
ਅਧਿਆਪਕ ਨੇ ਸਕੂਲ ਵਿੱਚ ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ
ਕੁਰਾਲੀ, 23 ਦਸੰਬਰ (ਰਜਨੀਕਾਂਤ ਗਰੋਵਰ):
ਸਰਕਾਰੀ ਪ੍ਰਾਇਮਰੀ ਸਕੂਲ ਰਾਣੀ ਮਾਜਰਾ ਵਿਖੇ ਸਕੂਲ ਵਿਚ ਪੜਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲ ਦੀ ਹੀ ਅਧਿਆਪਕਾ ਕਰਮਜੀਤ ਕੌਰ ਵੱਲੋਂ ਗਰਮ ਜਰਸੀਆਂ ਅਤੇ ਜੁਰਾਬਾਂ ਦਿੱਤੀਆਂ ਗਈਆ। ਅਧਿਆਪਕਾ ਕਰਮਜੀਤ ਕੌਰ ਨੇ ਕਿਹਾ ਸਾਡੇ ਸਕੂਲ ਵਿੱਚ ਮਜਬੂਰ ਪਰਿਵਾਰਾਂ ਦੇ ਗਰੀਬ ਬੱਚੇ ਪੜ੍ਹਦੇ ਹਨ। ਇਨ੍ਹਾਂ ਕਿਹਾ ਕਿ ਮਹਿੰਗਾਈ ਦੇ ਯੁੱਗ ਵਿੱਚ ਪਰਿਵਾਰ ਦਾ ਗੁਜ਼ਾਰਾ ਬੜੀ ਮੁਸਕਲ ਨਾਲ ਚੱਲਦਾ ਹੈ। ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਇਹ ਨਿੱਕਾ ਜਿਹਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਦੀਦਾਰ ਸਿੰਘ ਨੇ ਅਧਿਆਪਕਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਸੱਚ ਹੀ ਗਰੀਬ ਵਿਦਿਆਰਥੀਆਂ ਦੀ ਮਦਦ ਕਰਨੀ ਬਣਦੀ ਹੈ ਤਾਂ ਜੋ ਇਹ ਗਰੀਬੀ ਕਾਰਨ ਪੜਾਈ ਨਾ ਛੱਡ ਸਕਣ। ਇਸ ਮੌਕੇ ਹੈਡ ਅਧਿਆਪਕਾ ਮੋਨਿਕਾ ਧੀਰ, ਸਲਵੰਤ ਸਿੰਘ, ਸੰਗੀਤਾ ਭਨੋਟ, ਜਸਵੀਰ ਕੌਰ ਸਮੇਤ ਸਾਬਕਾ ਹੈੱਡ ਅਧਿਆਪਕ ਸੋਮਨਾਥ ਵੀ ਹਾਜ਼ਰ ਸਨ।