਿਖਾ ਕੇ ਉਨ੍ਹਾਂ ਨੂੰ ਉਦਯੋਗ ਦੇ ਖੇਤਰ ਵਿੱਚ ਮਾਹਰ ਬਣਾਇਆ ਜਾ ਸਕੇ. ਪ੍ਰੋਗਰਾਮ ਦੀ ਸਮਾਪਤੀ ਮੌਕੇ ਅਧਿਆਪਕਾਂ ਨੂੰ ਐਵਾਰਡ ਨਾਲ ਨਿਵਾਜਿਆ ਗਿਆ।
ਜਿਨ੍ਹਾਂ ਵਿੱਚੋਂ ਪ੍ਰੋ.ਜਿਤੇਂਦਰ ਮਦਾਨ, ਪ੍ਰੋ. ਪਾਲਕੀ ਸਾਹਿਬ ਕੌਰ, ਪ੍ਰੋ. ਆਰਕੇ ਪੁਨਿਆਲ, ਪ੍ਰੋ. ਤਰੁਣ ਤੇਵਾੜੀ, ਪ੍ਰੋ.ਸ਼ਾਰਿਲ, ਪ੍ਰੋ.ਯੁਵੀਕਾ ਸਿੰਘ, ਪ੍ਰੋ.ਪਰੀਨਤੀ ਮਲਹੋਤਰਾ, ਪ੍ਰੋ.ਅਨੁਜ ਸਿੰਗਲਾ, ਪ੍ਰੋ. ਸ਼ੈਲੀ ਪੈਡੀਅਸ, ਪ੍ਰੋ. ਸੋਨਾਲੀ ਗੁਪਤਾ, ਪ੍ਰੋ.ਸੁਰਿੰਦਰ ਸਿੰਘ, ਪ੍ਰੋ.ਅਮਰੇਸ਼ ਕੁਮਾਰ, ਪ੍ਰੋ.ਸੁਮੀਤ ਗੋਇਲ, ਪ੍ਰੋ.ਅਨੀਕੇਤ ਗੁਪਤਾ, ਪ੍ਰੋ.ਰਮਨਦੀਪ ਸਿੰਘ, ਅਸਿਸਟੈਂਟ ਪ੍ਰੋ.ਹਰਪ੍ਰੀਤ ਕੌਰ, ਅਸਿਸਟੈਂਟ ਪ੍ਰੋ. ਨਵਲੀਨ ਕੌਰ ਪ੍ਰੋ. ਨਿਧੀ ਚਾਹਲ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਦੇਪਿੰਦਰ ਕੌਰ, ਪ੍ਰੋ. ਦੀਪੀਕਾ ਸੂਦ ਆਦਿ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …