Share on Facebook Share on Twitter Share on Google+ Share on Pinterest Share on Linkedin ਅਧਿਆਪਕ ਦਿਵਸ: ਲਾਇਨਜ਼ ਕਲੱਬ ਮੁਹਾਲੀ ਵੱਲੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕ ਦਾ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ: ਲਾਇਨਜ਼ ਕਲੱਬ ਮੁਹਾਲੀ ਵੱਲੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਧਿਆਪਕ ਦਿਵਸ ਮੌਕੇ ਵੱਖ-ਵੱਖ ਸਕੂਲਾਂ ਦੇ ਹੋਣਹਾਰ ਅਧਿਆਪਕਾਂ ਨੂੰ ਸ਼ਲਾਘਾਯੋਗ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ-ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈਮ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਗਰਿਮਾ ਭਾਰਦਵਾਜ ਤੇ ਸ੍ਰੀਮਤੀ ਗੁਰਜੀਤ ਕੌਰ, ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਦੇ ਸ੍ਰੀਮਤੀ ਸਰੋਜ ਰਾਣੀ ਤੇ ਮਨਿੰਦਰਪਾਲ ਸਿੰਘ, ਸੇਂਟ ਸੋਲਜਰ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅੰਜਲੀ ਸ਼ਰਮਾ, ਸ੍ਰੀਮਤੀ ਅਵਲੀਨ ਕੌਰ ਤੇ ਸ੍ਰੀਮਤੀ ਇੰਦਰਪ੍ਰੀਤ ਕੌਰ, ਸ਼ਾਸ਼ਤਰੀ ਮਾਡਲ ਸਕੂਲ ਦੀ ਸ੍ਰੀਮਤੀ ਨਿਧੀ, ਸ੍ਰੀਮਤੀ ਲਤਿਕਾ ਰਾਣੀ ਅਤੇ ਪਰਵਿੰਦਰ ਕੌਰ, ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਤੇ ਸ੍ਰੀਮਤੀ ਸੁਜਾਤਾ ਗਰਗ, ਇੰਡਸ ਡਿਫੈਂਸ ਅਕੈਡਮੀ ਖਰੜ ਦੇ ਡਾ. ਬਲਜੀਤ ਸਿੰਘ ਤੇ ਪੰਕਜ ਕੁਮਾਰ, ਸੇਵਾਮੁਕਤ ਪ੍ਰਿੰਸੀਪਲ ਗੁਰਮੀਤ ਸਿੰਘ ਅਤੇ ਜੀਐਮਸੀਐਚ ਸੈਕਟਰ-32 ਦੀ ਲੈਕਚਰਾਰ ਡਾ. ਪਰਮੀਸ ਕੌਰ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਵਿੱਦਿਅਕ ਸੰਸਥਾਵਾਂ ਨਾਲ ਜੁੜੇ ਇਨ੍ਹਾਂ 16 ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸੇਂਟ ਸੋਲਜਰ ਕਾਨਵੈਂਟ ਸਕੂਲ ਫੇਜ਼-7 ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹਨ। ਕਲੱਬ ਦੇ ਚਾਰਟਰ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਨੇ ਕਿਹਾ ਕਿ ਅਧਿਆਪਕ ਹੀ ਇਕ ਬੱਚੇ ਨੂੰ ਤਰਾਸ਼ਦੇ ਹਨ ਅਤੇ ਹਰ ਪੱਖੋਂ ਨਿਪੁੰਨ ਬਣਾਉਂਦੇ ਹਨ। ਸੇਂਟ ਸੋਲਜਰ ਸਕੂਲ ਦੇ ਬੱਚਿਆਂ ਨੇ ਮਹਿਮਾਨਾਂ ਲਈ ਇਕ ਵੈਲ-ਕਮ ਗੀਤ ਅਤੇ ਨੁੱਕੜ ਨਾਟਕ ਪੇਸ਼ ਕੀਤਾ। ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀ, ਜਸਵਿੰਦਰ ਸਿੰਘ, ਜੇਐਸ ਰਾਹੀ, ਕੁਲਦੀਪ ਸਿੰਘ, ਐਨਐਸ ਦਾਲਮ, ਐਸਪੀ ਸਿੰਘ, ਰਵੀ ਗੁਪਤਾ, ਕੇ.ਕੇ. ਅਗਰਵਾਲ, ਗੋਬਿੰਦ ਚਹਿਲ, ਪਰਵੀਨ ਗੋਇਲ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ