ਸਾਂਝਾ ਅਧਿਆਪਕ ਮੋਰਚਾ ਵੱਲੋਂ ਪਟਿਆਲਾ ਵਿੱਚ ਹੱਲਾ ਬੋਲ ਰੈਲੀ 15 ਅਪ੍ਰੈਲ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਸਾਂਝਾ ਅਧਿਆਪਕ ਮੋਰਚਾ ਇਕਾਈ ਮੋਹਾਲੀ ਵੱਲੋ 15 ਅਪ੍ਰੈਲ ਦੀ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਹੱਲਾ ਬੋਲ ਰੈਲੀ ਦੀਆਂ ਤਿਆਰੀਆਂ ਸਬੰਧੀ ਸਥਾਨਕ 3ਬੀ1 ਦੇ ਰੋਜ ਗਾਰਡਨ ਵਿਚ ਇਕ ਹੰਗਾਮੀ ਮੀਟਿੰਗ ਕੀਤੀ ਗਈ। ਮੋਰਚੇ ਦੇ ਆਗੂਆਂ ਸੁਰਜੀਤ ਸਿੰਘ ਮੁਹਾਲੀ, ਜਸਵੀਰ ਸਿੰਘ ਗੋਸਲ, ਜਸਵਿੰਦਰ ਸਿੰਘ ਢਿਲੋਂ, ਬਲਜੀਤ ਸਿੰਘ ਚੁੰਬਰ, ਰਾਜੇਸ਼ ਡੇਰਾਬਸੀ, ਨਰਾਇਣ ਦੱਤ ਤਿਵਾੜੀ, ਅਮਰੀਕ ਸਿੰਘ, ਨਵਤੇਜ ਸਿੰਘ ਅਤੇ ਗੁਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਲਏ ਗਏ ਅਧਿਆਪਕ ਮਾਰੂ ਫੈਸਲਿਆਂ ਵਿਰੁਧ ਸਮੁਚੇ ਅਧਿਆਪਕ ਲਾਮਬੱਧ ਹੋ ਗਏ ਹਨ ਜੋ 15 ਅਪ੍ਰੈਲ ਨੂੰ ਪਟਿਆਲਾ ਵਿਖੇ ਸਰਕਾਰ ਦਾ ਸਿੱਖਿਆ ਵਿਰੋਧੀ ਚਿਹਰਾ ਨੰਗਾ ਕਰਨਗੇ। ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਜ਼ਿਲ੍ਹਾ ਮੁਹਾਲੀ ਦੇ ਸਮੂਹ ਅਧਿਆਪਕ ਵਧ ਚੜਕੇ ਹਿੱਸਾ ਲੈਣਗੇ ਅਤੇ ਸੂਬਾ ਸਰਕਾਰ ਦਾ ਪਿਟ ਸਿਆਪਾ ਕਰਨਗੇ।
ਆਗੂਆਂ ਵੱਲੋਂ ਦੱਸਿਆ ਗਿਆ ਕਿ ਇਸ ਰੈਲੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸਾਂਝੇ ਮੋਰਚੇ ਦੀਆਂ ਵੱਖ ਵੱਖ ਟੀਮਾਂ ਬਣਾਕੇ ਸਮੁਚੇ ਅਧਿਆਪਕਾਂ ਤੱਕ ਪਹੁੰਚ ਬਣਾਈ ਜਾਵੇਗੀ ਤੇ ਮੋਹਾਲੀ ਦੇ ਹਰ ਇਕ ਬਲਾਕ ਵਿਚੋਂ ਇਕ ਬੱਸ ਰੈਲੀ ਲਈ ਭੇਜੀ ਜਾਵੇਗੀ।
ਅਧਿਆਪਕਾਂ ਆਗੂਆਂ ਕਿਹਾ ਕਿ ਐਸ.ਐਸ.ਏ./ਰਮਸਾ, ਕੰਪਿਉਟਰ ਫੈਕਲਟੀ ਅਤੇ 5178 ਅਧਿਆਪਕਾਂ ਨੂੰ ਪੂਰੇ ਗ੍ਰੇਡ ਸਮੇਤ ਸਿਖਿਆ ਵਿਭਾਗ ਵਿਚ ਰੈਗੂਲਰ ਕਰਨ, 2011 ਵਾਲੀ ਰੈਸ਼ਨੇਲਾਈਜ਼ੇਸ਼ਨ ਪਾਲਿਸੀ ਲਾਗੂ ਕਰਨ, ਪ੍ਰਾਇਮਰੀ ਸਿੱਖਿਆਂ ਵਿਚ ਪਹਿਲਾਂ ਤੋਂ ਲਾਗੂ 30 ਵਿਦਿਆਰਥੀਆਂ ਪਿਛੇ ਇਕ ਮੁੱਖ ਅਧਿਆਪਕ ਲਾਉਣ, ਸਮਾਜਿਕ ਸਿਖਿਆ ਅਤੇ ਹਿੰਦੀ ਨੂੰ ਚੋਣਵੇਂ ਵਿਸ਼ੇ ਨਾ ਬਣਾਉਣ,ਹਰ ਪ੍ਰਾਇਮਰੀ ਸਕੂਲ਼ ਵਿਚ ਹੈਡ ਟੀਚਰ, ਨਰਸਰੀ ਟੀਚਰ, ਜਮਾਤਵਾਰ ਟੀਚਰ ਅਤੇ ਅੱਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕਾਂ ਦੀਆਂ ਪੋਸਟਾਂ ਦਿੱਤੇ ਜਾਣ, ਹਰ ਵਰਗ ਦੀਆਂ ਦਹਾਕਿਆਂ ਤੋਂ ਖਾਲੀ ਪੋਸਟਾਂ ਤੁਰੰਤ ਭਰੇ ਜਾਣ ਅਤੇ ਹਰ ਵਰਗ ਦੀਆਂ ਰਹਿੰਦੀਆਂ ਪਦਉਨਤੀਆਂ ਕੀਤੇ ਜਾਣ, ਬਾਰਡਰ ਕਾਡਰ ਬਣਾਉਣ ਦੀ ਤਜਵੀਜ ਵਾਪਸ ਲੈਣ, ਵਿਭਾਗ ਤੋਂ ਬਾਹਰੀ ਵਿਆਕਤੀਆਂ (ਸਾਬਕਾ ਫੌਜੀਆਂ) ਤੋਂ ਕਰਵਾਈ ਜਾਂਦੀ ਸਕੂਲਾਂ ਦੀ ਚੈਕਿੰਗ ਬੰਦ ਕਰਨ, ਅਧਿਆਪਕਾਂ ਤੇ ਪਾਏ ਝੂਠੇ ਕੇਸ ਅਤੇ ਵਿਭਾਗੀ ਨੋਟਿਸ ਰੱਦ ਕੀਤੇ ਜਾਣ ਤੱਕ ਇਹ ਸ਼ੰਘਰਸ ਜਾਰੀ ਰਹੇਗਾ। ਅਧਿਆਪਕ ਆਗੁਆਂ ਨੇ ਕਿਹਾ ਕਿ 25 ਮਾਰਚ ਦੀ ਲੁਧਿਆਣਾ ਰੈਲੀ ਸਬੰਧੀ ਮੀਟਿੰਗ ਤੋਂ ਮੁਕਰਨ ਵਾਲੀ ਸਰਕਾਰ ਨੂੰ ਹੁਣ ਮੂੰਹ ਤੋੜਵਾਂ ਜਵਾਬ ਪਟਿਆਲਾ ਰੈਲੀ ਵਿਚ ਦਿੱਤਾ ਜਾਵੇਗਾ। ਇਸ ਮੌਕੇ ਸੁਖਵਿੰਦਰਜੀਤ ਸਿੰਘ ਗਿੱਲ, ਗੁਰਪ੍ਰੀਤ ਬਾਠ, ਮਨਪ੍ਰੀਤ ਸਿੰਘ, ਅਮਰਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…