ਲਾਇਨਜ਼ ਕਲੱਬ ਮੁਹਾਲੀ ਅਤੇ ਸਰਕਾਰੀ ਸਕੂਲ ਫੇਜ਼-5 ਵਿੱਚ ਮਨਾਇਆ ‘ਅਧਿਆਪਕ ਦਿਵਸ’

ਨਬਜ਼-ਏ-ਪੰਜਾਬ, ਮੁਹਾਲੀ, 5 ਸਤੰਬਰ:
ਇੱਥੋਂ ਦੇ ਸਰਕਾਰੀ ਹਾਈ ਸਕੂਲ ਫੇਜ਼-5 ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਕੌਂਸਲਰ ਸ੍ਰੀਮਤੀ ਬਲਜੀਤ ਕੌਰ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਲਗਨ ਅਤੇ ਮਿਹਨਤ ਦੀ ਸ਼ਲਾਘਾ ਕੀਤੀ। ਸਕੂਲੀ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਰੋਲ ਮਾਡਲ ਹੁੰਦੇ ਹਨ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੇਕ ਵੀ ਕੱਟਿਆ।
ਉਧਰ, ਲਾਇਨਜ਼ ਕਲੱਬ ਮੁਹਾਲੀ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਸੈਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਫੇਜ਼-7 ਵਿੱਚ ਆਯੋਜਿਤ ਸਮਾਗਮ ਮੌਕੇ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ ਨਾਲ ਜੁੜੇ ਹੋਏ 13 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਕਲੱਬ ਦੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਨੇ ਦੱਸਿਆ ਕਿ ਮਿਸ ਅਮਨਜੋਤ ਕੌਰ, ਕਮਲਜੀਤ ਕੌਰ (ਸ਼ਾਸਤਰੀ ਮਾਡਲ ਸਕੂਲ), ਸ੍ਰੀਮਤੀ ਅਨੂ ਉਬਰਾਏ ਉੱਪਲ (ਸਰਕਾਰੀ ਮਾਡਲ ਸਕੂਲ ਫੇਜ਼-3ਬੀ1), ਸ੍ਰੀਮਤੀ ਸ਼ਾਲੀਕਾ, ਸ੍ਰੀਮਤੀ ਨੀਲਮ ਬਾਂਸਲ ਸਰਕਾਰੀ ਸਕੂਲ ਦੇਹਕਲਾਂ, ਕੁਲਵੰਤ ਕੌਰ, ਸੁਖਰਾਜ ਕੌਰ (ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7), ਸ੍ਰੀਮਤੀ ਮਨਜੀਤ ਕੌਰ, ਮੁਕੇਸ਼ ਕੁਮਾਰ (ਪੈਰਾਗਨ ਸਕੂਲ ਸੈਕਟਰ-71), ਸ੍ਰੀਮਤੀ ਪੁਸ਼ਪਾਂਜਲੀ, ਸ੍ਰੀਮਤੀ ਸਵਿਤਾ ਆਰੀਆ, ਸ੍ਰੀਮਤੀ ਯੋਗਤਾ ਵਰਮਾ, ਸ੍ਰੀਮਤੀ ਜਗਮੀਤ ਕੌਰ (ਸੈਂਟ ਸੋਲਜਰ ਸਕੂਲ ਮੁਹਾਲੀ) ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀ (ਜ਼ੋਨ ਚੇਅਰਪਰਸਨ), ਕੁਲਜੀਤ ਸਿੰਘ ਬੇਦੀ (ਡਿਪਟੀ ਮੇਅਰ), ਐਸਕੇ ਰਾਣਾ (ਕੂਵੈਸਟ ਚੇਅਰਪਰਸਨ), ਹਰਪ੍ਰੀਤ ਅਟਵਾਲ, ਜਸਵਿੰਦਰ ਸਿੰਘ, ਅਮਿਤ ਨਰੂਲਾ (ਸਕੱਤਰ), ਰਾਜਿੰਦਰ ਚੌਹਾਨ (ਕੈਸ਼ੀਅਰ), ਕੇਕੇ ਅਗਰਵਾਲ, ਕੁਲਦੀਪ ਸਿੰਘ, ਐਸਪੀ ਸਿੰਘ, ਲਿਊ ਕਲੱਬ ਦੇ ਆਯੂਸ਼ ਭਸੀਨ, ਹਰਦੀਪ ਸਿੰਘ ਵੀ ਮੌਜੂਦ ਸਨ। ਅਖੀਰ ਵਿੱਚ ਕਲੱਬ ਦੇ ਅਹੁਦੇਦਾਰਾਂ ਸੈਂਟ ਸੋਲਜਰ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

Punjab Police Averts Possible Target Killing With Arrest Of Six Members Of Kaushal Chaudhary Gang; Six Pistols Recovered

Punjab Police Averts Possible Target Killing With Arrest Of Six Members Of Kaushal Chaudha…